WhatsApp ’ਚ ਜਲਦ ਆ ਸਕਦੈ ਇੰਸਟਾਗ੍ਰਾਮ ਵਾਲਾ ਇਹ ਸ਼ਾਨਦਾਰ ਫੀਚਰ

Thursday, Aug 08, 2019 - 03:47 PM (IST)

WhatsApp ’ਚ ਜਲਦ ਆ ਸਕਦੈ ਇੰਸਟਾਗ੍ਰਾਮ ਵਾਲਾ ਇਹ ਸ਼ਾਨਦਾਰ ਫੀਚਰ

ਗੈਜੇਟ ਡੈਸਕ– ਜੇਕਰ ਤੁਹਾਨੂੰ ਵਟਸਐਪ ’ਚ ਫੋਟੋਜ਼ ਅਤੇ ਵੀਡੀਓਜ਼ ਸ਼ੇਅਰ ਕਰਨਾ ਪਸੰਦ ਹੈ ਤਾਂ ਤੁਹਾਡੇ ਲਈ ਇਹ ਇਕ ਖੁਸ਼ਖਬਰੀ ਹੈ। ਹੁਣ ਤਕ ਵਟਸਐਪ ਸਟੇਟਸ ’ਚ ਟੈਕਸਟ ਮੈਸੇਜ, ਵੀਡੀਓ, ਫੋਟੋਜ਼ ਅਤੇ GIFs ਸ਼ੇਅਰ ਕਰਨ ਦਾ ਆਪਸ਼ਨ ਮਿਲਦਾ ਹੈ। ਹੁਣ ਜਾਣਕਾਰੀ ਮਿਲੀ ਹੈ ਕਿ ਫੇਸਬੁੱਕ ਦੀ ਮਲਕੀਅਤ ਵਾਲੇ ਸੋਸ਼ਲ ਮੈਸੇਜਿੰਗ ਐਪ ਦੁਆਰਾ ਇਕ ਨਵੇਂ boomerang ਫੀਚਰ ਨੂੰ ਵਟਸਐਪ ’ਚ ਸ਼ਾਮਲ ਕੀਤਾ ਜਾ ਰਿਹਾ ਹੈ। 

ਵਟਸਐਪ ਸੰਬੰਧਿਤ ਡਿਵੈੱਲਪਮੈਂਟ ਨੂੰ ਟ੍ਰੈਕ ਕਰਨ ਵਾਲੇ ਬਲਾਗ WABetaInfo ਦੀ ਰਿਪੋਰਟ ਮੁਤਾਬਕ, ਪ੍ਰਸਿੱਧ ਮੈਸੇਜਿੰਗ ਐਪ ਵਟਸਐਪ ਇਕ ਇੰਸਟਾਗ੍ਰਾਮ ਵਰਗੇ ਫੀਚਰ ਬੂਮਰੈਂਗ ’ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਰਾਹੀਂ ਵਟਸਐਪ ਯੂਜ਼ਰਜ਼ ਐਪ ’ਚ ਹੀ ਬੂਮਰੈਂਗ ਵੀਡੀਓਜ਼ ਬਣਾ ਸਕਣਗੇ ਅਤੇ ਉਸ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਣਗੇ। ਇਸ ਬੂਮਰੈਂਗ ਵੀਡੀਓ ਨੂੰ ਬਾਕੀ ਮੀਡੀਆ ਫਾਈਲਾਂ ਦੀ ਤਰ੍ਹਾਂ ਵਟਸਐਪ ਸਟੇਟਸ ’ਚ ਸ਼ੇਅਰ ਕੀਤਾ ਜਾ ਸਕੇਗਾ। 

ਫਿਲਹਾਲ ਵਟਸਐਪ ਦੁਆਰਾ ਯੂਜ਼ਰਜ਼ ਨੂੰ ਵੀਡੀਓ ਨੂੰ GIF ’ਚ ਕਨਵਰਟ ਕਰਨ ਦਾ ਫੀਚਰ ਦਿੰਦਾ ਹੈ। ਹਾਲਾਂਕਿ ਇਸ ਦੀ ਲੈਂਥ 7 ਸੈਕਿੰਡ ਤੋਂ ਘੱਟ ਹੁੰਦੀ ਹੈ। ਹੁਣ ਕੰਪਨੀ ਦੁਆਰਾ ਅਜਿਹੀ ਹੀ 7 ਸੈਕਿੰਡ ਦੀ ਵੀਡੀਓ ਨੂੰ ਬੂਮਰੈਂਗ ’ਚ ਕਨਵਰਟ ਕਰਨ ਦਾ ਆਪਸ਼ਨ ਦਿੱਤਾ ਜਾਵੇਗਾ। ਇਹ ਨਵਾਂ ਆਪਸ਼ਨ ਵੀਡੀਓ ਐਡਿਟ ਵਿੰਡੋ ’ਚ ਟਾਪ ਲੈਫਟ ਕਾਰਨਰ ’ਚ GIF ਆਪਸ਼ਨ ਦੇ ਨਾਲ ਮੌਜੂਦ ਹੋਵੇਗਾ। ਇਸ ਨੂੰ ਲੈਫਟ ਪੁਆਇੰਟਿੰਗ ਐਰੋ ਨਾਲ ਰਿਪ੍ਰੇਜੈਂਟ ਕੀਤਾ ਜਾਵੇਗਾ। 

ਬਲਾਗ ਰਿਪੋਰਟ ਮੁਤਾਬਕ, ਵਟਸਐਪ ਦੁਆਰਾ ਇਸ ਫੀਚਰ ਨੂੰ ਸਭ ਤੋਂ ਪਹਿਲਾਂ iOS-ਬੇਸਡ ਪਲੇਟਫਾਰਮਸ ’ਚ ਦਿੱਤਾ ਜਾਵੇਗਾ। ਇਸ ਤੋਂ ਬਾਅਦ ਇਸ ਨੂੰ ਐਂਡਰਾਇਡ ਪਲੇਟਫਾਰਮ ਲਈ ਉਤਾਰਿਆ ਜਾ ਸਕਦਾ ਹੈ। ਫਿਲਹਾਲ ਇਸ ਫੀਚਰ ਨੂੰ ਜਨਤਕ ਕੀਤੇ ਜਾਣ ਨੂੰ ਲੈ ਕੇ ਟਾਈਮਲਾਈਨ ਜਾਰੀ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਵਟਸਐਪ ਦੇ ਹੋਰ ਨਵੇਂ ਫੀਚਰ ਪਲੇਟਫਾਰਮ ’ਤੇ ਲਿਆਉਣ ਦੀ ਤਿਆਰੀ ਕਰ ਰਿਹਾ ਹੈ, ਜਿਸ ਰਾਹੀਂ ਯੂਜ਼ਰਜ਼ ਆਪਣਾ ਅਕਾਊਂਟ ਮਲਟੀਪਲ ਡਿਵਾਈਸਿਜ਼ ’ਤੇ ਐਕਸੈਸ ਕਰ ਸਕਣਗੇ। 


Related News