WWDC 2018 Live: ਐਪਲ ਦੀ ਸਾਲਾਨਾ ਡਿਵੈੱਲਪਰ ਕਾਨਫਰੰਸ ਦੀ ਹੋਈ ਸ਼ੁਰੂਆਤ

Tuesday, Jun 05, 2018 - 12:45 AM (IST)

WWDC 2018 Live: ਐਪਲ ਦੀ ਸਾਲਾਨਾ ਡਿਵੈੱਲਪਰ ਕਾਨਫਰੰਸ ਦੀ ਹੋਈ ਸ਼ੁਰੂਆਤ

ਜਲੰਧਰ—ਐਪਲ ਦੀ ਸਾਲਾਨਾ ਵਰਲਡ ਵਾਈਡ ਡਿਵੈਲਪਰ ਕਾਨਫਰੈਂਸ (WWDC 2018 ) ਦੀ ਸ਼ੁਰੂਆਤ ਹੋ ਗਈ ਹੈ। WWDC 2018 ਪ੍ਰੋਗਰਾਮ 4 ਜੂਨ ਤੋਂ ਸ਼ੁਰੂ ਹੋ ਕੇ 8 ਜੂਨ ਤਕ ਚੱਲੇਗਾ।

 

WWDC 2018: शुरू हुआ एप्पल इवेंट, लॉन्च होने जा रहे कई शानदार प्रोडक्टस Apple #AppleEvent2018 #WWDC18

Posted by Punjab Kesari on Monday, June 4, 2018

ਇਸ ਇਵੈਂਟ 'ਚ ਐਪਲ ਕਈ ਮਹੱਤਵਪੂਨ ਐਲਾਨ ਕਰਨ ਵਾਲੀ ਹੈ। ਸੈਨ ਜੋਸ ਕੈਲੀਫੋਰਨੀਆ ਦੇ ਮੈਕਨੇਰੀ ਕਨਵੇਂਸ਼ਨ ਸੈਂਟਰ 'ਚ ਆਯੋਜਿਤ ਹੋ ਰਹੇ ਇਸ ਇਵੈਂਟ 'ਚ ਐਪਲ ਸੀ.ਈ.ਓ. ਟਿਮ ਕੁਕ ਨੇ ਨਵਾਂ ਆਪਰੇਟਿੰਗ ਸਿਸਟਮ iOS12 ਰਿਲੀਜ਼ ਕਰ ਦਿੱਤਾ ਹੈ। ਉੱਥੇ ਐਪਲ ਨੇ ਆਪਣੇ ਪਰਸਨਲ ਅਸਿਸਟੈਂਟ 'ਚ ਕਈ ਬਦਲਾਅ ਕੀਤੇ ਹਨ।

PunjabKesari

ਇਵੈਂਟ 'ਚ ਹੋਣਗੇ ਇਹ ਮਹੱਤਵਪੂਰਨ ਐਲਾਨ

PunjabKesari

ਐਪਲ ਨੇ ਰਿਲੀਜ਼ ਕੀਤਾ iOS12, ਬਿਹਤਰ ਪਰਫਾਰਮੈਂਸ ਨਾਲ ਫਾਸਟ ਸਪੀਡ ਦਾ ਦਾਅਵਾ

ਐਪਲ ਨੇ ਆਪਣੀ ਡਿਵਾਇਸ ਨੂੰ ਬਿਹਤਰ ਬਣਾਉਣ ਲਈ ਆਈ.ਓ.ਐੱਸ. 12 ਨੂੰ ਰਿਲੀਜ਼ ਕਰ ਦਿੱਤਾ ਹੈ। ਮੰਨਿਆ ਜਾ ਰਿਹੈ ਕਿ ਇਸ 'ਚ ਉਨ੍ਹਾਂ ਸਾਰੀਆਂ ਕਮੀਆਂ ਨੂੰ ਠੀਕ ਕੀਤਾ ਗਿਆ ਜੋ ਆਮਤੌਰ 'ਤੇ ਆਈ.ਓ.ਐੱਸ. 11 'ਚ ਯੂਜ਼ਰਸ ਦੀਆਂ ਸਮੱਸਿਆਵਾਂ ਬਣੀਆਂ ਹੋਈਆਂ ਹਨ।


