ਵਿੰਡੋਜ਼ ਕੰਪਿਊਟਰ ਜਾਂ ਲੈਪਟਾਪ ''ਚ ਇਨ੍ਹਾਂ 4 ਤਰੀਕਿਆਂ ਨਾਲ ਲੈ ਸਕਦੇ ਹੋ Screenshot

Saturday, Mar 18, 2017 - 05:37 PM (IST)

ਵਿੰਡੋਜ਼ ਕੰਪਿਊਟਰ ਜਾਂ ਲੈਪਟਾਪ ''ਚ ਇਨ੍ਹਾਂ 4 ਤਰੀਕਿਆਂ ਨਾਲ ਲੈ ਸਕਦੇ ਹੋ Screenshot
ਜਲੰਧਰ- ਸਕਰੀਨਸ਼ਾਟ ਲੈਣਾ ਕਾਫੀ ਆਸਾਨ ਹੈ। ਜੇਕਰ ਤੁਸੀਂ ਵਿੰਡੋਜ਼ ''ਤੇ ਸਕਰੀਨਸ਼ਾਟ ਲੈਣਾ ਚਾਹੁੰਦੇ ਹੋ ਤਾਂ ਕੀਬੋਰਡ ''ਤੇ Prt Sc ਦਾ ਬਟਨ ਟੈਪ ਕਰਨ ਤੋਂ ਸਕਰੀਨਸ਼ਾਟ ਲਿਆ ਜਾ ਸਕਦਾ ਹੈ। ਮੈਕਬੁੱਕ ਇਅਰ ''ਚ cmd + shift +3 ਨੂੰ ਦਬਾ ਕੇ ਪੂਰੇ ਸਕਰੀਨ ਦਾ ਸਕਰੀਨਸ਼ਾਟ ਲਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਵਿੰਡੋਜ਼ ਡਿਵਾਈਸ ''ਤੇ ਸਕਰੀਨਸ਼ਾਟ ਲੈਣ ਦੇ ਖਈ ਬਿਹਤਰ ਤਰੀਕੇ ਹਨ। ਧਿਆਨ ਰਹੇ ਕਿ ਇਹ ਤਰੀਕਾ ਵਿੰਡੋਜ਼ ਐੱਕਸ. ਪੀ. ਜਾਂ ਓ. ਐੱਸ. ਦੇ ਨਵੇਂ ਵਰਜਨ ਨਾਲ ਹੀ ਕੰਮ ਕਰੇਗਾ। 
1. ਪੂਰੇ ਸਕਰੀਨ ਦੇ ਸਕਰੀਨਸ਼ਾਟ ਨੂੰ ਫਾਈਲ ''ਤੇ ਕਿਸ ਤਰ੍ਹਾਂ ਕਰੋ ਸੇਵ -
  ਸਭ ਤੋਂ ਪਹਿਲਾਂ ਵਿੰਡੋਜ਼ ਬਟਨ ਤੋਂ ਬਾਅਦ ਪ੍ਰਿੰਟ ਸਕਰੀਨ ਨੂੰ ਦਬਾਓ। ਅਜਿਹਾ ਕਰਨ ਤੋਂ ਬਾਅਦ ਤੁਹਾਡੇ ਕੰਪਿਊਟਰ ਦੇ  ਪਿਕਚਰਸ ਲਾਇਬ੍ਰੇਰੀ ''ਚ ਸਟੋਰ ਹੋ ਜਾਵੇਗਾ। 
 ਇਸ ਤੋਂ ਬਾਅਦ ਐਕਸਪਲੋਲਰ ਨੂੰ ਲਾਂਚ ਕਰੋ। ਇਸ ਤੋਂ ਬਾਅਦ ਸਾਈਡ ''ਚ ਦਿੱਤੇ ਗਏ ਪਿਕਚਰਸ ''ਤੱ ਕਲਿੱਕ ਕਰੋ। ਸਕਰੀਨਸ਼ਾਟ ਫੋਲਡਰ ਨੂੰ ਓਪਨ ਕਰਦੇ ਹੀ ਤੁਹਾਨੂੰ ਸਕਰੀਨਸ਼ਾਟ ਮਿਲ ਜਾਵੇਗਾ।
2. ਸਕਰੀਨਸ਼ਾਟ ਨੂੰ ਕਲਿੱਪਬੋਰਡ ''ਤੇ ਸੇਵ ਕਰਨ ਦਾ ਤਰੀਕਾ -
