ਪਤੀ ਦੀ ਮੌਤ ਮਗਰੋਂ ਵੀ ਨਹੀਂ ਟੁੱਟਾ ਹੌਸਲਾ, ਈ-ਰਿਕਸ਼ਾ ਚਲਾ ਬੱਚਿਆਂ ਨੂੰ ਰਹੀ ਪਾਲ, ਆਨੰਦ ਮਹਿੰਦਰਾ ਨੇ ਕੀਤੀ ਤਾਰੀਫ਼
Monday, Dec 12, 2022 - 07:11 PM (IST)
ਆਟੋ ਡੈਸਕ– ਮੰਨੇ-ਪ੍ਰਮੰਨੇ ਇੰਡਸਟ੍ਰੀਲਿਸਟ ਆਨੰਦਰ ਮਹਿੰਦਰਾ ਆਏ ਦਿਨ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਕਈ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਮਹਿੰਦਰਾ ਦੁਆਰਾ ਸ਼ੇਅਰ ਕੀਤੀਆਂ ਜਾਣ ਵਾਲੀਆਂ ਵੀਡੀਓਜ਼ ਕਾਫੀ ਪ੍ਰੇਰਿਤ ਕਰਨ ਵਾਲੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਲੋਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾਂਦਾ ਹੈ।
ਹਾਲ ਹੀ ’ਚ ਆਨੰਦ ਨੇ ਆਪਣੇ ਟਵਿਟਰ ਹੈਂਡਲ ’ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤਸਵੀਰ ’ਚ ਇਕ ਮਹਿਲਾ ਨੂੰ ਆਟੋ ਰਿਕਸ਼ਾ ਚਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਦਰਅਸਲ, ਤਸਵੀਰ ’ਚ ਦਿਸ ਰਹੀ ਮਹਿਲਾ ਦਾ ਨਾਂ ਪਰਮਜੀਤ ਕੌਰ ਦੱਸਿਆ ਜਾ ਰਿਹਾ ਹੈ, ਜੋ ਕਿ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦੀ ਹੈ। ਇਸ ਦੇ ਨਾਲ ਹੀ ਉਹ ਪੰਜਾਬ ’ਚ ਮਹਿੰਦਰਾ ਇਲੈਕਟ੍ਰਿਕ ਆਟੋ ਖ਼ਰੀਦਣ ਵਾਲੀ ਪਹਿਲੀ ਮਹਿਲਾ ਬਣੀ ਹੈ।
ਇਹ ਵੀ ਪੜ੍ਹੋ– Lamborghini ਨੇ ਭਾਰਤ ’ਚ ਲਾਂਚ ਕੀਤੀ ਇਕ ਹੋਰ ਸੁਪਰਕਾਰ, ਕੀਮਤ ਜਾਣ ਹੋ ਜਾਓਗੇ ਹੈਰਾਨ
ਇਹ ਵੀ ਪੜ੍ਹੋ– ਮੁੰਡੇ ਨੇ ਸਾਥੀਆਂ ਨਾਲ ਮਿਲ ਕੇ ਬਣਾਈ ਅਨੋਖੀ ਇਲੈਕਟ੍ਰਿਕ ਸਾਈਕਲ, ਵੇਖ ਕੇ ਆਨੰਦ ਮਹਿੰਦਰਾ ਵੀ ਹੋਏ ਹੈਰਾਨ
ਇਸ ਤਸਵੀਰ ਨੂੰ ਸ਼ੇਅਰ ਕਰਨ ਦੇ ਨਾਲ ਆਨੰਦ ਮਹਿੰਦਰਾ ਨੇ ਟਵੀਟ ਕਰਦੇ ਹੋਏ ਲਿਖਿਆ, ‘ਆਪਣੇ ਪਤੀ ਨੂੰ ਖੋਣ ਤੋਂ ਬਾਅਦ ਉਹ ਇਕ ਮਾਤਰ ਕਮਾਉਣ ਵਾਲੀ ਬਣ ਗਈ। ਉਸਦਾ ਈ ਅਲਫਾ ਮਿੰਨੀ (ਮਹਿੰਦਰਾ ਦਾ ਆਲ-ਇਲੈਕਟ੍ਰਿਕ ਆਟੋ ਰਿਕਸ਼ਾ) ਉਸਦੀਆਂ ਧੀਆਂ ਦਾ ਪਾਲਨ-ਪੋਸ਼ਣ ਕਰਨ ’ਚ ਮਦਦ ਕਰਦਾ ਹੈ, ਜਿਨ੍ਹਾਂ ’ਚੋਂ ਇਕ ਹੁਣ ਕਾਲਜ ਜਾਂਦੀ ਹੈ।
ਇਹ ਵੀ ਪੜ੍ਹੋ– ‘ਮੇਟਾ’ ਨੇ ਮਾਂ ਨੂੰ ਨੌਕਰੀ ਤੋਂ ਕੱਢਿਆ ਤਾਂ ਖ਼ੁਸ਼ੀ 'ਚ ਝੂਮ ਉੱਠੀ ਧੀ, ਵਜ੍ਹਾ ਜਾਣ ਹੋ ਜਾਓਗੇ ਹੈਰਾਨ
ਇਹ ਵੀ ਪੜ੍ਹੋ– WhatsApp ਯੂਜ਼ਰਜ਼ ਸਾਵਧਾਨ! ਭੁੱਲ ਕੇ ਵੀ ਨਾ ਡਾਇਲ ਕਰੋ ਇਹ ਨੰਬਰ, ਅਕਾਊਂਟ ਹੋ ਸਕਦੈ ਹੈਕ
ਆਨੰਦਰ ਮਹਿੰਦਰਾ ਦੇ ਟਵਿਟਰ ’ਤੇ10.1 ਮਿਲੀਅਨ ਫਾਲੋਅਰਜ਼ ਹਨ। ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਲੋਕਾਂ ਦੁਆਰਾ ਇਸ ਨੂੰ ਲੋਕਾਂ ਦੁਆਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕਈ ਇੰਟਰਨੈੱਟ ਯੂਜ਼ਰਜ਼ ਨੇ ਮਹਿਲਾ ਦੀ ਤਾਰੀਫ ਕਰਦੇ ਹੋਏ ਆਪਣੀਆਂ ਧੀਆਂ ਨੂੰ ਪ੍ਰੇਰਿਤ ਕਰਨ ਲਈ ਕਿਹਾ ਕਿ ਇਸ ਮਹਿਲਾ ਦਾ ਇਰਾਦਾ ਕਾਬਿਲੇ ਤਾਰੀਫ ਹੈ। ਲੋਕਾਂ ਨੇ ਫੋਟੋ ’ਤੇ ਲਾਈਕਸ ਦੇ ਨਾਲ ਕੁਮੈਂਟਾਂ ਦੀ ਝੜੀ ਲਗਾ ਦਿੱਤੀ ਹੈ।