WhatsApp ''ਚ ਆ ਰਿਹੈ ਇਕ ਹੋਰ ਨਵਾਂ ਫੀਚਰ, ਯੂਜ਼ਰਜ਼ ਚੁਣ ਸਕਣਗੇ ਡਿਫਾਲਟ ਥੀਮ

Thursday, Aug 22, 2024 - 04:53 PM (IST)

ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ 'ਚ ਇਤ ਨਵਾਂ ਫੀਚਰ ਆ ਰਿਹਾ ਹੈ ਜਿਸ ਤੋਂ ਬਾਅਦ ਯੂਜ਼ਰਜ਼ ਐਪ ਲਈ ਡਿਫਾਲਟ ਥੀਮ ਚੁਣ ਸਕਣਗੇ। ਫਿਲਹਾਲ ਵਟਸਐਪ ਥਧੀਮ ਯੂਜ਼ਰਜ਼ ਦੇ ਫੋਨ ਦੀ ਸੈਟਿੰਗ ਦੀ ਥੀਮ 'ਤੇ ਨਿਰਭਰ ਰਹਿੰਦੀ ਹੈ ਪਰ ਨਵੀਂ ਅਪਡੇਟ ਤੋਂ ਬਾਅਦ ਅਜਿਹਾ ਨਹੀਂ ਹੋਵੇਗਾ। 

ਇਸ ਨੂੰ ਇਕ ਉਦਾਹਰਣ ਨਾਲ ਸਮਝੀਏ ਤਾਂ ਜੇਕਰ ਫੋਨ 'ਚ ਡਾਰਕ ਮੋਡ ਆਨ ਹੈ ਤਾਂ ਵਟਸਐਪ ਵੀ ਡਾਰਕ ਮੋਡ 'ਤੇ ਹੀ ਕੰਮ ਕਰੇਗਾ ਪਰ ਨਵੀਂ ਅਪਡੇਟ ਤੋਂ ਬਾਅਦ ਫੋਨ ਦੀ ਥੀਮ ਡਾਰਕ ਹੋਣ ਦੇ ਬਾਵਜੂਦ ਵਟਸਐਪ ਦੀ ਥੀਮ ਬਦਲੀ ਜਾ ਸਕੇਗੀ। WABetaInfo ਦੀ ਰਿਪੋਰਟ ਮੁਤਾਬਕ, ਵਟਸਐਪ ਦੇ ਇਸ ਫੀਚਰ ਦੀ ਟੈਸਟਿੰਗ ਐਂਡਰਾਇਡ ਦੇ ਬੀਟਾ ਵਰਜ਼ਨ 2.24.18.6 'ਤੇ ਹੋ ਰਹੀ ਹੈ।

ਫਿਲਹਾਲ ਇਹ ਦੱਸਣਾ ਮੁਸ਼ਕਿਲ ਹੈ ਕਿ ਇਸ ਦਾ ਫਾਈਨਲ ਅਪਡੇਟ ਕਦੋਂ ਰਿਲੀਜ਼ ਹੋਵੇਗਾ। WABetaInfo ਨੇ ਇਸ ਫੀਚਰ ਦਾ ਇਕ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਹੈ ਜਿਸ ਵਿਚ ਗਰੀਨ ਕਲਰ ਦੇ ਨਾਲ ਦੋ ਵੱਖ-ਵੱਖ ਥੀਮ ਦੇਖੀਆਂ ਜਾ ਸਕਦੀਆਂ ਹਨ। ਗਰੀਨ ਨੂੰ ਬਲੈਕ ਨਾਲ ਰਿਪਲੇਸ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਦਾ ਇਕ ਫੀਚਰ ਪਿਛਲੇ ਮਹੀਨੇ ਵੀ ਵਟਸਐਪ 'ਤੇ ਦੇਖਿਆ ਗਿਆ ਸੀ।


Rakesh

Content Editor

Related News