ਕਿਊਂ ਕੁਝ ਇਨਸਾਨਾਂ ਨੂੰ ਮੱਛਰ ਜ਼ਿਆਦਾ ਕੱਟਦੇ ਹਨ ?

Wednesday, Dec 09, 2015 - 01:38 PM (IST)

ਕਿਊਂ ਕੁਝ ਇਨਸਾਨਾਂ ਨੂੰ ਮੱਛਰ ਜ਼ਿਆਦਾ ਕੱਟਦੇ ਹਨ ?

ਜਲੰਧਰ : ਤੁਸੀਂ ਕਈ ਵਾਰੀ ਸੋਚਿਆ ਹੋਣਾ ਹੈ ਕਿ ਜਦੋਂ ਤੁਸੀਂ ਕਿਤੇ ਬਾਹਰ ਜਾਂਦੇ ਹੋ ਤਾਂ ਮੱਛਰ ਤੁਹਾਨੂੰ ਬਹੁਤ ਪ੍ਰੇਸ਼ਾਨ ਕਰਦੇ ਹਨ ਤੇ ਤੁਸੀਂ ਕਈ ਵਾਰ ਗੌਰ ਵੀ ਕੀਤਾ ਹੋਵੇਗਾ ਕਿ ਮੱਛਰ ਤੁਹਾਡੇ ਦੋਸਤਾਂ ਨਾਲੋਂ ਤੁਹਾਨੂੰ ਜ਼ਿਆਦਾ ਪ੍ਰੇਸ਼ਾਨ ਕਰਦੇ ਹਨ ਜਾਂ ਇਸ ਦੇ ਉਲਟ ਤੁਹਾਡੇ ਦੋਸਤ ਨੂੰ ਜ਼ਿਆਦਾ ਪ੍ਰੇਸ਼ਾਨ ਕਰਦੇ ਹਨ। 

ਇਸ ''ਤੇ ਸ਼ੋਧ ਵੀ ਕੀਤਾ ਜਾ ਰਿਹਾ ਹੈ ਕਿ ਕੀੜੇ ਜਾਂ ਮੱਛਰ ਕੁਝ ਖਾਸ ਤਰ੍ਹਾਂ ਦੀ ਚੀਜ਼ ਵੱਲ ਆਕਰਸ਼ਿਤ ਹੋ ਕੇ ਇਨਸਾਨਾਂ ''ਤੇ ਹਮਲਾ ਕਰਦੇ ਹਨ। ਸ਼ੋਧ ''ਚ ਇਹ ਵੀ ਕਿਹਾ ਗਿਆ ਹੈ ਕਿ ਸਾਡੇ ''ਚੋਂ ਸਿਰਫ 10 ਤੋਂ 20 % ਲੋਕ ਹੀ ਹੁੰਦੇ ਹਨ ਜਿਨ੍ਹਾਂ ਨੂੰ ਇੰਝ ਲਗਦਾ ਹੈ ਕਿ ਕੀੜੇ ਤੇ ਮੱਛਰ ਉਨ੍ਹਾਂ ਵੱਲ ਆਕਰਸ਼ਿਤ ਹੁੰਦੇ।
ਵੈਸੇ ਬਹੁਤ ਘਟ ਕਿਸਮ ਦੇ ਕੀੜੇ ਹੁੰਦੇ ਹਨ ਜੋ ਇਨਸਾਨਾਂ ''ਚੇ ਹਮਲਾ ਕਰਦੇ ਹਨ। ਜੋ ਜ਼ਿਆਦਾਤਰ ਕੀੜੇ ਜਾਂ ਮੱਛਰ ਇਨਸਾਨਾਂ ਨੂੰ ਕੱਟਦੇ ਹਨ ਉਸ ਸਿਰਫ ਇਸ ਲਈ ਕਿਊਂਕਿ ਇਨਸਨਾਂ ਦੇ ਖੂਨ ਦੀ ਗੰਧ ਉਨ੍ਹਾਂ ਨੂੰ ਆਕਰਸ਼ਿਤ ਕਰਦੀ ਹੈ। 
ਦੇਖਣ ਵਾਲੀ ਗੱਲ ਇਹ ਹੈ ਕਿ ਮੱਛਰ ਕਾਰਬਨਡਾਈ ਆਕਸਾਈਡ, ਪਤਲੀ ਚਮੜੀ, ਗਰਮੀ, ਗੂੜੇ ਰੰਗ, ਸ਼ਰਾਬ ਦੀ ਖਪਤ ਤੋਂ ਬਾਅਦ ਪੈਦਾ ਹੋਈ ਇਥੇਨ ਦੀ ਗੰਧ ਤੇ ਇਨਸਾਨੀ ਪਸੀਨੇ ਦੇ ਕੈਮੀਕਲਜ਼ ਵੱਲ ਆਕਰਸ਼ਿਤ ਹੁੰਦੇ ਹਨ। ਇਸ ਸਭ ਲੱਛਣ ਇਨਸਾਨਾਂ ''ਚ ਆਮ ਹੁੰਦੇ ਹਨ, ਇਸ ਲਈ ਇਸ ਤੋਂ ਨਿਜਾਤ ਪਾਉਣਾ ਮੁਸ਼ਕਿਲ ਹੈ। ਸ਼ੋਧ ਦੇ ਮੁਤਾਹਿਕ o ਬਲੱਡ ਗਰੁੱਪ ਵਾਲੇ ਇਨਸਾਨਾਂ ਨੂੰ ਜ਼ਿਆਦਾ ਮੱਛਰ ਕੱਟਦੇ ਹਨ। ਇਸ ਤੋਂ ਬਚਣ ਲਈ ਕਈ ਤਰ੍ਹਾਂ ਦੇ ਉਪਾਅ ਹਨ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਬਾਕੀ ਬਲੱਡ ਗਰੁੱਪ ਵਾਲਿਆਂ ਨੂੰ ਮੱਛਰ ਨਹੀਂ ਕੱਟਦੇ।


Related News