ਸਮਾਰਟਫੋਨ ਦੀ ਜ਼ਰੂਰਤ ਨਹੀਂ, ਇਸ ਐਕਸ਼ਨ ਕੈਮਰੇ ਨਾਲ ਸ਼ੂਟ ਕਰ ਸਕਦੇ ਹੋ ਲਾਈਵ ਵੀਡੀਓ

Saturday, May 14, 2016 - 10:12 AM (IST)

ਸਮਾਰਟਫੋਨ ਦੀ ਜ਼ਰੂਰਤ ਨਹੀਂ, ਇਸ ਐਕਸ਼ਨ ਕੈਮਰੇ ਨਾਲ ਸ਼ੂਟ ਕਰ ਸਕਦੇ ਹੋ ਲਾਈਵ ਵੀਡੀਓ
ਜਲੰਧਰ : ਤੁਸੀਂ ਬਹੁਤ ਸਾਰੇ ਐਕਸ਼ਨ ਕੈਮਰੇ ਦੇਖੇ ਹੋਣਗੇ ਜੋ ਵੀਡੀਓ ਦੇ ਨਾਲ-ਨਾਲ ਫੋਟੋਜ਼ ਖਿੱਚਣ ਵਿਚ ਵੀ ਬਿਹਤਰ ਹਨ । ਐਕਸ਼ਨ ਕੈਮਰੇ ਦੇ ਮਾਮਲੇ ਵਿਚ ਸਭ ਤੋਂ ਮਸ਼ਹੂਰ ਨਾਂ ਗੋਪ੍ਰੋ ਦਾ ਹੈ ਪਰ ਹੁਣ ਐਕਸ਼ਨ ਕੈਮਰਾ ਮਾਰਕੀਟ ਵਿਚ ਹੋਰ ਵੀ ਕਈ  ਕੰਪਨੀਆਂ ਸ਼ਾਮਿਲ ਹੋ ਰਹੀਆਂ ਹਨ । ਕੰਜ਼ਿਊਮਰ ਇਲੈਕਟ੍ਰਾਨਿਕ ਜਗਤ ਦੀ ਦਿੱਗਜ ਕੰਪਨੀ ਐੱਲ. ਜੀ. ਨੇ ਨਵਾਂ ਲਾਈਵ ਐਕਸ਼ਨ ਕੈਮਰਾ ਲਾਂਚ ਕੀਤਾ ਹੈ, ਜਿਸ ਦਾ ਨਾਂ ਐੱਲ. ਜੀ. ਐਕਸ਼ਨ ਕੈਮ ਐੱਲ. ਟੀ. ਈ. ਹੈ। ਇਸ ਕੈਮਰੇ ਦਾ ਸਭ ਤੋਂ ਹਾਈਲਾਈਟ ਫੀਚਰ ਇਸ ਵਿਚ ਲੱਗੀ ਬਿਲਟ ਇਨ ਐੱਲ. ਟੀ. ਈ. ਟੈਕਨਾਲੋਜੀ ਹੈ, ਜੋ ਲਾਈਵ ਸਟ੍ਰੀਮਿੰਗ ਦੇ ਸਮੇਂ ਕੰਮ ਆਉਂਦੀ ਹੈ। ਐੱਲ. ਜੀ. ਐਕਸ਼ਨ ਕੈਮ ਐੱਲ. ਟੀ. ਈ. ਦੀ ਮਦਦ ਨਾਲ ਸਮਾਰਟਫੋਨ ਦੀ ਮਦਦ ਤੋਂ ਬਿਨਾਂ ਯੂ-ਟਿਊਬ ਲਾਈਵ ਦੀ ਵਰਤੋਂ  ਕੀਤੀ ਜਾ ਸਕਦੀ ਹੈ।

ਐੱਲ. ਜੀ. ਐਕਸ਼ਨ ਕੈਮ ਐੱਲ. ਟੀ. ਈ. ਬਾਰੇ ਖਾਸ ਗੱਲਾਂ 
ਇਹ ਇਕ ਛੋਟਾ ਸਿਲੰਡਰ ਵਰਗੇ ਡਿਜ਼ਾਈਨ ਵਾਲਾ ਡਿਵਾਈਸ ਹੈ। ਇਸ ਨੂੰ ਆਸਾਨੀ ਨਾਲ ਹੈਲਮੇਟ ਦੇ ਬਾਹਰੀ ਵਾਲੇ ਪਾਸੇ, ਬਾਈਸਾਈਕਲ ''ਤੇ ਲਾਇਆ ਅਤੇ ਪਾਕੇਟ ਵਿਚ ਰੱਖਿਆ ਜਾ ਸਕਦਾ ਹੈ । ਇਸ ਐਕਸ਼ਨ ਕੈਮਰੇ ਵਿਚ 12.3 ਮੈਗਾਪਿਕਸਲ ਦਾ ਸੈਂਸਰ ਲੱਗਾ ਹੈ, ਜੋ 150 ਡਿਗਰੀ ਵਾਈਡ ਐਂਗਲ ਲੈਂਜ਼ ਦੇ ਨਾਲ ਆਉਂਦਾ ਹੈ। ਇਸ ਦਾ ਭਾਰ ਸਿਰਫ਼ 95 ਗ੍ਰਾਮ ਹੈ ਅਤੇ ਇਸ ਵਿਚ ਬਿਲਟ ਇਨ ਜੀ. ਪੀ. ਐੱਸ. ਸਿਸਟਮ ਦਿੱਤਾ ਗਿਆ ਹੈ ।  
 
