ਦੁਨੀਆ ਦਾ ਸਭ ਤੋਂ ਛੋਟਾ ਵਾਇਰਲੈੱਸ ਬਲੂਟੁੱਥ ਹੈਂਡਸੈੱਟ (ਵੀਡੀਓ)
Tuesday, Feb 16, 2016 - 02:29 PM (IST)
ਜਲੰਧਰ: ਮਾਰਕੀਟ ''ਚ ਕਈ ਤਰ੍ਹਾਂ ਦੇ ਬਲੂਟੁੱਥ ਹੈਂਡਸੈੱਟ ਉਪਲੱਬਧ ਹਨ ਜੋ ਵਾਇਰਲੈੱਸ ਤਰੀਕੇ ਨਾਲ ਕਾਲਸ ਅਤੇ ਮਿਊਜ਼ਿਕ ਆਦਿ ਨੂੰ ਸੁਣਨ ''ਚ ਮਦਦ ਕਰਦੇ ਹਨ ਪਰ ਇਨ੍ਹਾਂ ਦੇ ਡਿਜ਼ਾਇਨ ਕਰਕੇ ਯੂਜ਼ਰ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਗੱਲ ''ਤੇ ਧਿਆਨ ਦਿੰਦੇ ਹੋਏ ਇਨ੍ਹਾਂ ਬਲੂਟੁੱਥ ਹੈਂਡਸੈੱਟਸ ਨੂੰ ਛੋਟਾ ਬਣਾਉਣ ਦੇ ਟੀਚੇ ਨਾਲ ZOOOK ਕੰਪਨੀ ਨੇ ਇਕ ਨਵਾਂ bullet ਨਾਮ ਦਾ ਵਾਇਰਲੈੱਸ ਬਲੂਟੁੱਥ ਹੈਂਡਸੈੱਟ ਬਣਾਇਆ ਹੈ ਜੋ ਦੇਖਣ ''ਚ ਕਾਫੀ ਛੋਟਾ ਹੈ ਪਰ ਇਹ ਫੀਚਰ ਦੇ ਮਾਮਲੇ ''ਚ ਸਾਰੇ ਵੱਡੇ ਬਲੂਟੁੱਥ ਹੈਂਡਸੈੱਟ ਤੋਂ ਅਗੇ ਹੈ।
ਖਾਸ ਗੱਲ ਇਹ ਹੈ ਕਿ ਇਹ CVC ਆਡਿਓ ਐਨਹਾਂਸਮੈਂਟ ਅਤੇ ਐਮਬਿਐਂਟ ਨੋਇਜ਼ ਫ਼ਿਲਟਰਿੰਗ ਟੈਕਨਾਲੋਜੀ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਸ ਨਾਲ ਤੁਸੀਂ Skype ''ਤੇ ਕ੍ਰਿਸਟਲ ਕਲਿਅਰ ਸਾਊਂਡ ਨੂੰ ਸੁੱਣ ਲਈ ਅਤੇ ਗੱਲ ਕਰਨ ਦਾ ਅਨੰਦ ਉਠਾ ਸਕੋਗੇ। ਇਸ ''ਚ ਲਗੀ ਬੈਟਰੀ 6 ਤੋਂ 9 ਘੰਟੇ ਤਕ ਲਗਾਤਾਰ ਬੈਕਅਪ ਦਵੇਗੀ ਜਿਸ ਨੂੰ USB ਕੇਬਲ ਅਤੇ ਚਾਰਜਿੰਗ ਕੈਪਸੂਲ ਦੀ ਮਦਦ ਨਾਲ ਚਾਰਜ ਕੀਤਾ ਜਾਵੇਗਾ।
ਇਸ ਵਾਇਰਲੈੱਸ ਬਲੂਟੁੱਥ ਹੈਂਡਸੈੱਟ ਦੇ ਡਿਜ਼ਾਇਨ ਨੂੰ ਤੁਸੀਂ ਉਪਰ ਦਿੱਤੀ ਗਈ ਵੀਡੀਓ ''ਚ ਦੇਖ ਸਕਦੇ ਹੋ।