24 ਅਕਤੂਬਰ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ WhatsApp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ

Sunday, Oct 15, 2023 - 07:41 PM (IST)

24 ਅਕਤੂਬਰ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ WhatsApp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ

ਗੈਜੇਟ ਡੈਸਕ- ਜੇਕਰ ਤੁਹਾਡੇ ਕੋਲ ਵੀ ਪੁਰਾਣਾ ਫੋਨ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ। 24 ਅਕਤੂਬਰ 2023 ਤੋਂ ਕਈ ਸਮਾਰਟਫੋਨਾਂ 'ਚ ਵਟਸਐਪ ਦਾ ਸਪੋਰਟ ਬੰਦ ਹੋਣ ਵਾਲਾ ਹੈ ਯਾਨੀ ਇਨ੍ਹਾਂ ਫੋਨਾਂ 'ਚ ਵਟਸਐਪ ਕੰਮ ਨਹੀਂ ਕਰੇਗਾ। ਵਟਸਐਪ ਦਾ ਇਹ ਸਪੋਰਟ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਡਿਵਾਈਸ ਲਈ ਬੰਦ ਹੋ ਰਿਹਾ ਹੈ। ਐਂਡਰਾਇਡ ਦੇ ਵਰਜ਼ਨ 4.1 ਅਤੇ ਇਸ ਤੋਂ ਪੁਰਾਣੇ ਵਰਜ਼ਨ 'ਤੇ ਵਟਸਐਪ ਕੰਮ ਨਹੀਂ ਕਰੇਗਾ। ਅਜਿਹਾ ਨਹੀਂ ਹੈ ਕਿ ਵਟਸਐਪ ਪਹਿਲੀ ਵਾਰ ਅਜਿਹਾ ਕਰ ਰਿਹਾ ਹੈ। ਵਟਸਐਪ ਹਰ ਸਾਲ ਇਕ ਲਿਸਟ ਜਾਰੀ ਕਰਦਾ ਹੈ। 

ਇਹ ਵੀ ਪੜ੍ਹੋ- WhatsApp ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, 74 ਲੱਖ ਤੋਂ ਵੱਧ ਅਕਾਊਂਟਸ ਕੀਤੇ ਬੈਨ

24 ਅਕਤੂਬਰ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ ਵਟਸਐਪ

Samsung Galaxy S2
Nexus 7
iPhone 5
iPhone 5c
Archos 53 Platinum
Grand S Flex ZTE
Grand X Quad V987 ZTE
HTC Desire 500
Huawei Ascend D
Huawei Ascend D1
HTC One
Sony Xperia Z
LG Optimus G Pro
Samsung Galaxy Nexus
HTC Sensation
Motorola Droid Razr
Sony Xperia S2
Motorola Xoom
Samsung Galaxy Tab 10.1
Asus Eee Pad Transformer
Acer Iconia Tab A5003
Samsung Galaxy S
HTC Desire HD
LG Optimus 2X
Sony Ericsson Xperia Arc3

ਇਹ ਵੀ ਪੜ੍ਹੋ- ਆ ਗਈ Android 14 ਦੀ ਅਪਡੇਟ, ਤੁਹਾਡਾ ਪੁਰਾਣਾ ਫੋਨ ਵੀ ਬਣ ਜਾਵੇਗਾ ਨਵੇਂ ਵਰਗਾ

ਨਹੀਂ ਮਿਲੇਗੀ ਨਵੀਂ ਅਪਡੇਟ

ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਵਟਸਐਪ ਸਪੋਰਟ ਬੰਦ ਹੋਣ ਦਾ ਮਤਲਬ ਵਟਸਐਪ ਦਾ ਪੂਰੀ ਤਰ੍ਹਾਂ ਬੰਦ ਹੋਣਾ ਨਹੀਂ ਹੈ। ਵਟਸਐਪ ਤੁਹਾਡੇ ਪੁਰਾਣੇ ਫੋਨ 'ਚ ਵੀ ਕੰਮ ਕਰੇਗਾ ਪਰ ਉਸਨੂੰ ਨਵੀਂ ਅਪਡੇਟ ਨਹੀਂ ਮਿਲੇਗੀ ਅਤੇ ਨਾ ਹੀ ਨਵੇਂ ਫੀਚਰਜ਼ ਮਿਲਣਗੇ। ਇਸਤੋਂ ਇਲਾਵਾ ਤੁਹਾਡੇ ਵਟਸਐਪ ਦੀ ਸਕਿਓਰਿਟੀ ਵੀ ਪਹਿਲਾਂ ਦੇ ਮੁਕਾਬਲੇ ਕਮਜ਼ੋਰ ਹੋਵੇਗੀ ਅਤੇ ਹੈਕਿੰਗ ਦਾ ਖਤਰਾ ਰਹੇਗਾ।

ਇਹ ਵੀ ਪੜ੍ਹੋ- ਸਾਈਬਰ ਕ੍ਰਾਈਮ ਦਾ ਨਵਾਂ ਤਰੀਕਾ, ਪਹਿਲਾਂ ਚੋਰੀ ਕੀਤਾ ਫੋਨ ਫਿਰ UPI ਅਕਾਊਂਟ 'ਚੋਂ ਉਡਾਏ ਹਜ਼ਾਰਾਂ ਰੁਪਏ


author

Rakesh

Content Editor

Related News