ਮੋਬਾਈਲ ਯੂਜ਼ਰਾਂ ਲਈ ਵੱਡਾ ਤੋਹਫ਼ਾ: ਘੱਟ ਖਰਚ ''ਤੇ 72 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ
Wednesday, Dec 03, 2025 - 12:44 PM (IST)
ਗੈਜੇਟ ਡੈਸਕ- BSNL ਨੇ ਆਪਣੇ ਕਿਫਾਇਤੀ ਪਲਾਨਾਂ ਨਾਲ ਕਰੋੜਾਂ ਯੂਜ਼ਰਾਂ ਦੀ ਮੁਸ਼ਕਲ ਦੂਰ ਕਰ ਦਿੱਤੀ ਹੈ। ਕੰਪਨੀ ਘੱਟ ਖਰਚ 'ਤੇ ਬਿਹਤਰ ਕਨੈਕਟਿਵਿਟੀ ਅਤੇ ਸ਼ਾਨਦਾਰ ਬੇਨਿਫਿਟਸ ਦੇ ਰਹੀ ਹੈ। ਇਸ ਵੇਲੇ BSNL ਦਾ ਇਕ ਸੁਪਰ-ਵੈਲਿਊ 72 ਦਿਨਾਂ ਦੀ ਵੈਲਿਡਿਟੀ ਵਾਲਾ ਪਲਾਨ ਸਭ ਤੋਂ ਵੱਧ ਚਰਚਾ ਵਿਚ ਹੈ, ਜਿਸਦੀ ਕੀਮਤ 500 ਰੁਪਏ ਤੋਂ ਵੀ ਘੱਟ ਹੈ।
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
BSNL ਦਾ 72 ਦਿਨਾਂ ਵਾਲਾ 485 ਰੁਪਏ ਦਾ ਪਲਾਨ
ਕੰਪਨੀ ਨੇ ਆਪਣੇ ਸਰਕਾਰੀ X (Twitter) ਹੈਂਡਲ ‘ਤੇ ਇਸ ਪਲਾਨ ਦੀਆਂ ਡੀਟੇਲਾਂ ਸਾਂਝੀਆਂ ਕੀਤੀਆਂ ਹਨ। ਇਸ ਪ੍ਰੀਪੇਡ ਪਲਾਨ 'ਚ ਯੂਜ਼ਰਾਂ ਨੂੰ ਇਹ ਫਾਇਦੇ ਮਿਲਦੇ ਹਨ:
ਅਨਲਿਮਿਟੇਡ ਕਾਲਿੰਗ (ਦੇਸ਼ ਭਰ 'ਚ)
ਫ੍ਰੀ ਨੈਸ਼ਨਲ ਰੋਮਿੰਗ
ਰੋਜ਼ਾਨਾ 2GB ਡਾਟਾ
100 ਫ੍ਰੀ SMS ਹਰ ਦਿਨ
BiTV ਐਪ ਦੀ ਐਕਸੈੱਸ
ਇਹ ਸਾਰੇ ਬੇਨਿਫਿਟਸ 485 ਰੁਪਏ 'ਚ 72 ਦਿਨ ਤੱਕ ਮਿਲਦੇ ਹਨ, ਜੋ ਇਸ ਨੂੰ ਮਾਰਕੀਟ ਦਾ ਸਭ ਤੋਂ ਕਿਫਾਇਤੀ ਪਲਾਨ ਬਣਾਉਂਦਾ ਹੈ।

ਜਲਦ ਲਾਂਚ ਹੋਵੇਗੀ 5G ਸਰਵਿਸ
ਰਿਪੋਰਟਾਂ ਮੁਤਾਬਕ BSNL ਜਲਦੀ ਹੀ ਆਪਣੀ 5G ਸਰਵਿਸ ਦੀ ਸ਼ੁਰੂਆਤ ਕਰਨ ਵਾਲਾ ਹੈ। ਸਭ ਤੋਂ ਪਹਿਲਾਂ ਇਹ ਸਰਵਿਸ ਦਿੱਲੀ ਅਤੇ ਮੁੰਬਈ 'ਚ ਲਾਂਚ ਹੋਣ ਦੀ ਸੰਭਾਵਨਾ ਹੈ। ਅਗਲੇ ਸਾਲ ਦੀ ਸ਼ੁਰੂਆਤ 'ਚ ਕੰਪਨੀ ਲਿਮਿਟੇਡ ਸਾਈਟਸ ਦੇ ਨਾਲ 5G ਨੈੱਟਵਰਕ ਲਿਆਉਣ ਦੀ ਤਿਆਰੀ ਕਰ ਰਹੀ ਹੈ।