ਯੂਜ਼ਰਸ ਨੂੰ ਮਿਲੇਗਾ ਬਿਹਤਰ ਪਰਫਰਾਮੈਂਸ
ਐਪਲ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਬਿਹਤਰ ਪਰਫਾਰਮੈਂਸ ਤਾਂ ਮਿਲੇਗਾ ਪਰ ਨਾਲ ਹੀ ਯੂਜ਼ਰਸ ਆਪਣੀ ਮੌਜੂਦਾ ਡਿਵਾਇਸ 'ਤੇ ਹੀ ਫਾਸਟ ਸਪੀਡ ਦਾ ਆਨੰਦ ਲੈ ਸਕਣਗੇ। ਇਸ ਇਸ ਨੂੰ ਆਈ.ਓ.ਐੱਸ. 11 'ਤੇ ਕੰਮ ਕਰਨ ਵਾਲੇ ਸਾਰੇ ਡਿਵਾਇਸਿਸ 'ਤੇ ਉਪਲੱਬਧ ਕਰਵਾਇਆ ਜਾਵੇਗਾ। 


ਵਧੇਗੀ ਬੈਟਰੀ ਲਾਈਫ
ਆਈ.ਓ.ਐੱਸ. 12 'ਚ ਸੀ.ਪੀ.ਯੂ. ਦੇ ਸਲੋਅ ਕੰਮ ਕਰਨ ਦੀ ਸਮੱਸਿਆ ਨੂੰ ਠੀਕ ਕੀਤਾ ਗਿਆ ਹੈ ਉੱਥੇ ਐਪਲ ਨੇ ਦੱਸਿਆ ਕਿ ਇਸ ਨਾਲ ਐਪਲ ਡਿਵਾਇਸਿਸ ਦੀ ਬੈਟਰੀ ਲਾਈਫ ਵੀ ਵਧੇਗੀ। ਫਿਲਹਾਲ ਇਸ ਨੂੰ ਕਦੋ ਤਕ ਉਪਲੱਬਧ ਕਰਵਾਇਆ ਜਾਵੇਗਾ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।

PunjabKesari

ਐਪਲ ਨੇ ਕੀਤੇ ਆਪਣੇ ਪਰਸਨਲ ਅਸਿਸਟੈਂਟ 'ਚ ਅਹਿਮ ਬਦਲਾਅ
iOS ਅਪਰੇਟਿੰਗ ਸਿਸਟਮ ਲਈ ਬਣਾਏ ਗਏ ਪਰਸਨਲ ਅਸਿਸਟੈਂਟ Siri 'ਚ ਵੀ ਕਈ ਸੁਧਾਰਾਂ ਨੂੰ ਸ਼ਾਮਲ ਕੀਤ ਗਿਆ ਹੈ। ਐਪਲ ਦਾ ਇਹ ਪਰਸਨਲ ਅਸਿਸਟੈਂਟ ਤੁਹਾਨੂੰ ਕਿਸੇ ਵੀ ਪ੍ਰਸ਼ਨ ਨੂੰ ਲੈ ਕੇ ਸੁਝਾਅ ਵੀ ਦੇਵੇਗਾ ਜਿਸ ਨਾਲ ਤੁਹਾਨੂੰ ਡਿਵਾਇਸ ਨੂੰ ਚੱਲਾਉਣ 'ਚ ਹੋ ਵੀ ਆਸਾਨੀ ਹੋਵੇਗੀ। ਇਸ ਤੋਂ ਇਲਾਵਾ 'Add to Siri' ਬੋਲ ਕੇ ਆਪਣੇ ਟਰੈਵਲ ਪਲਾਨਸ ਨੂੰ ਵੀ ਸੇਵ ਕਰ ਸਕੋਗੇ।

