ਇਹ ਹੈ ਦੁਨੀਆ ਦਾ ਪਹਿਲਾ ਭੂਚਾਲ ਰਹਿਤ 3ਡੀ ਪ੍ਰਿੰਟਿਡ ਘਰ
Thursday, Jun 30, 2016 - 11:49 AM (IST)

ਜਲੰਧਰ- ਹੁਣ ਤੱਕ ਭੂਚਾਲ ਦਾ ਪਤਾ ਲਗਾਉਣ ਲਈ ਤਾਂ ਤੁਸੀਂ ਕਈ ਤਰ੍ਹਾਂ ਦੀਆਂ ਤਕਨੀਕਾਂ ਅਤੇ ਐਪਸ ਬਾਰੇ ਸੁਣਿਆ ਹੋਵੇਗਾ ਪਰ ਹੁਣ ਘਰਾਂ ਨੂੰ ਵੀ ਅਜਿਹੀ ਤਕਨੀਕ ਨਾਲ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਭੂਚਾਲ ਦੇ ਝੱਟਕਿਆਂ ਨੂੰ ਸਹਿ ਸਕਣ। ਜੀ ਹਾਂ ਬੀਜਿੰਗ, ਚਾਈਨਾ ''ਚ ਇਕ ਅਜਿਹੇ ਵਿਲਾ ਦਾ ਨਿਰਮਾਣ ਕੀਤਾ ਗਿਆ ਹੈ ਜੋ 3ਡੀ ਪ੍ਰਿੰਟਿਡ ਸਟਰਕਚਰ ਦੁਆਰਾ ਤਿਆਰ ਕੀਤਾ ਗਿਆ ਹੈ। ਇਹ 400 ਸਕੁਏਅਰ ਮੀਟਰ ਘਰ ਦੀਆਂ ਦੀਵਾਰਾਂ 2.5 ਮੀਟਰ ਹਨ ਅਤੇ ਇਸ ਨੂੰ 45 ਦਿਨਾਂ ਦੇ ਸਮੇਂ ''ਚ ਪੂਰਾ ਕੀਤਾ ਗਿਆ ਹੈ। ਦ ਮਿਰਰ ਦੇ ਅਨੁਸਾਰ ਇਕ ਪ੍ਰਾਜੈਕਟ ਮੈਨੇਜਰ ਦਾ ਦਾਅਵਾ ਹੈ ਕਿ ਇਹ ਘਰ 8 ਰਿਕਟਰ ਸਕੇਲ ਤੱਕ ਦੇ ਭੂਚਾਲ ਨੂੰ ਆਸਾਨੀ ਨਾਲ ਸਹਿ ਸਕਦਾ ਹੈ।
ਬੀਜਿੰਗ ਦੇ ਆਰਕੀਟੈਕਚਰ ਫਰਮ ਹੌਉਸ਼ੈਂਗ ਟੈਂਗਡਾ ਦਾ ਕਹਿਣਾ ਹੈ ਕਿ ਇਹ ਸਾਰਾ ਪ੍ਰਾਜੈਕਟ ਦੇ ਕੰਮਾਂ ਜਿਵੇਂ ਕਿ ਡੈਕੋਰੇਸ਼ਨ ਅਤੇ ਪੇਂਟਿੰਗ ਨੂੰ ਸੀਮਿਤ ਮੈਨੁਅਲ ਲੇਬਰ ਦੀ ਮਦਦ ਨਾਲ ਹੀ ਪੂਰਾ ਕਰ ਲਿਆ ਗਿਆ ਸੀ। ਇਸ ਤਰ੍ਹਾਂ ਦੇ ਹੋਰ ਵੀ ਪ੍ਰਾਜੈਕਟਾਂ ''ਤੇ ਕੰਮ ਕੀਤਾ ਜਾ ਰਿਹਾ ਹੈ। ਟੋਂਗਜ਼ਹੋਉ ਇਨ੍ਹਾਂ ''ਚੋਂ ਪਹਿਲਾ ਅਜਿਹਾ ਪ੍ਰਾਜੈਕਟ ਹੈ ਜਿਸ ਨੂੰ ਬਿਨ੍ਹਾਂ ਕਿਸੇ ਰੁਕਾਵਟ ਪੂਰਾ ਕੀਤਾ ਗਿਆ ਹੈ। ਇਸ ਦੇ ਵੱਖ-ਵੱਖ ਹਿੱਸਿਆਂ ਨੂੰ ਬਣਾਉਣ ਲਈ ਵੱਡੇ-ਵੱਡੇ ਪ੍ਰਿੰਟਰਜ਼ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਇਸ ਘਰ ਨੂੰ ਬਣਾਉਣ ਲਈ ਖਾਸ ਮਜਬੂਤ ਬਜਰੀ ਦੀ ਵਰਤੋਂ ਕੀਤੀ ਗਈ ਹੈ। ਇਸ ਘਰ ਨੂੰ ਖਾਸ ਤੌਰ ''ਤੇ ਭੂਚਾਲ ਦੇ ਝਟਕਿਆਂ ਨੂੰ ਸਹਿਣ ਲਈ ਬਣਾਇਆ ਗਿਆ ਹੈ।