ਹਾਰਡਵੇਅਰ ਫੀਚਰ 
ਇਸ ਦੇ ਨਾਲ ਕੈਮਰੇ ਵਿਚ ਸਨੈਪਡ੍ਰੈਗਨ 650 ਚਿਪਸੈੱਟ, 2 ਜੀ. ਬੀ. ਰੈਮ ਅਤੇ 4 ਜੀ. ਬੀ. ਇਨਬਿਲਟ ਸਟੋਰੇਜ ਦਿੱਤੀ ਗਈ ਹੈ । 
 
ਸ਼ੂਟਿੰਗ :ਜਿਥੋਂ ਤੱਕ ਰਿਕਾਰਡਿੰਗ ਦੀ ਗੱਲ ਹੈ ਤਾਂ ਇਸ ਡਿਵਾਈਸ ਨਾਲ 30 ਫ੍ਰੇਮਸ ਪ੍ਰਤੀ ਸੈਕਿੰਟ ਉੱਤੇ 4ਕੇ ਵੀਡੀਓ,  60 ਫ੍ਰੇਮ ਪ੍ਰਤੀ ਸੈਕਿੰਟ ਉੱਤੇ 1080 ਪਿਕਸਲ (ਫੁੱਲ ਐੱਚ. ਡੀ.) ਵੀਡੀਓ ਅਤੇ 120 ਫ੍ਰੇਮ ਪ੍ਰਤੀ ਸੈਕਿੰਟ ਉੱਤੇ 720 ਪਿਕਸਲ (ਐੱਚ. ਡੀ.) ਉੱਤੇ ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਨੋਟ ਕਰਨ ਵਾਲੀ ਗੱਲ ਹੈ ਕਿ ਲਾਈਵ ਸਟ੍ਰੀਮਿੰਗ ਦੇ ਸਮੇਂ ਸਿਰਫ 30 ਫ੍ਰੇਮ ਪ੍ਰਤੀ ਸੈਕਿੰਟ ਉੱਤੇ 720 ਪਿਕਸਲ ਵਿਚ ਵੀਡੀਓ ਸ਼ੂਟ ਕੀਤੀ ਜਾ ਸਕਦੀ ਹੈ।

ਕੁਨੈਕਟੀਵਿਟੀ : ਐੱਲ. ਜੀ. ਦੇ ਇਸ ਨਵੇਂ ਡਿਵਾਈਸ ਵਿਚ ਵਾਈ-ਫਾਈ ਬੀ/ਜੀ/ਐੱਨ ਅਤੇ ਬਲੂਟੁਥ 4.1 ਦਿੱਤਾ ਗਿਆ ਹੈ । ਕੰਪਨੀ ਮੁਤਾਬਿਕ ਇਸ ਕੈਮਰੇ ਨੂੰ ਸੀ. ਸੀ. ਟੀ. ਵੀ. ਕੈਮਰੇ ਦੇ ਰੂਪ ਵਿਚ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ । ਕੁਨੈਕਟੀਵਿਟੀ ਦੇ ਮਾਮਲੇ ਵਿਚ ਜੋ ਮੁੱਖ ਗੱਲ ਹੈ, ਉਹ ਇਹ ਕਿ ਇਸ ਨੂੰ ਕਿਸੇ ਵੀ ਐਂਡ੍ਰਾਇਡ ਅਤੇ ਆਈ. ਓ. ਐੱਸ. ਡਿਵਾਈਸ ਦੇ ਨਾਲ ਅਟੈਚ ਕੀਤਾ ਜਾ ਸਕਦਾ ਹੈ।
 
ਵਧੀਆ ਬੈਟਰੀ ਲਾਈਫ 
ਇਸ ਵਿਚ 1,400 ਐੱਮ. ਏ. ਐੱਚ. ਦੀ ਬੈਟਰੀ ਲੱਗੀ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਲਗਾਤਾਰ ਸ਼ੂਟਿੰਗ ਕਰਦੇ ਸਮੇਂ 4 ਘੰਟੇ ਤੱਕ ਚੱਲ ਸਕਦੀ ਹੈ ।  ਸਟੋਰੇਜ : ਇਸ ਤੋਂ ਇਲਾਵਾ ਸਟੋਰੇਜ ਲਈ ਮਾਈਕ੍ਰੋ ਐੱਸ. ਡੀ. ਸਪੋਰਟ ਵੀ ਦਿੱਤਾ ਗਿਆ ਹੈ ।  

ਕੀਮਤ
ਫਿਲਹਾਲ ਇਸ ਦੀ ਕੀਮਤ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ।

ਵਾਟਰ ਪਰੂਫ 
ਐੱਲ. ਜੀ. ਐਕਸ਼ਨ ਕੈਮ ਐੱਲ. ਟੀ. ਈ. ਆਈ. ਪੀ. 67 ਸਰਟੀਫਾਈਡ ਹੈ ਅਤੇ ਇਹ ਪਾਣੀ ਵਿਚ ਅੱਧੇ ਘੰਟੇ ਤੱਕ ਚੱਲ ਸਕਦਾ ਹੈ।

Related News