  ਪ੍ਰਿੰਟਸਕਰੀਨ ਨੂੰ ਦਬਾਓ। ਅਜਿਹਾ ਕਰਨ ਨਾਲ ਪ੍ਰਿੰਟਸਕਰੀਨ ਕਲਿੱਪਬੋਰਡ  ''ਤੇ ਕਾਪੀ ਹੋ ਜਾਂਦਾ ਹੈ।
  ਹੁਣ ਤੁਹਾਨੂੰ ਅਜਿਹੇ ਐਪ ਓਪਨ ਕਰਨੇ ਹੋਣਗੇ, ਜੋ ਇਮੇਜ਼ ਨੂੰ ਹੈਂਡਲ ਕਰ ਸਕਦੇ ਹਨ, ਜਿਵੇਂ ਐਪਸ ਪੇਂਟ, ਵਰਡ ਅਦਿ।
 ਹੁਣ 3trl + v ਦਬਾਓ। ਅਜਿਹਾ ਕਰਨ ਨਾਲ ਐਪ ''ਤੇ ਸਕਰੀਨਸ਼ਾਟ ਪੇਸਟ ਹੋ ਜਾਵੇਗਾ।
 ਹੁਣ 3trl + s ਦਬਾ ਕੇ ਸਕਰੀਨਸ਼ਾਟ ਨੂੰ ਸੇਵ ਕਰ ਸਕਦੇ ਹੋ। 
3. ਇਸ ਤਰੀਕੇ ਨਾਲ ਲੈ ਸਕਦੇ ਹੋ ਕਿਸ ਵੀ ਐਪ ਜਾਂ ਵਿੰਡੋ ਦਾ ਸਕਰੀਸ਼ਾਟ -
 ਜੇਕਰ ਜਿਸ ਵੀ ਐਪ ਦਾ ਸਕਰੀਨਸ਼ਾਟ ਲੈਣਾ ਚਾਹੁੰਦੇ ਹੋ ਤਾਂ ਐਪ ਫੋਰਗ੍ਰਾਊਂਡ ''ਚ ਹੋਣੀ ਚਾਹੀਦੀ ਮਤਲਬ  ਉਸ ਐਪ ਦਾ ਪੇਜ ਦਿਖਮਾ ਚਾਹੀਦਾ।
 ਹੁਣ ਐੱਮ. ਐੱਸ. ਪੇਂਟ ਓਪਨ ਵਿੰਡੋ ਦਾ ਸਕਰੀਨਸ਼ਾਟ ਪੇਂਟ ''ਚ ਸਟੋਰ ਹੋ ਜਾਵੇਗਾ।
 ਇਸ ਤੋਂ ਬਾਅਦ ਤੁਸੀਂ ਸਕਰੀਨਸ਼ਾਟ ਨੂੰ ਆਪਣੀ ਪਸੰਦ ਦੇ ਕਿਸੇ ਵੀ ਜਗ੍ਹਾਂ ''ਤੇ ਸਟੋਰ ਕਰ ਸਕੋਗੇ।
4. ਸਕਰੀਨ ਦੇ ਇਕ ਹਿੱਸੇ ਦਾ ਸਕਰੀਨਸ਼ਾਟ ਕਿਸ ਤਰ੍ਹਾਂ ਲਈਏ -
ਇਸ ਲਈ ਸਿਨਪਿੰਗ ਟੂਲ ਇਸਤੇਮਾਲ ਕੀਤਾ ਜਾ ਸਕਦਾ ਹੈ। ਸਿਨਪਿੰਗ ਟੂਲ ਨੂੰ ਓਪਨ ਕਰੋ।
ਇਸ ਲਈ menu > All programs > Accessories ''ਚ ਜਾਣਾ ਹੋਵੇਗਾ। ਜਿੱਥੇ ਤੁਹਾਨੂੰ ਸਿਨਪਿੰਗ ਟੂਲ ਮਿਲ ਜਾਵੇਗਾ। 
ਹੁਣ new ਦੇ ਸਾਈਡ ''ਚ ਬਣੇ ਡਾਊਨ arrow ਨੂੰ ਕਲਿੱਕ ਕਰੋ। 
ਇਸ ਤੋਂ ਬਾਅਦ ਰੇਕਟੈਂਗੂਲਰ ਸਨਿੱਪ ਜਾਂ ਫਰੀ ਫਾਰਮ ਸਨਿੰਪ ਨੂੰ ਚੁਣੋ।  ਰੇਕਟੈਂਗੂਲਰ ਸਨਿੰਪ ਤੋਂ ਤੁਸੀਂ ਆਇਆਕਾਰ ਸਕਰੀਨਸ਼ਾਟ ਲੈ ਸਕੋਗੇ। ਫਰੀ ਫਾਰਮ ਸਨਿੱਪ ਦੀ ਮਦਦ ਤੁਸੀਂ ਸਕੀਰਨ ''ਤੇ ਕੋਈ ਵੀ  ਆਕਾਰ ਬਣਾ ਸਕਦੇ ਹੋ।

Related News