ਸੈਮਸੰਗ ਦਾ ਇਹ ਨਵਾਂ ਵਾਇਰਲੈੱਸ ਚਾਰਜਰ ਬੰਪਰ ਸਪੀਡ ਨਾਲ ਕਰੇਗਾ ਫੋਨ ਚਾਰਜ
Tuesday, Jul 09, 2019 - 04:19 AM (IST)

ਗੈਜੇਟ ਡੈਸਕ—ਸੈਮਸੰਗ ਗਲੈਕਸੀ ਨੋਟ 10 ਦੇ ਸਪੈਸੀਫਿਕੇਸ਼ਨਸ ਨਾਲ ਜੁੜੀ ਹੁਣ ਤਕ ਕਈ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਹੁਣ ਇਕ ਨਵੇਂ ਟਿਪਸਟਰ ਦਾ ਦਾਅਵਾ ਹੈ ਕਿ ਨਵਾਂ ਫੋਨ ਵਾਇਰਲੈੱਸ ਚਾਰਜਰ ਨਾਲ ਆਵੇਗਾ ਜੋ 20W ਚਾਰਜਿੰਗ ਸਪੋਰਟ ਕਰੇਗਾ। ਫਿਲਹਾਲ ਸੈਮਸੰਗ ਦੇ ਵਾਇਰਲੈੱਸ ਚਾਰਜਰ ਦੀ ਆਊਟਪੁੱਟ ਕਪੈਸਿਟੀ 10W-15W ਦੀ ਹੈ।ਐੱਫ.ਸੀ.ਸੀ. ਲਿਸਟਿੰਗ ਮੁਤਾਬਕ ਨਵਾਂ ਵਾਇਰਲੈੱਸ ਕਾਇਲ EP-N5200 ਮਾਡਲ ਨੰਬਰ ਨਾਲ ਆਵੇਗਾ।
ਸੈਮਸੰਗ ਬੂਥ ਦੀ ਇਕ ਤਸਵੀਰ ਵੀ ਸਾਹਮਣੇ ਆਈ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਫੋਨ ਨਾਲ ਵੈਰੀਏਬਲਸ ਡਿਵਾਈਸ 'ਚ ਰਿਵਰਸ ਵਾਇਰਲੈੱਸ ਚਾਰਜਿੰਗ 20W ਸਪੀਡ ਸਪੋਰਟ ਕਰੇਗੀ। ਹਾਲਾਂਕਿ ਅਜੇ ਤਕ ਇਹ ਕਨਫਰਮ ਨਹੀਂ ਹੈ ਕਿ ਨੋਟ 10 ਲਾਈਨ ਅਪ 'ਚ ਇਹ ਫੀਚਰ ਆਵੇਗਾ ਜਾਂ ਨਹੀਂ ਪਰ ਇੰਨਾਂ ਤਾਂ ਤੈਅ ਹੈ ਕਿ ਸੈਮਸੰਗ ਭਵਿੱਖ 'ਚ ਜਲਦ ਹੀ ਇਸ ਨੂੰ ਪੇਸ਼ ਕਰੇਗੀ। ਦੱਸ ਦੇਈਏ ਕਿ ਗਲੈਕਸੀ ਨੋਟ 10 ਨੂੰ 2 ਸਾਈਜ਼ 'ਚ ਪੇਸ਼ ਕੀਤਾ ਜਾਵੇਗਾ। ਗਲੈਕਸੀ ਨੋਟ 10 ਦੇ ਰੈਗੂਲਰ ਵਰਜ਼ਨ ਦਾ ਸਾਈਜ਼ 6.4 ਇੰਚ ਅਤੇ ਨੋਟ 10 ਪਲੱਸ ਦਾ ਸਾਈਜ਼ 6.7 ਇੰਚ ਹੋਵੇਗਾ। ਇਸ ਦੇ ਨਾਲ ਹੀ ਕੰਪਨੀ ਇਕ 5ਜੀ ਵੇਰੀਐਂਟ ਵੀ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਲੀਕ ਹੋਈ ਜਾਣਕਾਰੀ ਮੁਤਾਬਕ ਕੰਮਨੀ ਨਵੇਂ ਫੋਨ 'ਚ ਇਨਫਿਨਿਟੀ ਓ ਪੰਚ ਹੋਲ ਡਿਜ਼ਾਈਨ ਦਾ ਇਸਤੇਮਾਲ ਕਰੇਗੀ। ਇਸ ਦੇ ਨਾਲ ਹੀ ਫੋਨ ਦੇ ਪਿਛਲੇ ਹਿੱਸੇ 'ਚ ਟ੍ਰਿਪਲ ਕੈਮਰਾ ਸੈਟਅਪ ਤੋਂ ਇਲਾਵਾ ਇਕ 3D ToF ਸੈਂਸਰ ਵੀ ਦਿੱਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਨੂੰ 12ਜੀ.ਬੀ. ਤਕ ਰੈਮ ਅਤੇ ਕੁਆਲਕਾਮ ਸਨੈਪਡਰੈਗਨ 855 ਪ੍ਰੋਸੈਸਰ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਟ੍ਰਿਪਲ ਰੀਅਰ ਕੈਮਰਾ ਸੈਟਅਪ ਨਾਲ ਆਉਣ ਵਾਲੇ ਇਸ ਫੋਨ ਦੀ ਸ਼ੁਰੂਆਤੀ ਕੀਮਤ 75,000 ਰੁਪਏ ਤੋਂ 85,000 ਰੁਪਏ ਵਿਚਾਲੇ ਰੱਖੀ ਜਾ ਸਕਦੀ ਹੈ।