WhatsApp ਨੇ ਜਾਰੀ ਕੀਤੀ ਸ਼ਾਨਦਾਰ ਅਪਡੇਟ, ਹੋਰ ਵੀ ਮਜ਼ੇਦਾਰ ਹੋਵੇਗੀ ਚੈਟਿੰਗ

Wednesday, Jul 13, 2022 - 03:33 PM (IST)

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਇਕ ਹੋਰ ਵੱਡੀ ਅਪਡੇਟ ਜਾਰੀ ਕੀਤੀ ਹੈ। ਕੁਝ ਦਿਨ ਪਹਿਲਾਂ ਹੀ ਵਟਸਐਪ ਨੇ ਮੈਸੇਜ ਲਈ ਇਮੋਜੀ ਰਿਐਕਸ਼ਨ ਫੀਚਰ ਜਾਰੀ ਕੀਤਾ ਸੀ ਪਰ ਉਸ ਦੌਰਾਨ ਕਿਸੇ ਮੈਸੇਜ ’ਤੇ ਰਿਐਕਸ਼ਨ ਦੇਣ ਲਈ ਕੁਝ 6 ਇਮੋਜੀ ਹੀ ਮਿਲਦੇ ਸਨ ਅਦੇ ਹੁਣ ਤੁਸੀਂ ਮਨ ਮੁਤਾਬਕ ਕਿਸੇ ਵੀ ਇਮੋਜੀ ਰਾਹੀਂ ਰਿਐਕਸ਼ਨ ਕਰ ਸਕਦੇ ਹੋ। ਵਟਸਐਪ ਨੇ ਖੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। 

ਵਟਸਐਪ ਇਮੋਜੀ ਰਿਐਕਸ਼ਨ ਦੀ ਨਵੀਂ ਅਪਡੇਟ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਲਈ ਜਾਰੀ ਹੋ ਰਹੀ ਹੈ। ਨਵੇਂ ਫੀਚਰ ਬਾਰੇ ਮੇਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਵੀ ਫੇਸਬੁੱਕ ਪੋਸਟ ਰਾਹੀਂ ਜਾਣਕਾਰੀ ਦਿੱਤੀ ਹੈ। ਵਟਸਐਪ ਦੇ ਇਸ ਨਵੇਂ ਫੀਚਰ ਮੁਤਾਬਕ ਟੈਲੀਗ੍ਰਾਮ, ਸਲੈਕ ਅਤੇ ਆਈ ਮੈਸੇਜ ਵਰਗੇ ਐਪਸ ਨਾਲ ਹੋਵੇਗਾ। ਇਹ ਫੀਚਰ ਪਹਿਲਾਂ ਤੋਂ ਫੇਸਬੁੱਕ ਮੈਸੇਂਜਰ ’ਚ ਵੀ ਹੈ। 

ਵਟਸਐਪ ’ਤੇ ਇਮੋਜੀ ਨਾਲ ਕਿਵੇਂ ਕਰੋ ਕਿਸੇ ਮੈਸੇਜ ਦਾ ਰਿਪਲਾਈ

- ਸਭ ਤੋਂ ਪਹਿਲਾਂ ਵਟਸਐਪ ਐਪ ਨੂੰ ਓਪਨ ਕਰੋ।
- ਹੁਣ ਜਿਸ ਮੈਸੇਜ ’ਤੇ ਤੁਸੀਂ ਇਮੋਜੀ ਰਿਪਲਾਈ ਚਾਹੁੰਦੇ ਹੋ, ਉਸ ਮੈਸੇਜ ਨੂੰ ਥੋੜੀ ਦੇਰ ਦਬਾਅ ਕੇ ਰੱਖੋ।
- ਹੁਣ ਇਕ ਪਾਪਅਪ ਖੁੱਲ੍ਹੇਗਾ, ਜਿਸ ਵਿਚ ਤੁਹਾਨੂੰ ਕਈ ਇਮੋਜੀ ਦਿਸਣਗੇ।
- ਇਨ੍ਹਾਂ ’ਚੋਂ ਕਿਸੇ ਇਕ ’ਤੇ ਟੈਪ ਕਰ ਦਿਓ।
- ਇਸ ਤੋਂ ਬਾਅਦ ਤੁਹਾਡਾ ਇਮੋਜੀ ਰਿਪਲਾਈ ਹੋ ਜਾਵੇਗਾ।

 


Rakesh

Content Editor

Related News