ਦੁਨੀਆ ਦਾ ਪਹਿਲਾ ਇਲੈਕਟ੍ਰਿਕ ਮੋਟਰ ਹੋਮ, ਫੁਲ ਚਾਰਜ ਹੋ ਕੇ ਤਹਿ ਕਰੇਗਾ 400Km ਦਾ ਸਫਰ

09/19/2019 10:40:06 AM

ਆਟੋ ਡੈਸਕ–  ਸਮੇਂ ਦੇ ਨਾਲ-ਨਾਲ ਲਗਾਤਾਰ ਵਧ ਰਹੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਮੋਟਰਹੋਮ ਨਿਰਮਾਤਾ ਕੰਪਨੀ Iridium-Wohnmobil ਨੇ ਦੁਨੀਆ ਦਾ ਪਹਿਲਾ ਬਿਜਲੀ ਨਾਲ ਚੱਲਣ ਵਾਲਾ ਇਲੈਕਟ੍ਰਿਕ ਮੋਟਰ ਹੋਮ ਪੇਸ਼ ਕੀਤਾ ਹੈ। ਇਸ ਨੂੰ ਜਰਮਨੀ ਦੇ caravan salon ਟਰੇਡ ਫੇਅਰ ਵਿਚ ਪਹਿਲੀ ਵਾਰ ਦਿਖਾਇਆ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਇਲੈਕਟ੍ਰਿਕ ਮੋਟਰ ਹੋਮ ਨੂੰ ਇਕ ਵਾਰ ਫੁਲ ਚਾਰਜ ਕਰ ਕੇ 400 ਕਿਲੋਮੀਟਰ ਤਕ ਦਾ ਸਫਰ ਤਹਿ ਕੀਤਾ ਜਾ ਸਕਦਾ ਹੈ। WOF Iridium EV ਨਾਂ ਦੇ ਇਸ ਮੋਟਰਹੋਮ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਇਸ ਦੀ ਛੱਤ 'ਤੇ 120 ਵਾਟ ਦੇ ਰੂਫ ਮਾਊਂਟਿਡ ਸੋਲਰ ਪੈਨਲ ਲੱਗੇ ਹਨ, ਜੋ ਮੋਟਰਹੋਮ ਵਿਚ ਲੱਗੀਆਂ ਬੈਟਰੀਆਂ ਚਾਰਜ ਕਰਦੇ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕੰਪਨੀ ਨੇ ਇਕ ਮੋਟਰਹੋਮ ਜਨਵਰੀ ਵਿਚ ਤਿਆਰ ਕੀਤਾ ਸੀ, ਜੋ ਇਕ ਵਾਰ ਫੁਲ ਚਾਰਜ ਹੋ ਕੇ 300 ਕਿਲੋਮੀਟਰ ਤਕ ਦੀ ਦੂਰੀ  ਤਹਿ ਕਰ ਸਕਦਾ ਹੈ। ਇਸ ਨੂੰ ਵੀ ਜਲਦ ਹੀ ਮੁਹੱਈਆ ਕਰਵਾਏ ਜਾਣ ਦਾ ਪਤਾ ਲੱਗਾ ਹੈ।

PunjabKesari

ਇੰਝ ਵਧਾਈ ਗਈ ਮੋਟਰ ਹੋਮ ਦੀ ਸਮਰੱਥਾ
ਕੰਪਨੀ ਅਨੁਸਾਰ ਇਸ ਮੋਟਰਹੋਮ ਵਿਚ ਲੱਗੀ ਬੈਟਰੀ ਦੀ ਸਮਰੱਥਾ 106 kWh ਤੋਂ 108 kWh ਤਕ ਵਧਾਈ ਗਈ ਹੈ। ਇਸ ਤੋਂ ਇਲਾਵਾ ਵੱਖਰੇ ਤੌਰ 'ਤੇ ਇਸ ਵਿਚ 86-kWh ਦਾ ਬੈਟਰੀ ਪੈਕ ਫਿੱਟ ਕੀਤਾ ਗਿਆ ਹੈ, ਜਿਸ ਨੇ ਇਸ ਦੀ ਸਮਰੱਥਾ ਵਿਚ ਵਾਧਾ ਕਰਨ 'ਚ ਕਾਫੀ ਮਦਦ ਕੀਤੀ ਹੈ।

188-hp ਇਲੈਕਟ੍ਰਿਕ ਡ੍ਰਾਈਵ
ਇਸ ਮੋਟਰ ਹੋਮ ਵਿਚ 188-hp ਦੀ ਇਲੈਕਟ੍ਰਿਕ ਡ੍ਰਾਈਵ ਸ਼ਾਮਲ ਕੀਤੀ ਗਈ ਹੈ, ਜੋ ਬੇਮਿਸਾਲ ਪਾਵਰ ਪੈਦਾ ਕਰਦੀ ਹੈ।

PunjabKesari

ਡਬਲ ਬੈੱਡ ਦੀ ਸਹੂਲਤ
ਇਸ ਦਾ ਅੰਦਰੂਨੀ ਹਿੱਸਾ ਕਾਫੀ ਸ਼ਾਨਦਾਰ ਬਣਾਇਆ ਗਿਆ ਹੈ। ਇਲੈਕਟ੍ਰਿਕ ਮੋਟਰਹੋਮ 'ਚ ਡਬਲ ਬੈੱਡ ਦੀ ਸਹੂਲਤ ਦਿੱਤੀ ਗਈ ਹੈ। ਇਸ ਦੇ ਨਾਲ ਬਾਥਰੂਮ ਵੀ ਅਟੈਚ ਕੀਤਾ ਗਿਆ ਹੈ।

PunjabKesari

ਕਿਚਨ ਬਲਾਕ
ਇਸ 'ਚ ਬਣਾਏ ਗਏ ਕਿਚਨ ਬਲਾਕ ਵਿਚ ਡਿਊਲ ਬਰਨਰ ਸਟੋਵ ਤੇ ਹੱਥ ਧੋਣ ਲਈ ਸਿੰਕ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫਰਿੱਜ ਦੀ ਸਹੂਲਤ ਵੀ ਹੈ। ਕਿਚਨ ਦੇ ਨਾਲ ਹੀ 5 ਸੀਟਾਂ ਵਾਲਾ ਡਾਈਨਿੰਗ ਟੇਬਲ ਲਾਇਆ ਗਿਆ ਹੈ, ਜੋ ਆਰਾਮ ਨਾਲ ਖਾਣਾ ਖਾਣ ਵਿਚ ਮਦਦ ਕਰੇਗਾ।

PunjabKesari

ਕੀਮਤ
ਇਸ ਦੀ ਕੀਮਤ 2,17,800 ਡਾਲਰ (ਲਗਭਗ ਇਕ ਕਰੋੜ 55 ਲੱਖ ਰੁਪਏ) ਰੱਖੀ ਗਈ ਹੈ। ਇਸ ਦਾ ਬੇਸ ਮਾਡਲ ਇਕ ਵਾਰ ਫੁਲ ਚਾਰਜ ਹੋ ਕੇ 300 ਕਿਲੋਮੀਟਰ ਦਾ ਸਫਰ ਤਹਿ ਕਰਦਾ ਹੈ, ਜਿਸ ਨੂੰ 1.87 ਲੱਖ ਅਮਰੀਕੀ ਡਾਲਰ (ਲਗਭਗ 1 ਕਰੋੜ 33 ਲੱਖ ਰੁਪਏ) 'ਚ ਖਰੀਦਿਆ ਜਾ ਸਕੇਗਾ।


Related News