CES 2020: ਰੀਯੂਜ਼ਏਬਲ ਤੇ 2 ਬੈਟਰੀ ਆਪ੍ਰੇਟਿਡ ਕੱਪਸ ਨਾਲ ਪੇਸ਼ ਹੋਇਆ ਸਮਾਰਟ ਬ੍ਰੈਸਟ ਪੰਪ
Tuesday, Jan 07, 2020 - 12:57 PM (IST)

ਗੈਜੇਟ ਡੈਸਕ– ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ (ਸੀ.ਈ.ਐੱਸ. 2020) ਨੂੰ ਇਸ ਸਾਲ 7 ਜਨਵੀ ਤੋਂ 10 ਜਨਵਰੀ ਤਕ ਅਮਰੀਕਾ ਦੇ ਸੂਬੇ ਨੇਵਾਦਾ ’ਚ ਸਥਿਤ ਲਾਸ ਵੇਗਾਸ ਕਨਵੈਨਸ਼ਨ ਸੈਂਟਰ ’ਚ ਆਯੋਜਿਤ ਕੀਤਾ ਗਿਆ ਹੈ। ਪ੍ਰੋਗਰਾ ਇਲੈਕਟ੍ਰੋਨਿਕਸ ਉਤਪਾਦ ਪਹਿਲੀ ਵਾਰ ਦੁਨੀਆ ਸਾਹਮਣੇ ਲਿਆਂਦੇ ਜਾਣਗੇ। ਇਸ ਵਾਰ ਸੀ.ਈ.ਐੱਸ. 2020 ’ਚ ਸਪੋਰਟਸ, ਹੈਲਥ, ਲਾਈਫ ਸਟਾਈਲ, ਹੋਮ ਐਂਡ ਫੈਮਿਲੀ, 3ਡੀ ਪ੍ਰਿੰਟਿੰਗ, ਐਜੂਕੇਸ਼ਨ ਡਰੋਨਸ ਆਦਿ ਵਰਗੀਆਂ ਕੈਟਾਗਰੀਜ਼ ’ਤੇ ਖਾਸ ਫੋਕਸ ਕੀਤਾ ਗਿਆ ਹੈ।
ਈਵੈਂਟ ਦੌਰਾਨ ਆਸਾਨੀ ਨਾਲ ਆਪ੍ਰੇਟ ਕਰਨ ਵਾਲੇ ਵੀਅਰੇਬਲ ਬ੍ਰੈਸਟ ਪੰਪ ਦੀ ਵਿਸ਼ੇਸ਼ਤਾ ਹੈ ਕਿ ਇਸ ਨੂੰ ਆਪਸ਼ਨਲ ਰੀਯੂਜ਼ਏਬਲ ਤੇ 2 ਬੈਟਰੀ ਆਪ੍ਰੇਟਿਡ ਕੱਪਸ ਨਾਲ ਲਿਆਂਦਾ ਗਿਆ ਹੈ। ਵਿਲੋ ਕੰਪਨੀ ਨੇ ਇਸ ਥਰਡ ਜਨਰੇਸ਼ਨ ਪੰਪ ਬਾਰੇ ਦਾਅਵਾ ਕੀਤਾ ਹੈ ਕਿ ਇਸ ਦੀ ਵਰਤੋਂ ਨਾਲ ਔਰਤਾਂ ਹਰ ਸੈਸ਼ਲ ’ਚ ਲਗਭਗ 20 ਫੀਸਦੀ ਤਕ ਜ਼ਿਆਦਾ ਦੁੱਧ ਦੀ ਆਸ ਕਰ ਸਕਦੀਆਂ ਹਨ। ਇਸ ਦੀ ਕੀਮਤ 499 ਡਾਲਰ (ਕਰੀਬ 36 ਹਜ਼ਾਰ ਰੁਪਏ) ਹੈ।