ਦੁਨੀਆ ਦੀ ਸਭ ਤੋਂ ਛੋਟੀ ਤੇ ਤੇਜ਼ Pen Drive

07/28/2015 6:47:24 PM

ਜਲੰਧਰ- ਸਟਰੋਨਟਿਅਮ (Strontium) ਟੈਕਨਾਲੋਜੀ ਨੇ Nitro Plus Nano USB 3.0 ਨੂੰ ਲਾਂਚ ਕੀਤਾ ਹੈ ਤੇ ਕੰਪਨੀ ਅਨੁਸਾਰ ਇਹ ਵਿਸ਼ਵ ਦੀ ਸਭ ਤੋਂ ਛੋਟੀ ਤੇ ਤੇਜ਼ ਯੂ.ਐਸ.ਬੀ. (ਪੈਨ ਡਰਾਈਵ) ਹੈ। 
Nano USB ਦੀ ਮਦਦ ਨਾਲ ਆਮ ਪੈਨ ਡਰਾਈਵ (USB 2.0)  ਤੋਂ 25 ਗੁਣਾ ਤੇਜ਼ੀ ਨਾਲ ਡਾਟਾ ਸੈਂਡ ਕੀਤਾ ਜਾ ਸਕਦਾ ਹੈ।

ਕੰਪਨੀ ਨੇ ਕਿਹਾ ਹੈ ਕਿ Nitro Puls Nano USB 3.0 ਦੇ ਡਿਜ਼ਾਈਨ ਨੂੰ ਅਲਟਰਾ ਸਲਿਮ ਫਾਰਮ ਫੈਕਟਰ ਦੇ ਨਾਲ ਬਣਾਇਆ ਗਿਆ ਹੈ ਤੇ ਇਹ 130 ਐਮ.ਬੀ. ਪ੍ਰਤੀ ਸੈਕਿੰਡ ਦੀ ਸਪੀਡ ਨਾਲ ਡਾਟਾ ਭੇਜ ਤੇ 100 ਐਮ.ਬੀ. ਦੀ ਸਪੀਡ ਦਾ ਡਾਟਾ ਸਟੋਰ ਕਰ ਸਕਦੀ ਹੈ। 16GB, 32GB ਤੇ 64GB ਦੀ ਸਟੋਰੇਜ ਆਪਸ਼ਨ ਦੇ ਨਾਲ ਆਉਣ ਵਾਲੀ Nitro Plus Nano USB 3.0 ਭਾਰਤ ''ਚ ਈ-ਕਾਮਰਸ ਬਾਜ਼ਾਰ ''ਤੇ ਉਪਲੱਬਧ ਹੋਵੇਗੀ।


Related News