WhatsApp 'ਚ ਆ ਰਿਹਾ ਇਕ ਹੋਰ ਨਵਾਂ ਸਕਿਓਰਿਟੀ ਫੀਚਰ, ਡੈਸਕਟਾਪ ਵਰਜ਼ਨ ਨੂੰ ਵੀ ਕਰ ਸਕੋਗੇ ਲਾਕ
Thursday, Feb 01, 2024 - 08:08 PM (IST)
ਗੈਜੇਟ ਡੈਸਕ- ਵਟਸਐਪ ਹੁਣ ਇਕ ਹੋਰ ਨਵੇਂ ਸਕਿਓਰਿਟੀ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਵਟਸਐਪ ਯੂਜ਼ਰਜ਼ ਡੈਸਕਟਾਪ ਵਰਜ਼ਨ 'ਤੇ ਵੀ ਚੈਟ ਲਾਕ ਕਰ ਸਕਣਗੇ। ਚੈਟ ਲਾਕ ਦੀ ਸਹੂਲਤ ਮੋਬਾਇਲ ਐਪ ਵਰਜ਼ਨ 'ਤੇ ਪਹਿਲਾਂ ਤੋਂ ਹੀ ਮਿਲਦੀ ਹੈ।
ਇਹ ਵੀ ਪੜ੍ਹੋ- ਬੜੇ ਕੰਮ ਦਾ ਹੈ ਇਹ ਸਰਕਾਰੀ ਐਪ, ਬੰਦ ਹੋ ਜਾਣਗੀਆਂ ਅਣਜਾਣ ਨੰਬਰ ਤੋਂ ਆਉਣ ਵਾਲੀਆਂ ਕਾਲਾਂ
WABetaInfo ਨੇ ਆਪਣੀ ਇਕ ਰਿਪੋਰਟ 'ਚ ਕਿਹਾ ਹੈ ਕਿ ਵਟਸਐਪ ਡੈਸਕਟਾਪ ਵਰਜ਼ਨ ਲਈ ਚੈਟ ਲਾਕ ਫੀਚਰ 'ਤੇ ਕੰਮ ਕਰ ਰਿਹਾ ਹੈ। ਨਵੇਂ ਫੀਚਰ ਨੂੰ ਬੀਟਾ ਵਰਜ਼ਨ 'ਤੇ ਦੇਖਿਆ ਗਿਆ ਹੈ। ਜੇਕਰ ਤੁਸੀਂ ਵੀ ਬੀਟਾ ਯੂਜ਼ਰਜ਼ ਹੋ ਤਾਂ ਤੁਸੀਂ ਇਸ ਫੀਚਰ ਨੂੰ ਦੇਖ ਸਕਦੇ ਹੋ। ਵਟਸਐਪ ਵੈੱਬ ਦੇ ਬੀਟਾ ਵਰਜ਼ਨ 'ਤੇ ਚੈਟ ਲਾਕ ਦੇ ਆਈਕਨ ਨੂੰ ਦੇਖਿਆ ਜਾ ਸਕਦਾ ਹੈ। ਇਸਤੋਂ ਇਲਾਵਾ ਨਵੀਂ ਅਪਡੇਟ ਦੇ ਨਾਲ ਇਕ ਪ੍ਰਾਈਵੇਟ ਫੋਲਡਰ ਵੀ ਮਿਲੇਗਾ ਯਾਨੀ ਤੁਸੀਂ ਆਪਣੇ ਕਿਸੇ ਸਪੈਸ਼ਲ ਜਾਂ ਸੀਕ੍ਰੇਟ ਚੈਟ ਨੂੰ ਉਸ ਫੋਲਡਰ 'ਚ ਰੱਖ ਸੋਕੇਗੇ।
ਚੈਟ ਲਾਕ ਫੀਚਰ ਦਾ ਵੱਡਾ ਫਾਇਦਾ ਇਹ ਹੋਵੇਗਾ ਕਿ ਵਟਸਐਪ ਦਾ ਵੈੱਬ ਵਰਜ਼ਨ ਵੀ ਹੁਣ ਐਪ ਦੀ ਤਰ੍ਹਾਂ ਸੁਰੱਖਿਅਤ ਹੋਵੇਗਾ। ਲੈਪਟਾਪ ਕਿਸੇ ਹੋਰ ਦੇ ਹੱਥਾਂ 'ਚ ਜਾਣ ਤੋਂ ਬਾਅਦ ਵੀ ਉਹ ਤੁਹਾਡੀ ਵਟਸਐਪ ਚੈਟ ਨੂੰ ਐਕਸੈਸ ਨਹੀਂ ਕਰ ਸਕੇਗਾ। ਕਿਹਾ ਜਾ ਰਿਹਾ ਹੈ ਕਿ ਵਟਸਐਪ ਦੇ ਵੈੱਬ ਵਰਜ਼ਨ 'ਤੇ 'passkey' ਫੀਚਰ ਵੀ ਮਿਲਣ ਵਾਲਾ ਹੈ। passkey ਫੀਚਰ ਦੀ ਟੈਸਟਿੰਗ ਮੋਬਾਇਲ ਐਪਸ ਲਈ ਵੀ ਹੋ ਰਹੀ ਹੈ।
ਇਹ ਵੀ ਪੜ੍ਹੋ- 'ਮੇਡ ਇਨ ਇੰਡੀਆ' ਸੈਮਸੰਗ ਗਲੈਕਸੀ S24 ਦੀ ਸੇਲ ਸ਼ੁਰੂ, ਮਿਲ ਰਹੀ 12 ਹਜ਼ਾਰ ਰੁਪਏ ਤਕ ਦੀ ਛੋਟ