ਸ਼ੇਅਰਡ ਵੀਡੀਓਜ਼ ਲਈ WhatsApp web ਨੂੰ ਮਿਲਿਆ ਇਹ ਖਾਸ ਫੀਚਰ

Friday, Dec 21, 2018 - 11:48 AM (IST)

ਸ਼ੇਅਰਡ ਵੀਡੀਓਜ਼ ਲਈ WhatsApp web ਨੂੰ ਮਿਲਿਆ ਇਹ ਖਾਸ ਫੀਚਰ

ਗੈਜੇਟ ਡੈਸਕ- ਵਟਸਐਪ ਯੂਜ਼ਰਸ ਇੰਗੇਜਮੈਂਟ ਵਧਾਉਣ ਲਈ ਆਪਣੇ ਪਲੇਟਫਾਰਮ 'ਤੇ ਨਵੇਂ-ਨਵੇਂ ਫੀਚਰ ਐਡ ਕਰਦੀ ਰਹਿੰਦੀ ਹੈ। ਇਸ ਵਾਰ ਇਸ ਮਸ਼ਹੂਰ ਮੈਸੇਜਿੰਗ ਐਪ ਨੇ ਵਾਟਸਐਪ ਵੈੱਬ 'ਚ ਨਵਾਂ ਫੀਚਰ ਐਡ ਕੀਤਾ ਹੈ। ਵਟਸਐਪ ਵੈੱਬ 'ਚ ਹੁਣ ਸ਼ੇਅਰਡ ਵੀਡੀਓਜ਼ ਲਈ ਯੂਜ਼ਰਸ ਨੂੰ ਪਿਕਚਰ-ਇਨ-ਪਿਕਚਰ ਫੀਚਰ ਮਿਲੇਗਾ। ਇਹ ਫੀਚਰਸ WhatsApp Web ਯੂਜ਼ਰਸ ਨੂੰ ਮਿਲੇਗਾ।

ਇਸ ਗੱਲ ਦੀ ਜਾਣਕਾਰੀ WaBetainfo ਨੇ ਦਿੱਤੀ ਹੈ। ਇਸ 'ਚ ਵੀਡੀਓ ਚੈਟਿੰਗ ਦੇ ਦੌਰਾਨ ਹੀ ਸ਼ੇਅਰਡ ਵੀਡੀਓਜ਼ ਨੂੰ ਵੇਖ ਸਕੋਗੇ। ਮਤਲਬ ਤੁਸੀਂ ਆਪਣੇ ਕਾਂਟੈਕਟ ਤੋਂ ਚੈਟਿੰਗ ਦੇ ਦੌਰਾਨ ਹੀ ਸ਼ੇਅਰਡ ਵੀਡੀਓਜ਼ ਦਾ ਵੀ ਮਜ਼ਾ ਲੈ ਸਕਣਗੇ। ਜਿਵੇਂ ਹੁਣ ਵਟਸਐਪ ਯੂਜ਼ਰਸ ਬਿਨਾਂ ਐਪ ਨੂੰ ਬੰਦ ਕੀਤੇ ਹੀ ਇੰਸਟਾਗ੍ਰਾਮ ਤੇ ਯੂਟਿਊਬ ਵੀਡੀਓ ਵੇਖਦੇ ਹੋ।PunjabKesari
ਇਹ ਨਵਾਂ ਫੀਚਰ ਵਾਟਸਐਪ ਵੈੱਬ ਦੇ 0.3.1846 ਵਰਜ਼ਨ 'ਤੇ ਮਿਲੇਗਾ। ਇਸ ਨੂੰ ਡਾਊਨਲੋਡ ਤੇ ਅਪਡੇਟ ਦੀ ਜ਼ਰੂਰਤ ਨਹੀਂ ਪਵੇਗੀ। ਜੇਕਰ ਅਜੇ ਤੁਹਾਨੂੰ ਇਹ ਨਵਾਂ ਵਰਜਨ ਨਹੀਂ ਮਿਲਿਆ ਤਾਂ ਤੁਸੀਂ ਆਪਣੇ Cache ਕਲਿਅਰ ਕਰੋ। ਇਸ ਫੀਚਰ ਨੂੰ ਸਿੰਪਲੀ ਆਪਣੇ ਕਾਂਟੈਕਟ ਨੂੰ ਵੀਡੀਓ ਸੈਂਡ ਤੇ ਰਿਸੀਵ ਕਰਕੇ ਟੈਸਟ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਇਕ ਰਿਪੋਰਟ ਸਾਹਮਣੇ ਆਈ ਸੀ ਜਿਸ 'ਚ ਕਿਹਾ ਗਿਆ ਸੀ ਕਿ ਜਲਦ ਹੀ ਵਾਟਸਐਪ ਆਪਣੇ ਪਲੇਟਫਾਰਮ 'ਤੇ ਡਾਰਕ ਮੋਡ ਫੀਚਰ ਨੂੰ ਇੰਟਰੋਡਿਊਸ ਕਰੇਗਾ। ਇਸ ਫੀਚਰ ਨਾਲ ਸਮਾਰਟਫੋਨ ਬੈਟਰੀ ਦੀ ਖਪਤ ਘੱਟ ਹੋਵੋਗੀ।


Related News