BSNL 4G-5G ਦੇ ਲਾਂਚ ਨੂੰ ਲੈ ਕੇ TCS ਨੇ ਕਰ''ਤਾ ਵੱਡਾ ਐਲਾਨ
Wednesday, Dec 25, 2024 - 09:27 PM (IST)
ਗੈਜੇਟ ਡੈਸਕ - ਜੇਕਰ ਤੁਸੀਂ BSNL ਸਿਮ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਇੱਕ ਫਾਇਦੇਮੰਦ ਖਬਰ ਹੈ। BSNL ਦੀ 4G-5G ਸੇਵਾ ਨੂੰ ਲੈ ਕੇ ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਹਨ। ਕੁਝ ਸਮਾਂ ਪਹਿਲਾਂ ਇਹ ਵੀ ਕਿਹਾ ਗਿਆ ਸੀ ਕਿ 4G-5G ਦੇ ਲਾਂਚ 'ਚ ਦੇਰੀ ਹੋ ਸਕਦੀ ਹੈ। ਪਰ ਹੁਣ BSNL 4G ਅਤੇ 5G ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੇ ਕਰੋੜਾਂ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਈ.ਟੀ. ਦੀ ਰਿਪੋਰਟ ਦੇ ਅਨੁਸਾਰ, ਟੀ.ਸੀ.ਐਸ. ਦੇ ਇੱਕ ਉੱਚ ਅਧਿਕਾਰੀ ਐੱਨ. ਗਣਪਤੀ ਸੁਬਰਾਮਨੀਅਮ ਵੱਲੋਂ ਕਿਹਾ ਗਿਆ ਹੈ ਕਿ ਬੀ.ਐੱਸ.ਐੱਨ.ਐੱਲ. 4ਜੀ-5ਜੀ ਸੇਵਾ ਨੂੰ ਸਮੇਂ ਸਿਰ ਰੋਲਆਊਟ ਕੀਤਾ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤ ਦੇ ਦੂਰਸੰਚਾਰ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਭਾਰਤ ਲਈ ਯੂ.ਐਸ. ਇੰਡੀਆ ਰਣਨੀਤਕ ਭਾਈਵਾਲੀ ਵਿੱਚ ਕਿਹਾ ਸੀ ਕਿ ਸੂਬੇ ਦੁਆਰਾ ਸੰਚਾਲਿਤ ਬੀ.ਐੱਸ.ਐੱਨ.ਐੱਲ. ਦੀਆਂ ਦੋਵੇਂ ਹਾਈ ਸਪੀਡ ਸੇਵਾਵਾਂ ਅਗਲੇ ਸਾਲ ਤੱਕ ਸ਼ੁਰੂ ਕੀਤੀਆਂ ਜਾਣਗੀਆਂ।
TCS ਨੇ BSNL 4G-5G ਨੂੰ ਲੈ ਕੇ ਕਹੀ ਇਹ ਗੱਲ
ਕੇਂਦਰੀ ਮੰਤਰੀ ਮੁਤਾਬਕ ਮਈ 2025 ਤੱਕ BSNL ਦੇ ਇੱਕ ਲੱਖ ਬੇਸ ਸਟੇਸ਼ਨਾਂ 'ਤੇ 4ਜੀ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਜੂਨ 2025 ਤੱਕ 5ਜੀ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ। ਹੁਣ TCS ਨੇ ਕਿਹਾ ਹੈ ਕਿ ਇਸ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਰੋਲਆਊਟ ਕਰ ਦਿੱਤਾ ਜਾਵੇਗਾ, ਜਿਸ ਨਾਲ ਕਰੋੜਾਂ ਗਾਹਕਾਂ ਨੂੰ ਵੱਡੀ ਰਾਹਤ ਮਿਲੀ ਹੈ। ਟੀਸੀਐਸ ਨੇ ਕਿਹਾ ਕਿ ਬੀਐਸਐਨਐਲ 4ਜੀ-5ਜੀ ਸੇਵਾ ਸਮੇਂ ਸਿਰ ਸ਼ੁਰੂ ਕਰਨ ਦੀ ਪੂਰੀ ਯੋਜਨਾ ਹੈ ਅਤੇ ਇਸ ਦੇ ਲਈ ਕੰਪਨੀ ਫਿਲਹਾਲ ਭਾਰਤੀ ਅਤੇ ਵਿਦੇਸ਼ੀ ਟੈਲੀਕਾਮ ਕੰਪਨੀਆਂ ਨਾਲ ਸੰਪਰਕ ਵਿੱਚ ਹੈ।
ਤੁਹਾਨੂੰ ਦੱਸ ਦੇਈਏ ਕਿ ਮੋਦੀ ਸਰਕਾਰ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ BSNL 4G ਅਤੇ 5G ਨੈੱਟਵਰਕ ਪੂਰੀ ਤਰ੍ਹਾਂ ਸਵਦੇਸ਼ੀ ਹੋਵੇਗਾ। ਇਸ ਨੂੰ ਲਾਗੂ ਕਰਨ ਲਈ ਫਿਲਹਾਲ ਟਾਟਾ ਕੰਸਲਟੈਂਸੀ ਸਰਵਿਸ ਅਤੇ ਤੇਜ਼ ਨੈੱਟਵਰਕ ਇਸ 'ਤੇ ਮਿਲ ਕੇ ਕੰਮ ਕਰ ਰਹੇ ਹਨ। ਦੋਵਾਂ ਕੰਪਨੀਆਂ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਕੋਲ ਇੰਨੇ ਵੱਡੇ ਪ੍ਰੋਜੈਕਟ ਨੂੰ ਲਾਗੂ ਕਰਨ ਦਾ ਕਾਫੀ ਤਜ਼ਰਬਾ ਹੈ ਅਤੇ ਉਨ੍ਹਾਂ ਕੋਲ ਅਜਿਹੀ ਤਕਨੀਕ ਵੀ ਹੈ।
BSNL ਕਰੇਗਾ ਵੱਡਾ ਐਲਾਨ
TCS ਨੇ BSNL 4G-5G ਸੇਵਾ ਦੇ ਰੋਲਆਊਟ ਵਿੱਚ ਦੇਰੀ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ। ਕੰਪਨੀ ਨੇ ਕਿਹਾ ਕਿ ਸਾਨੂੰ ਇਸ ਦਾ ਠੇਕਾ ਜੁਲਾਈ 2023 'ਚ ਮਿਲਿਆ ਸੀ ਅਤੇ ਸਾਨੂੰ ਇਸ ਨੂੰ ਲਾਗੂ ਕਰਨ ਲਈ 24 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਸੀ। ਕੰਪਨੀ ਨੇ ਕਿਹਾ ਕਿ ਸਾਡਾ ਕੰਮ ਪੂਰੇ ਜੋਰਾਂ 'ਤੇ ਹੈ ਅਤੇ ਅਸੀਂ ਇਸ ਨੂੰ ਸਮੇਂ 'ਤੇ ਆਸਾਨੀ ਨਾਲ ਰੋਲਆਊਟ ਕਰ ਸਕਾਂਗੇ। ਇੰਨਾ ਹੀ ਨਹੀਂ, TCS ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ BSNL ਜਲਦ ਹੀ 4G-5G ਨਾਲ ਜੁੜਿਆ ਵੱਡਾ ਐਲਾਨ ਕਰ ਸਕਦਾ ਹੈ।