Windows 10 ਨੂੰ ਅਪਡੇਟ ਕਰਨ ਤੋਂ ਬਾਅਦ ਯੂਜ਼ਰਜ਼ ਦੀ ਵਧੀ ਪਰੇਸ਼ਾਨੀ, ਸਾਹਮਣੇ ਆਏ ਕੁਨੈਕਟੀਵਿਟੀ ਇਸ਼ੂਜ਼
Tuesday, Aug 27, 2019 - 10:56 AM (IST)

ਗੈਜੇਟ ਡੈਸਕ– ਮਾਈਕ੍ਰੋਸਾਫਟ ਨੇ ਪਿਛਲੇ ਮਹੀਨੇ ਵਿੰਡੋਜ਼ 10 ਦਾ (KB4505903) ਅਪਡੇਟ ਜਾਰੀ ਕੀਤਾ ਸੀ। ਇਸ ਅਪਡੇਟ ਨੂੰ ਮੈਨੁਅਲੀ ਇੰਸਟਾਲ ਕਰਨਾ ਪੈਂਦਾ ਸੀ। ਯੂਜ਼ਰਜ਼ ਨੇ ਸ਼ਿਕਾਇਤ ਕਰਦਿਆਂ ਦੱਸਿਆ ਕਿ ਇਸ ਅਪਡੇਟ ਨੂੰ ਇੰਸਟਾਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਬਲੂਟੁੱਥ ਕੁਨੈਕਟੀਵਿਟੀ ਨਾਲ ਜੁੜੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਜਿਸ ਕਾਰਣ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ।
ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਯੂਜ਼ਰਜ਼
ਯੂਜ਼ਰਜ਼ ਨੇ ਦੱਸਿਆ ਕਿ ਵਿੰਡੋਜ਼ 10 ਨੂੰ ਅਪਡੇਟ ਕਰਨ ਤੋਂ ਬਾਅਦ ਬਲੂਟੁੱਥ ਰਾਹੀਂ ਡਾਟਾ ਭੇਜਣ ਅਤੇ ਹੋਰ ਡਿਵਾਈਸ ਨਾਲ ਕੁਨੈਕਟ ਕਰਨ ’ਚ ਉਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਦੱਸਿਆ ਗਿਆ ਹੈ ਕਿ ਜੇ ਸਪੀਕਰ ਇਸ ਰਾਹੀਂ ਕੁਨੈਕਟ ਹੋ ਵੀ ਜਾਂਦਾ ਹੈ ਤਾਂ ਖਰਾਬ ਸਾਊਂਡ ਆਊਟਪੁਟ ਮਿਲਦੀ ਹੈ। ਕਈ ਵਾਰ ਬਲੂਟੁੱਥ ਸਪੀਕਰ ਕੁਨੈਕਟ ਹੋਣ ’ਤੇ ਵੀ ਪੀ. ਸੀ. ਆਪਣੇ ਇੰਟਰਨਲ ਸਪੀਕਰ ਤੋਂ ਹੀ ਸਾਊਂਡ ਆਊਟਪੁਟ ਦੇਣ ਲੱਗਦਾ ਹੈ।
ਮਾਈਕ੍ਰੋਸਾਫਟ ਨੇ ਮੰਨੀ ਗਲਤੀ
ਵਿੰਡੋਜ਼ 10 ਅਪਡੇਟ ਵਿਚ ਖਾਮੀ ਸਾਹਮਣੇ ਆਉਣ ’ਤੇ ਮਾਈਕ੍ਰੋਸਾਫਟ ਨੇ ਜਵਾਬ ਦਿੰਦਿਆਂ ਕਿਹਾ ਹੈ ਕਿ ਵਿੰਡੋਜ਼ 10 ਦੇ ਡਿਵਾਈਸ ਮੈਨੇਜਰ ਵਿਚ ਬਲੂਟੁੱਥ A2dp ਸਰਵਿਸ ਦਾ ਆਈਕਨ ਪੀਲੇ ਰੰਗ ਦਾ ਨਜ਼ਰ ਆ ਰਿਹਾ ਹੈ ਮਤਲਬ ਵਾਕਈ ਕੁਝ ਸਮੱਸਿਆ ਹੈ। ਮਾਈਕ੍ਰੋਸਾਫਟ ਨੇ ਬਲੂਟੁੱਥ ਕੁਨੈਕਟੀਵਿਟੀ ਨਾਲ ਜੁੜੀ ਇਹ ਸਮੱਸਿਆ ਲੇਟੈਸਟ ਵਿੰਡੋਜ਼ 10 ਅਪਡੇਟ ਨੂੰ ਜਾਰੀ ਕਰ ਕੇ ਦੂਰ ਕਰਨ ਦਾ ਫੈਸਲਾ ਕੀਤਾ ਹੈ।
ਇਸ ਤੋਂ ਪਹਿਲਾਂ ਵੀ ਸਾਹਮਣੇ ਆ ਚੁੱਕੀ ਹੈ ਅਜਿਹੀ ਖਾਮੀ
ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਵਿੰਡੋਜ਼ 10 ਵਿਚ ਬਲੂਟੁੱਥ ਕੁਨੈਕਟੀਵਿਟੀ ਨਾਲ ਜੁੜੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਵੀ ਜਦੋਂ ਕੰਪਨੀ ਨੇ ਵਿੰਡੋਜ਼ 10 ਦਾ 1903 ਅਪਡੇਟ ਜਾਰੀ ਕੀਤਾ ਸੀ, ਉਸ ਵੇਲੇ ਵੀ ਕੁਨੈਕਟੀਵਿਟੀ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਯੂਜ਼ਰਜ਼ ਨੇ ਰਿਪੋਰਟ ਕੀਤੀ।