ਭਾਰਤ ''ਚ ਲਾਂਚ ਹੋਇਆ ਵਿੰਡੋਜ਼ 10 ''ਤੇ ਚੱਲਣ ਵਾਲਾ ਬੇਹੱਦ ਸਸਤਾ ਲੈਪਟਾਪ

Tuesday, Jun 07, 2016 - 05:55 PM (IST)

ਭਾਰਤ ''ਚ ਲਾਂਚ ਹੋਇਆ ਵਿੰਡੋਜ਼ 10 ''ਤੇ ਚੱਲਣ ਵਾਲਾ ਬੇਹੱਦ ਸਸਤਾ ਲੈਪਟਾਪ

ਜਲੰਧਰ— ਅਮਰੀਕੀ ਇਲੈਕਟ੍ਰੋਨਿਕਸ ਕੰਪਨੀ InFocus ਨੇ ਭਾਰਤ ''ਚ ਆਪਣੀ ਬੱਡੀ ਨੋਟਬੁੱਕ (Buddy Notebook) 14,999 ਰੁਪਏ ਦੀ ਕੀਮਤ ''ਚ ਲਾਂਚ ਕਰ ਦਿੱਤਾ ਹੈ। ਇਸ ਨੂੰ ਗੋਲਡ ਅਤੇ ਸਿਲਵਰ ਕਲਰ ਵੇਰੀਅੰਟ ਨਾਲ ਐਕਸਕਲੂਜ਼ਿਵ ਤੌਰ ''ਤੇ ਆਨਲਾਈਨ ਸ਼ਾਪਿੰਗ ਸਾਈਟ ਸਨੈਪਡੀਲ ''ਤੇ ਉਪਲੱਬਧ ਕੀਤਾ ਗਿਆ ਹੈ। 
੍ਵਇਸ ਨੋਟਬੁੱਕ ਨੂੰ ਲੈ ਕੇ InFocus ਦੀ ਭਾਰਤੀ ਟੀਮ ਨੇ ਕਿਹਾ ਕਿ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਇਸ ਘੱਟ ਕੀਮਤ ਫੁੱਲ-ਫਲੇਜ਼ਡ ਨੋਟਬੁੱਕ ਦਾ ਆਕਸਪੀਰੀਅੰਸ ਕਰ ਸਕੇ। ਇਸ ਲਈ ਇਸ ਨੂੰ ਘੱਟ ਕੀਮਤ ''ਚ ਲਾਂਚ ਕੀਤਾ ਗਿਆ ਹੈ। 

ਇਸ ਨੋਟਬੁੱਕ ਦੇ ਖਾਸ ਫੀਚਰਜ਼-
ਡਿਸਪਲੇ- ਇਸ ਵਿਚ 13.3-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਦਿੱਤੀ ਗਈ ਹੈ। 
ਪ੍ਰੋਸੈਸਰ- ਇਸ ਨੋਟਬੁੱਕ ''ਚ 2.6 ਗੀਗਾਹਰਟਜ਼ ''ਤੇ ਕੰਮ ਕਰਨ ਵਾਲਾ ਇੰਟੈਲ ਸੇਲਰਨ ਪ੍ਰੋਸੈਸਰ ਸ਼ਾਮਲ ਹੈ। 
ਮੈਮਰੀ- ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 2ਜੀ.ਬੀ ਰੈਮ ਦੇ ਨਾਲ 256ਜੀ.ਬੀ. ਐੱਸ.ਐੱਸ.ਡੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ eMMC ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਬੈਟਰੀ- ਇਸ ਵਿਚ ਮੌਜੂਦ ਬੈਟਰੀ 8 ਘੰਟਿਆਂ ਦਾ ਬੈਟਰੀ ਬੈਕਅਪ ਦੇਵੇਗੀ। 
ਹੋਰ ਫੀਚਰਜ਼-
ਹੋਰ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ 1.6 ਕਿਲੋਗ੍ਰਾਮ ਦੀ ਨੋਟਬੁੱਕ ''ਚ ਮਾਈਕ੍ਰੋ-ਐੱਸ.ਡੀ. ਸਲਾਟ, 2xਯੂ.ਐੱਸ.ਬੀ. 3.0 ਅਤੇ ਐੱਚ.ਡੀ.ਐੱਮ.ਆਈ. ਪੋਰਟ ਆਦਿ ਫੀਚਰਜ਼ ਮੌਜੂਦ ਹਨ।


Related News