i ball ਨੇ ਵਿੰਡੋਜ਼ 10 ਤੇ ਅਧਾਰਿਤ ਲਾਂਚ ਕੀਤੇ ਦੋ ਸਸਤੇ ਲੈਪਟਾਪ

Wednesday, May 11, 2016 - 04:56 PM (IST)

i ball ਨੇ ਵਿੰਡੋਜ਼ 10 ਤੇ ਅਧਾਰਿਤ ਲਾਂਚ ਕੀਤੇ ਦੋ ਸਸਤੇ ਲੈਪਟਾਪ

ਜਲੰਧਰ— ਸਮਾਰਟਫੋਨ ਅਤੇ ਟੈਬਲੇਟ ਬਣਾਉਣ ਲਈ ਮਸ਼ਹੂਰ ਆਈਬਾਲ ਕੰਪਨੀ ਨੇ ਦੋ ਬੇਹੱਦ ਹੀ ਸਸਤੇ ਵਿੰਡੋਜ਼ 10 ਲੈਪਟਾਪ ਲਾਂਚ ਕੀਤੇ ਹਨ। ਕੰਪਨੀ ਨੇ ਇਸ ਲੈਪਟਾਪ ਲਈ ਮਾਇਕ੍ਰੋਸਾਫਟ ਅਤੇ ਇੰਟੈੱਲ ਨਾਲ ਸਮੱਝੌਤਾ ਕੀਤਾ ਹੈ। ਆਈਬਾਲ ਕਾਂਪਬੁੱਕ ਐਕਸੀਲਾਂਸ ਦੀ ਕੀਮਤ 9, 999 ਰੁਪਏ ਹੈ ਅਤੇ ਆਈਬਾਲ ਕਾਂਪਬੁੱਕ ਐਗਜ਼ਾਪਲਿਅਰ 13, 999 ਰੁਪਏ ''ਚ ਮਿਲੇਗਾ। 

 
ਆਈਬਾਲ ਕਾਂਪਬੁੱਕ ਐਕਸੀਲਾਂਸ ਅਤੇ ਆਈਬਾਲ ਕਾਂਪਬੁੱਕ ਐਗਜ਼ਾਮਪਲਿਅਰ  ਦੇ ਜ਼ਿਆਦਾਤਰ ਸਪੈਸੀਫਿਕੇਸ਼ਨ ਇਕ ਜਿਗੇ ਹੀ ਹਨ, ਫਰਕ ਸਿਰਫ ਡਿਸਪਲੇ ਸਾਇਜ਼, ਡਾਇਮੇਂਸ਼ਨ ਅਤੇ ਭਾਰ ਦਾ ਹੈ।
 

ਆਈਬਾਲ ਕਾਂਪਬੁੱਕ ਐਕਸੀਲਾਂਸ ''ਚ 11.6 ਇੰਚ (1366x768ਪਿਕਸਲ)  ਦੀ ਡਿਸਪਲੇ ਹੈ। ਇਸਦਾ ਡਾਇਮੇਂਸ਼ਨ 291x203x24 ਮਿਲੀਮੀਟਰ ਹੈ ਅਤੇ ਭਾਰ 1.09 ਕਿੱਲੋਗ੍ਰਾਮ ਹੈ। ਜਦ ਕਿ ਆਈਬਾਲ ਕਾਂਪਬੁੱਕ ਐਗਜ਼ਾਮਪਲਿਅਰ ''ਚ 14 ਇੰਚ (1366x768 ਪਿਕਸਲ) ਦਾ ਡਿਸਪਲੇ ਹੈ। ਇਸ ਦਾ ਡਾਇਮੇਂਸ਼ਨ 347x232x20 ਮਿਲੀਮੀਟਰ ਹੈ ਅਤੇ ਭਾਰ 1.46 ਕਿੱਲੋਗ੍ਰਾਮ ਹੈ। 
 
1.33 ਗੀਗਾਹਰਟਜ਼ ਕਵਾਡ-ਕੋਰ ਇੰਟੈੱਲ ਐਟਮ ਜ਼ੈੱਡ3735ਐੱਫ ਪ੍ਰੋਸੈਸਰ ''ਤੇ ਚੱਲਣ ਵਾਲੇ ਇਸ ਲੈਪਟਾਪ ''ਚ 2 ਜੀ. ਬੀ ਦਾ ਡੀ. ਡੀ. ਆਰ3 ਰੈਮ ਹੋਵੇਗੀ।  ਇਨ-ਬਿਲਟ ਸਟੋਰੇਜ਼ 32 ਜੀ. ਬੀ ਹੋਵੇਗੀ ਜਿਸ ਨੂੰ ਵਧਾਉਣ ਲਈ ਯੂਜ਼ਰ 64 ਜੀ. ਬੀ ਤੱਕ ਦਾ ਮਾਇਕ੍ਰੋ ਐੱਸ. ਡੀ ਕਾਰਡ ਇਸਤੇਮਾਲ ਕਰ ਪਾਉਣਗੇ। ਚੰਗੀ ਗੱਲ ਇਹ ਹੈ ਕਿ ਦੋਨੋਂ ਹੀ ਡਿਵਾਇਸ ਬਿਲਟ-ਇਸ ਕੀ-ਬੋਰਡ ਦੇ ਨਾਲ ਆਉਂਦੇ ਹਨ ਅਤੇ ਇਨ੍ਹਾਂ ''ਚ ਟ੍ਰੈਕਪੈਡ ਵੀ ਹਨ।
 
ਵਿੰਡੋਜ਼ 10 ਆਪਰੇਟਿੰਗ ਸਿਸਟਮ ''ਤੇ ਚੱਲਣ ਵਾਲੇ ਇਸ ਲੈਪਟਾਪ ''ਚ ਵੀਡੀਓ ਕਾਲਿੰਗ ਲਈ ਵੀ. ਜੀ. ਏ ਫ੍ਰੰਟ-ਫੇਸਿੰਗ ਕੈਮਰਾ ਮੌਜੂਦ ਹੈ। ਇਨ੍ਹਾਂ ''ਚ ਡੁਅਲ ਸਪੀਕਰ ਵੀ ਹਨ। ਇਸ ਤੋਂ ਇਲਾਵਾ ਵਾਈ- ਫਾਈ 802.11ਬੀ/ਜੀ/ਐੱਨ, ਬਲੂਟੁੱਥ 4.0, ਦੋ ਯੂ. ਐੱਸ. ਬੀ 2.0 ਪੋਰਟ ਅਤੇ ਇੱਕ ਮਿੰਨੀ ਐੱਚ. ਡੀ. ਐੱਮ. ਆਈ ਪੋਰਟ ਇਸ ਲੈਪਟਾਪ ਦਾ ਹਿੱਸਾ ਹਨ। ਲੈਪਟਾਪ ''ਚ 10, 000 ਏਮਏਏਚ ਦੀ ਬੈਟਰੀ ਮੌਜੂਦ ਰਹੇਗੀ। ਕੰਪਨੀ ਨੇ ਦੱਸਿਆ ਹੈ ਕਿ ਇਹ 8.5 ਘੰਟੇ ਤੱਕ ਚੱਲੇਗੀ।

Related News