PunjabKesari

Apple News 'ਚ ਕੀਤਾ ਗਿਆ ਅਹਿਮ ਬਦਲਾਅ
ਐਪਲ ਨੇ ਆਪਣੀ ਨਿਊਜ਼ 'ਚ ਇਸ ਵਾਰ ਨੇਵੀਗੇਸ਼ਨ ਅਤੇ ਬ੍ਰਾਊਜਿੰਗ ਲਈ ਵਿਜੇਟ ਐਡ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਐਪਲ ਨਿਊਜ਼ 'ਚ ਸਟੋਰੀਜ਼ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਨਾਲ ਇਨਵੈਸਟਰ ਬਿਜਸਨ ਨਾਲ ਜੁੜੀਆਂ ਸਟੋਰੀਜ਼ਨ ਨੂੰ ਪੜ੍ਹ ਸਕਣਗੇ। ਉੱਥੇ ਆਈਪੈਡ 'ਚ ਨਵੀਂ ਸਲਾਈਡਬਾਰ ਵੀ ਦੇਖਣ ਨੂੰ ਮਿਲੇਗੀ।


ਆਗਮੇਂਟੇਡ ਰਿਆਲਟੀ ARKIT 2
ਐਪਲ 3ਡੀ ਕੰਪਨੀਆਂ ਲਈ ਮਿਲ ਕੇ ਆਗਮੇਟੇਂਡ ਰਿਅਲੀਟੀ 'ਤੇ ਕੰਮ ਕਰ ਰਹੀ ਹੈ। ਇਵੈਂਟ 'ਚ ਐਪਲ ਨੇ ar ਅਨੁਭਵ ਨੂੰ ਬਿਹਤਰ ਕਰਨ ਲਈ ਕ੍ਰਿਏਟਿਵ ਕਲਾਊਡ ਪੇਸ਼ ਕੀਤਾ ਹੈ ਜੋ ਆਗੂਮੇਟਿਂਡ ਰਿਆਲਟੀ (Augmented Reality) 'ਚ ਵੀ ਐਡਟਿੰਗ ਨੂੰ ਸੰਭਵ ਕਰੇਗਾ।

PunjabKesari

ਯੋਗਾ ਲਈ ਨਵੇਂ ਵਰਕਆਉਟ ਮੋਡ ਨਾਲ ਐਪਲ ਨੇ ਰਿਲੀਜ਼ ਕੀਤਾ Watchos 5

ਕੇਵਿਨ ਲਿੰਚ ਨੇ WatchOS 5 ਦੇ ਬਾਰੇ 'ਚ ਦੱਸਦੇ ਹੋਏ ਕਿਹਾ ਕਿ ਇਸ 'ਚ ਕਈ ਨਵੇਂ ਫੀਚਰਸ ਨੂੰ ਐਡ ਕੀਤਾ ਗਿਆ ਹੈ। ਜਿਵੇਂ ਇਸ 'ਚ ਯੋਗਾ ਫੀਚਰ ਐਡ ਕੀਤਾ ਗਿਆ ਹੈ। ਨਵੇਂ ਓ.ਐੱਸ. 'ਚ ਵਾਕੀ-ਟਾਕੀ ਫੀਚਰ ਦਿੱਤਾ ਗਿਆ ਹੈ। ਜਿਸ ਦੇ ਜ਼ੀਰਏ ਯੂਜ਼ਰ ਵਾਈ-ਫਾਈ ਜਾਂ ਇੰਟਰਨੈੱਟ ਕੁਨੈਕਸ਼ਨ ਦੇ ਜ਼ਰੀਏ ਆਪਣੇ ਦੋਸਤਾਂ ਨਾਲ ਗੱਲ-ਬਾਤ ਕਰ ਸਕਦੇ ਹਨ। ਸਿਰੀ ਵਾਚ ਫੇਸ 'ਚ ਨਵਾਂ ਫੀਚਰ ਜੋੜਿਆ ਗਿਆ ਹੈ। ਸਿਰੀ ਸ਼ਾਰਟਕਟ ਦਾ ਫੀਚਰ ਐਪਲ ਵਾਚ 'ਚ ਵੀ ਦਿੱਤਾ ਗਿਆ ਹੈ। ਯੂਜ਼ਰਸ ਹੁਣ ਥਰਡ ਪਾਰਟੀ ਐਪਸ ਵੀ ਐਪਲ ਵਾਚ 'ਚ ਇਸਤੇਮਾਲ ਕਰ ਸਕਦੇ ਹਨ।


Related News