ਬੀ. ਐੱਸ. ਐੱਨ. ਐੱਲ. ਦੀਆਂ 4ਜੀ ਸੇਵਾਵਾਂ ਲਈ ਕੰਮ ਤੇਜ਼ੀ ਨਾਲ ਜਾਰੀ
Wednesday, May 10, 2023 - 01:13 PM (IST)
ਨਵੀਂ ਦਿੱਲੀ, (ਭਾਸ਼ਾ)– ਸੰਚਾਰ ਰਾਜ ਮੰਤਰੀ ਦੇਵੁ ਸਿੰਘ ਚੌਹਾਨ ਨੇ ਕਿਹਾ ਕਿ ਜਨਤਕ ਖੇਤਰ ਦੀ ਭਾਰਤ ਸੰਚਾਰ ਨਿਗਮ ਲਿਮ. (ਬੀ. ਐੱਸ. ਐੱਨ. ਐੱਲ.) 4ਜੀ ਸੇਵਾਵਾਂ ਦੇਣ ਦੀ ਤਿਆਰੀ ’ਚ ਹੈ ਅਤੇ ਇਨ੍ਹਾਂ ਸੇਵਾਵਾਂ ਨੂੰ ਛੇਤੀ ਤੋਂ ਛੇਤੀ ਗਾਹਕਾਂ ਤੱਕ ਪਹੁੰਚਾਉਣ ਲਈ ਕੰਮ ਤੇਜ਼ੀ ਨਾਲ ਜਾਰੀ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤੀ ਡਾਕ ਲਾਜਿਸਟਿਕ ਸੇਵਾ ਪ੍ਰੋਵਾਈਡਰ ਵਜੋਂ ਸਰਕਾਰ ਸਮਰਥਿਤ ਓਪਨ ਨੈੱਟਵਰਕ ਫਾਰ ਡਿਜੀਟਲ ਕਾਮਰਸ (ਓ. ਐੱਨ. ਡੀ. ਸੀ.) ਨਾਲ ਭਾਈਵਾਲੀ ’ਤੇ ਗੌਰ ਕਰ ਰਿਹਾ ਹੈ।
ਅਣਚਾਹੀਆਂ ਕਾਲਾਂ ਬਾਰੇ ਮੰਤਰੀ ਨੇ ਕਿਹਾ ਕਿ ਇਸ ਦੇ ਹੱਲ ਲਈ ਕਦਮ ਉਠਾਏ ਜਾ ਰਹੇ ਹਨ। ਮੰਤਰੀ ਨੇ ਕਿਹਾ ਕਿ 4ਜੀ ’ਤੇ ਕੰਮ ਜਾਰੀ ਹੈ ਅਤੇ ਸਰਕਾਰ ਛੇਤੀ ਤੋਂ ਛੇਤੀ ਸੇਵਾਵਾਂ ਸ਼ੁਰੂ ਕਰਨ ਨੂੰ ਲੈ ਕੇ ਗੰਭੀਰ ਹੈ। ਮੰਤਰੀਆਂ ਦੇ ਸਮੂਹ ਦੇ ਇਕ ਲੱਖ 4ਜੀ ਉਪਕਰਨ ਲਗਾਏ ਜਾਣ ਦੀ ਮਨਜ਼ੂਰੀ ਦਿੱਤੇ ਜਾਣ ਦੇ ਨਾਲ ਉਨ੍ਹਾਂ ਨੇ ਇਹ ਗੱਲ ਕਹੀ ਹੈ। ਜਨਤਕ ਖੇਤਰ ਦੀ ਬੀ. ਐੱਸ. ਐੱਨ. ਐੱਲ. ਸਵਦੇਸ਼ੀ 4ਜੀ ਤਕਨਾਲੋਜੀ ਲੈ ਕੇ ਆ ਰਹੀ ਹੈ, ਜਿਸ ’ਚ ਕੁੱਝ ਸਮਾਂ ਲੱਗੇਗਾ।