MTNL ਲਾਂਚ ਕਰੇਗੀ ਸੁਪਰਫਾਸਟ ਇੰਟਰਨੈਟ ਪਲਾਨ , ਮਿਲੇਗੀ ਫਰੀ ਕਾਲਿੰਗ ਦੀ ਸੁਵਿਧਾ

Wednesday, Apr 19, 2017 - 06:54 PM (IST)

 MTNL ਲਾਂਚ ਕਰੇਗੀ ਸੁਪਰਫਾਸਟ ਇੰਟਰਨੈਟ ਪਲਾਨ , ਮਿਲੇਗੀ ਫਰੀ ਕਾਲਿੰਗ ਦੀ ਸੁਵਿਧਾ

ਜਲੰਧਰ-ਟੈਲੀਕਾਮ ਸੈਕਟਰ ''ਚ ਪ੍ਰਾਇਮ ਵਾਰ ਚਲ ਰਹੀ ਹੈ। ਦੇਸ਼ ਦੀ ਵੱਡੀ ਟੈਲੀਕਾਮ ਕੰਪਨੀਆ ਯੂਜ਼ਰਸ ਨੂੰ ਸਸਤੇ ਤੋਂ ਸਸਤਾ ਪਲਾਨ ਮੁੱਹਈਆ ਕਰਵਾ ਰਹੀਆ ਹਨ। ਇਸ ਤਰ੍ਹਾਂ ਇਹ ਖਬਰ ਵੀ ਆ ਰਹੀ ਹੈ ਕਿ ਸਰਕਾਰੀ ਕੰਪਨੀ ਮਹਾਂਨਗਰ ਟੈਲੀਫੋਨ ਨਿਗਮ ਲਿਮਟਿਡ  ਅਰਥਾਤ MTNL ਜਲਦੀ ਹੀ ਦੋ ਨਵੇਂ ਬ੍ਰਾਡਬੈਂਡ ਪਲਾਨ ਪੇਸ਼ ਕਰ ਸਕਦੀਆਂ ਹਨ। ਮੀਡੀਆ ਰਿਪੋਰਟਸ ਦੇ ਅਨੁਸਾਰ ਇਹ ਪ੍ਰੋਮੋਸ਼ਨਲ ਪਲਾਨ ਹੋਵੇਗਾ ਜਿਸ ਦੀ ਕੀਮਤ 299 ਰੁਪਏ ਤੋਂ ਲੈ ਕੇ 399 ਰੁਪਏ ਹੋਵੇਗੀ। ਇਹ ਪਲਾਨ ਮੁੰਬਈ ਯੂਜ਼ਰਸ ਦੇ ਲਈ ਲਾਂਚ ਕੀਤਾ ਜਾਵੇਗਾ। ਇਸ ਪਲਾਨ ਦੇ ਤਹਿਤ ਯੂਜ਼ਰਸ ਨੂੰ ਸੁਪਰਫਾਸਟ ਇੰਟਰਨੈਟ ਦੀ ਸੁਵਿਧਾ ਵੀ ਦਿੱਤੀ ਜਾਵੇਗੀ। 

 

ਕੰਪਨੀ ਦੇਵੇਗੀ ਸੁਪਰਫਾਸਟ ਇੰਟਰਨੈਟ ਦੀ ਸੁਵਿਧਾ:

ਇਨ੍ਹਾਂ ਦੋਨੋ ਪਲਾਨਸ ''ਤੇ ਯੂਜ਼ਰਸ ਨੂੰ 4Mbps ਦੀ ਡਾਊਨਲੋਡਿੰਗ ਸਪੀਡ ਦਿੱਤੀ ਜਾਵੇਗੀ ਅਰਥਾਤ ਇਸ ਸਪੀਡ ''ਚ ਇਕ ਮੂਵੀ ਨੂੰ ਸਿਰਫ 4 ਮਿੰਟ ''ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਪਲਾਨਸ ਦੀ ਵੈਧਤਾ 90 ਦਿਨ ਦੀ ਹੋਵੇਗੀ। ਜਿਵੇਂ ਕਿ ਪਹਿਲਾਂ ਅਸੀਂ ਤੁਹਾਨੂੰ ਦੱਸਿਆ ਕਿ ਇਕ ਪ੍ਰੋਮੋਸ਼ਨਲ ਪਲਾਨ ਦੇ ਤੌਰ ''ਤੇ ਲਾਂਚ ਕੀਤਾ ਜਾ ਸਕਦਾ ਜਾ ਰਿਹਾ ਹੈ। ਇਸ ''ਚ 90 ਦਿਨਾਂ ਦੇ ਬਾਅਦ ਇਸ ਪਲਾਨ ''ਚ ਬਦਲਾਅ ਕੀਤਾ ਜਾ ਸਕਦਾ ਹੈ। ਵਾਇਸ ਕਾਲਿੰਗ ਦੀ ਸੁਵਿਧਾ ਕੇਵਲ 399 ਰੁਪਏ ਵਾਲੇ ਪਲਾਨ ''ਚ ਹੀ ਦਿੱਤੀ ਜਾਵੇਗੀ।

ਇਸ ''ਚ ਪਹਿਲਾਂ ਕੰਪਨੀ ਨੇ 319 ਰੁਪਏ ਦਾ ਪਲਾਨ ਪੇਸ਼ ਕੀਤਾ ਸੀ। ਇਸ ਦੇ ਤਹਿਤ ਯੂਜ਼ਰਸ ਨੂੰ ਰੋਜ਼ਾਨਾ 2GB 3G. ਡਾਟਾ ਦਿੱਤਾ ਜਾ ਰਿਹਾ ਹੈ। ਨਾਲ ਹੀ MTNL ਤੋਂ MTNL ''ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਦਿੱਤੀ ਜਾਂਦੀ ਹੈ। ਇਸ ਪਲਾਨ ਦੀ ਵੈਧਤਾ 28 ਦਿਨਾਂ ਦੀ ਹੈ।


Related News