ਵਟਸਐਪ ਲਿਆ ਰਿਹੈ ਸਨੈਪਚੈਟ ਵਰਗਾ ਫੀਚਰ, 5 ਸੈਕਿੰਡ ''ਚ ਗਾਇਬ ਹੋ ਜਾਵੇਗਾ ਮੈਸੇਜ

10/01/2019 8:24:16 PM

ਗੈਜੇਟ ਡੈਸਕ—ਇੰਸਟੈਂਟ ਮੈਸੇਜਿੰਗ ਐਪ ਵਟਸਐਪ ਯੂਜ਼ਰਸ ਦੇ ਚੈਟਿੰਗ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਨਵੀਆਂ ਅਪਡੇਟਸ ਨੂੰ ਪੇਸ਼ ਕਰਦਾ ਰਹਿੰਦਾ ਹੈ। ਹੁਣ ਮੀਡੀਆ ਰਿਪੋਰਟਸ ਮੁਤਾਬਕ ਵਟਸਐਪ ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਨਾਲ ਸਨੈਪਚੈਟ ਦੀ ਤਰ੍ਹਾਂ ਵਟਸਐਪ ਮੈਸੇਜ ਗਾਇਬ ਹੋ ਜਾਵੇਗਾ। WABetaInfo ਦੀ ਇਕ ਰਿਪਰੋਟ ਮੁਤਾਬਕ ਯੂਜ਼ਰ ਆਪਣੇ ਮੈਸੇਜ ਦੇ ਐਕਸਪਾਇਰ ਹੋਣ ਦਾ ਟਾਈਮ ਵੀ ਤੈਅ ਕਰ ਸਕਣਗੇ।

ਕਿਵੇਂ ਕੰਮ ਕਰੇਗਾ ਫੀਚਰ?
ਕਿਸੇ ਮੈਸੇਜ ਨੂੰ ਐਕਸਪਾਇਰ ਹੋਣ ਲਈ 5 ਸੈਕਿੰਡ ਤੋਂ ਲੈ ਕੇ 1 ਘੰਟੇ ਤਕ ਦਾ ਸਮਾਂ ਤੈਅ ਕੀਤਾ ਜਾ ਸਕਦਾ ਹੈ। ਇਸ ਫੀਚਰ ਦੀ ਟੈਸਟਿੰਗ ਅਜੇ ਸਿਰਫ ਗਰੁੱਪਸ ਲਈ ਕੀਤੀ ਜਾ ਰਹੀ ਹੈ। ਇਸ ਫੀਚਰ ਨੂੰ ਸਲੈਕਟ ਕਰਨ ਤੋਂ ਬਾਅਦ ਇਹ ਭੇਜੇ ਗਏ ਸਾਰੇ ਮੈਸੇਜ 'ਤੇ ਅਪਲਾਈ ਹੋਵੇਗਾ। ਮੈਸੇਜ ਡਿਸਅਪਿਅਰਿੰਗ ਫੀਚਰ ਲਈ ਇਕ ਮੈਸੇਜ ਨੂੰ ਸਲੈਕਟ ਨਹੀਂ ਕੀਤਾ ਜਾ ਸਕਦਾ ਜਿਸ ਨਾਲ ਤੁਹਾਡਾ ਮੈਸੇਜ ਕੁਝ ਦੇਰ ਬਾਅਦ ਗਾਇਬ ਹੋ ਜਾਵੇ ਅਤੇ ਬਾਕੀ ਮੈਸੇਜ ਰੈਗੂਲਰ ਮੈਸੇਜ ਦੇ ਤੌਰ 'ਤੇ ਭੇਜੇ ਜਾ ਸਕਣਗੇ।

ਪੂਰੀ ਤਰ੍ਹਾਂ ਗਾਇਬ ਹੋਵੇਗਾ ਮੈਸੇਜ
WABetaInfo ਦੀ ਰਿਪੋਰਟ ਮੁਤਾਬਕ ਇਕ ਵਾਰ ਮੈਸੇਜ ਰਿਮੂਵ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਗਾਇਬ ਹੋ ਜਾਵੇਗਾ। ਗਰੁੱਪ ਚੈੱਟ 'ਚ ਮੈਸੇਜ ਦਾ ਕੋਈ ਟਰੇਸ ਨਹੀਂ ਬਚੇਗਾ। ਮੌਜੂਦਾ ਸਮੇਂ 'ਚ ਮੈਸੇਜ ਡਿਲੀਟ ਕਰਨ 'ਤੇ ਇਕ ਨੋਟੀਫਿਕੇਸ਼ਨ ਆਉਂਦਾ ਹੈ ਜਿਸ 'ਚ  ‘This message was deleted’ ਲਿਖਿਆ ਰਹਿੰਦਾ ਹੈ।

ਸਕਰੀਨਸ਼ਾਟ ਲੈਣ 'ਤੇ ਮਿਲੇਗਾ ਨੋਟੀਫਿਕੇਸ਼ਨਸ?
ਹਾਲਾਂਕਿ ਇਹ ਫੀਚਰ ਸਨੈਪਚੈਟ ਵਰਗਾ ਹੀ ਹੈ ਪਰ ਮੈਸੇਜ ਗਾਇਬ ਹੋਣ ਤੋਂ ਪਹਿਲਾਂ ਸਕਰੀਨ ਸ਼ਾਟ ਲੈਣ 'ਤੇ ਸਕਰੀਨਸ਼ਾਟ ਮਿਲੇਗਾ ਜਾਂ ਨਹੀਂ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।


Karan Kumar

Content Editor

Related News