ਵਿੰਡੋਜ਼ ਫੋਨ ਯੂਜ਼ਰਸ ਲਈ ਚੰਗੀ ਖਬਰ, ਹੁਣ ਆਪਣੇ ਫੋਨ ਨੂੰ ਪੀ.ਸੀ. ਰਾਹੀਂ ਕਰ ਸਕਦੇ ਹੋ ਅਪਡੇਟ
Tuesday, Oct 24, 2017 - 11:57 AM (IST)
ਜਲੰਧਰ- ਇਸ ਮਹੀਨੇ ਦੇ ਪਹਿਲੇ ਹਫਤੇ ਆਖਿਰਕਾਰ ਮਾਈਕ੍ਰੋਸਾਫਟ ਨੇ ਸਵਿਕਾਰ ਕੀਤਾ ਸੀ ਕਿ ਵਿੰਡੋਜ਼ ਫੋਨ ਬੰਦ ਹੋ ਚੁੱਕਾ ਹੈ ਅਤੇ ਕੰਪਨੀ ਹੁਣ ਇਸ ਲਈ ਕੋਈ ਨਵਾਂ ਫੀਚਰ ਜਾਂ ਹਾਰਡਵੇਅਰ ਵਿਕਸਿਤ ਨਹੀਂ ਕਰ ਰਹੀ ਹੈ। ਜੇਕਰ ਤੁਹਾਡੇ ਕੋਲ ਵਿੰਡੋਜ਼ ਫੋਨ ਹੈ ਤਾਂ ਤੁਹਾਡੇ ਲਈ ਇਕ ਚੰਗੀ ਖਬਰ ਹੈ। ਕੰਪਨੀ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਮੌਜੂਦਾ ਯੂਜ਼ਰਸ ਲਈ ਸਕਿਓਰਿਟੀ ਅਪਡੇਟ ਜਾਰੀ ਕੀਤੇ ਜਾਂਦੇ ਰਹਿਣਗੇ। ਇਸ ਨੂੰ ਦੇਖਦੇ ਹੋਏ ਕੰਪਨੀ ਨੇ ਇਕ ਨਵਾਂ ਅਪਡੇਟਰ ਟੂਲ ਜਾਰੀ ਕੀਤਾ ਹੈ।
ਮਾਈਕ੍ਰੋਸਾਫਟ ਨੇ ਓਵਰ-ਦੀ-ਕੇਬਲ (O“3) ਅਪਡੇਟਰ ਟੂਲ ਜਾਰੀ ਕੀਤਾ ਹੈ। ਇਸ ਵਿਚ ਯੂਜ਼ਰਸ ਆਪਣੇ ਪੀ.ਸੀ. ਦੀ ਮਦਦ ਨਾਲ ਫੋਨ ਨੂੰ ਅਪਡੇਟ ਕਰ ਸਕਣਗੇ। ਇਸ ਨੂੰ ਇੰਸਟਾਲ ਕਰਨ ਲਈ ਯੂਜ਼ਰਸ ਨੂੰ ਇਕ ਫਾਇਲ OtcUpdaterZip.exe ਨੂੰ ਡਾਊਨਲੋਡ ਕਰਕੇ ਪੀ.ਸੀ. 'ਚ ਰਨ ਕਰਨਾ ਹੋਵੇਗਾ। ਇਸ ਤੋਂ ਬਾਅਦ ਇਕ ਯੂ.ਐੱਸ.ਬੀ. ਦੀ ਮਦਦ ਨਾਲ ਫੋਨ ਨੂੰ ਪੀ.ਸੀ. ਨਾਲ ਕੁਨੈਕਟ ਕਰਨਾ ਹੋਵੇਗਾ। ਅਪਡੇਟਰ ਦਾ ਇਸਤੇਮਾਲ ਕਰਨ ਲਈ ਫੋਨ ਦਾ ਏਅਰਪਲੇਨ ਮੋਡ 'ਤੇ ਅਨਲਾਕ ਕਰਕੇ ਰੱਖੋ।
ਮਾਈਕ੍ਰੋਸਾਫਟ ਦੇ ਕਾਰਪੋਰੇਟ ਵਾਈਸ ਪ੍ਰੈਜ਼ੀਡੈਂਟ (ਵਿੰਡੋਜ਼) ਬੇਲਫਿਓਰ ਨੇ ਇਸ ਮਹੀਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਕੰਪਨੀ, ਵਿੰਡੋਜ਼ ਫੋਨ ਨੂੰ ਬੰਦ ਕਰਨ ਦਾ ਫੈਸਲਾ ਕਰ ਚੁੱਕੀ ਹੈ। ਬੇਲਫਿਓਰ ਨੇ ਲਿਖਿਆ ਸੀ ਕਿ ਅਸੀਂ ਪਲੇਟਫਾਰਮ ਨੂੰ ਸਪੋਰਟ ਕਰਦੇ ਰਹਾਂਗੇ। ਬਗ ਫਿਕਸ, ਸਕਿਓਰਿਟੀ ਅਪਡੇਟ ਆਦਿ। ਪਰ ਨਵੇਂ ਫੀਚਰ ਬਣਾਉਣਾ ਸਾਡਾ ਫੋਕਸ ਨਹੀਂ ਹੈ। ਦੱਸ ਦਈਏ ਕਿ ਬਿਲ ਗੇਟਸ ਵੀ ਐਂਡਰਾਇਡ ਫੋਨ 'ਤੇ ਸਵਿੱਚ ਕਰ ਚੁੱਕੇ ਹਨ।
ਮਾਈਕ੍ਰੋਸਾਫਟ ਸਪੋਰਟ ਪੇਜ ਮੁਤਾਬਕ ਵਿੰਡੋਜ਼ 10 ਕਾਲ ਕ੍ਰਿਏਟਰਸ ਅਪਡੇਟ 1709 ਨੂੰ HP Elite x3, HP Elite x3 Verizon, HP Elite x3 Telstra, Wileyfox Pro, Microsoft Lumia 550, Microsoft Lumia 650, Microsoft Lumia 950/950 XL, Alcatel IDOL 4S, Alcatel IDOL 4S Pro, Alcatel OneTouch Fierce XL, Softbank 503LV, VAIO Phone Biz, MouseComputer MADOSMA Q601 ਅਤੇ Trinity NuAns Neo 'ਚ ਉਪਲੱਬਧ ਕਰਵਾਇਆ ਜਾਵੇਗਾ।
