ਫੇਸਬੁੱਕ ਯੂਜ਼ਰਜ਼ iPhone ''ਤੇ ਵੀ ਕਰ ਸਕਣਗੇ ਲਾਈਵ ਵੀਡੀਓ ਸਟਰੀਮਿੰਗ
Friday, Jan 29, 2016 - 01:03 PM (IST)
ਜਲੰਧਰ- ਆਈਫੋਨ ''ਤੇ ਫੇਸਬੁੱਕ ਐਪ ਦੀ ਵਰਤੋਂ ਕਰਨ ਵਾਲੇ ਸਾਰੇ ਯੂਜ਼ਰਜ਼ ਹੁਣ ਫੇਸਬੁੱਕ ਪਲੇਟਫਾਰਮ ''ਤੇ ਲਾਈਵ ਵੀਡੀਓ ਸਟਰੀਮ ਕਰ ਸਕਦੇ ਹਨ, ਕੰਪਨੀ ਵੱਲੋਂ ਇਹ ਐਲਾਨ ਵੀਰਵਾਰ ਕੀਤਾ ਗਿਆ ਸੀ। ਫੇਸਬੁੱਕ ਵੱਲੋਂ ਸ਼ੁਰੂਆਤੀ ਦੌਰ ''ਚ ਦਸੰਬਰ ਮਹੀਨੇ ਇਸ ਨੂੰ ਕੁਝ ਸੀਮਿਤ ਯੂਜ਼ਰਜ਼ ਦੁਆਰਾ ਟੈਸਟ ਕੀਤਾ ਗਿਆ ਸੀ।
ਫੇਸਬੁੱਕ ਯੂਜ਼ਰਜ਼ ਇਸ ਨਵੇਂ ਫੀਚਰ ਦੀ ਵਰਤੋਂ ਕਰਨ ਲਈ ਨਿਊਜ਼ ਫੀਡ ਦੇ ਅੱਪਡੇਟ ਸਟੇਟਸ ਬਾਕਸ ''ਤੇ ਟੈਪ ਕਰ ਕੇ, ਲਾਈਵ ਵੀਡੀਓ ਨਾਂ ਦੇ ਇਕ ਨਵੇਂ ਆਈਕਨ ਤੇ ਕਲਿਕ ਕਰ ਸਕਦੇ ਹਨ ਜਿਸ ਨਾਲ ਉਹ ਆਪਣੀ ਲਾਈਵ ਵੀਡੀਓ ਲਈ ਆਪਣੇ ਦੋਸਤਾਂ ਦੀ ਚੋਣ ਕਰ ਸਕਦੇ ਹਨ ਜੋ ਇਸ ਵੀਡੀਓ ਨੂੰ ਦੇਖ ਸਕਣਗੇ ਅਤੇ ਇਹ ਲਾਈਵ ਹੋਣ ਤੋਂ ਪਹਿਲਾਂ ਉਨ੍ਹਾਂ ਦੋਸਤਾਂ ਨਾਲ ਸ਼ੇਅਰ ਹੋ ਜਾਵੇਗੀ। ਇਸ ''ਚ ਕੁਇਕ ਡਿਸਕਰਿਪਸ਼ਨ ਦੀ ਇਕ ਹੋਰ ਆਪਸ਼ਨ ਦਿੱਤੀ ਗਈ ਹੈ ਜਿਸ ਨਾਲ ਤੁਸੀਂ ਲਾਈਵ ਵੀਡੀਓ ਦੀ ਸਟਰੀਮਿੰਗ ਦੇ ਨਾਲ ਡਿਸਕਰਿਪਸ਼ਨ ਵੀ ਦੇ ਸਕਦੇ ਹੋ। ਵੀਡੀਓ ਪ੍ਰਸਾਰਨ ਨੂੰ ਦੇਖਣ ਵਾਲੇ ਦੋਸਤਾਂ ਦੇ ਨਾਂ ਅਤੇ ਕੁਮੈਂਟ ਨਾਲ-ਨਾਲ ਹੀ ਦਿਖਾਈ ਦੇਣਗੇ ਅਤੇ ਇਸ ਦੇ ਨਾਲ ਹੀ ਇਹ ਵੀਡੀਓ ਬਾਕੀ ਵੀਡੀਓਜ਼ ਦੀ ਤਰ੍ਹਾਂ ਟਾਈਮਲਾਈਨ ''ਤੇ ਸੇਵ ਕੀਤੀ ਜਾ ਸਕਦੀ ਹੈ।
ਇਹ ਫੀਚਰ ਹੁਣ ਤੱਕ ਸਿਰਫ US ਯੂਜ਼ਰਜ਼ ਲਈ ਹੀ ਉਪਲੱਬਧ ਹੈ ਪਰ ਛੇਤੀ ਹੀ ਇਸ ਨੂੰ ਸਾਰੇ ਦੇਸ਼ਾਂ ਲਈ ਵੀ ਜਾਰੀ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਇਸ ਅੱਪਡੇਟ ਨੂੰ ਆਉਣ ਵਾਲੇ ਸਮੇਂ ''ਚ ਐਂਡ੍ਰਾਇਡ ਲਈ ਵੀ ਜਾਰੀ ਕੀਤਾ ਜਾਵੇਗਾ।
