Windows ’ਚ ਆਇਆ ਖ਼ਤਰਨਾਕ ਬਗ, ਹੈਕ ਹੋ ਸਕਦੈ ਤੁਹਾਡਾ ਪ੍ਰਿੰਟਰ

Monday, Aug 10, 2020 - 12:08 PM (IST)

Windows ’ਚ ਆਇਆ ਖ਼ਤਰਨਾਕ ਬਗ, ਹੈਕ ਹੋ ਸਕਦੈ ਤੁਹਾਡਾ ਪ੍ਰਿੰਟਰ

ਗੈਜੇਟ ਡੈਸਕ– ਜੇਕਰ ਤੁਸੀਂ ਵਿੰਡੋਜ਼ ਕੰਪਿਊਟਰ ਦੀ ਵਰਤੋਂ ਕਰਦੇ ਹੋ ਅਤੇ ਉਸ ਨਾਲ ਕੋਈ ਪ੍ਰਿੰਟਰ ਵੀ ਜੁੜਿਆ ਹੋਇਆ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਖ਼ਾਸ ਹੈ। ਵਿੰਡੋਜ਼ ਆਪਰੇਟਿੰਗ ਸਿਸਟਮ ’ਚ ਇਕ ਅਜਿਹਾ ਖ਼ਤਰਨਾਕ ਬਗ ਆ ਗਿਆ ਹੈ ਜਿਸ ਨਾਲ ਤੁਹਾਡਾ ਪ੍ਰਿੰਟਰ ਕਿਸੇ ਵੀ ਸਮੇਂ ਹੈਕ ਹੋ ਸਕਦਾ ਹੈ। ਵਿੰਡੋਜ਼ ਦੇ ਇਸ ਬਗ ਬਾਰੇ ਬਲੀਪਿੰਗ ਕੰਪਿਊਟਰ ਨੇ ਜਾਣਕਾਰੀ ਦਿੱਤੀ ਹੈ। 

techradar ਦੀ ਰਿਪੋਰਟ ਮੁਤਾਬਕ, ਖੋਜਕਾਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਵਿੰਡੋਜ਼ ਆਪਰੇਟਿੰਗ ਸਿਸਟਮ ’ਚ ਇਕ ਬਗ ਹੈ ਜਿਸ ਕਾਰਨ ਤੁਹਾਡਾ ਪ੍ਰਿੰਟਰ ਕਿਸੇ ਵੀ ਸਮੇਂ ਹਾਈਜੈਕ ਹੋ ਸਕਦਾ ਹੈ। ਇਸ ਬਗ ਦਾ ਹੀ ਫਾਇਦਾ ਚੁੱਕ ਕੇ ਹੈਕਰ ਤੁਹਾਡੇ ਪ੍ਰਾਈਵੇਟ ਨੈੱਟਵਰਕ ’ਚ ਸੰਨ੍ਹ ਲਗਾ ਸਕਦੇ ਹਨ। ਵਿੰਡੋਜ਼ ’ਚ ਆਇਆ ਇਹ ਬਗ ਪ੍ਰਿੰਟਿੰਗ ਪ੍ਰੋਸੈਸ ਨੂੰ ਮੈਨੇਜ ਕਰਨ ਵਾਲੇ ਪ੍ਰਿੰਟਰ ਸਪੂਲਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਬਗ ਦਾ ਨਾਂ CVE-2020-1048 ਦੱਸਿਆ ਜਾ ਰਿਹਾ ਹੈ। 

ਇੰਝ ਸਾਹਮਣੇ ਆਈ ਜਾਣਕਾਰੀ
ਇਸ ਗੱਲ ਦੀ ਜਾਣਕਾਰੀ ਸੇਫਬ੍ਰੀਚ ਲੈਬਸ ਦੇ ਖੋਜੀ ਪੇਲੇਗ ਹੈਦਰ ਅਤੇ ਟੋਮਰ ਬਾਰ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਬਗ ਨੂੰ ਠੀਕ ਕਰਨ ਲਈ ਮਾਈਕ੍ਰੋਸਾਫਟ ਨੇ ਇਸੇ ਸਾਲ ਮਈ ਮਹੀਨੇ ’ਚ ਇਕ ਅਪਡੇਟ ਵੀ ਜਾਰੀ ਕੀਤੀ ਸੀ ਪਰ ਅਜੇ ਵੀ ਇਸ ਵਿਚ ਇਕ ਲੂਪਹੋਲ ਹੈ ਜਿਸ ਕਾਰਨ ਖ਼ਤਰਾ ਬਰਕਰਾਰ ਹੈ।

ਮਾਈਕ੍ਰੋਸਾਫਟਰ ਦਾ ਬਿਆਨ
ਇਸ ਬਗ ਨੂੰ ਲੈਕੇ ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਇਕ ਹੋਰ ਅਪਡੇਟ ਜਾਰੀ ਕਰਨਗੇ ਜਿਸ ਨਾਲ ਇਸ ਸਮੱਸਿਆ ਨੂੰ ਠੀਕ ਕੀਤਾ ਜਾ ਸਕੇਗਾ। ਉਮੀਦ ਕੀਤੀ ਜਾ ਰਹੀ ਹੈ ਕਿ 11 ਅਗਸਤ ਨੂੰ ਨਵੀਂ ਅਪਡੇਟ ਜਾਰੀ ਹੋਵੇਗੀ। 


author

Rakesh

Content Editor

Related News