WhatsApp ’ਚ ਜਲਦ ਆਉਣ ਵਾਲੇ ਹਨ ਇਹ 3 ਸ਼ਾਨਦਾਰ ਫੀਚਰਜ਼

01/24/2020 11:52:07 AM

ਗੈਜੇਟ ਡੈਸਕ– ਮੈਸੇਜਿੰਗ ਸਰਵਿਸ ਵਟਸਐਪ ਨੇ ਨਵਾਂ ਐਂਡਰਾਇਡ ਬੀਟਾ ਵਰਜ਼ਨ 2.20.14 ਟੈਸਟਰਜ਼ ਲਈ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਅਪਡੇਟ ’ਚ 3 ਵੱਡੇ ਫੀਚਰਜ਼ ਦਿਸੇ ਹਨ, ਜਿਨ੍ਹਾਂ ਨੂੰ ਜਲਦ ਹੀ ਸਾਰੇ ਯੂਜ਼ਰਜ਼ ਲਈ ਸਟੇਬਲ ਅਪਡੇਟ ’ਚ ਵੀ ਦਿੱਤਾ ਜਾ ਸਕਦਾ ਹੈ। ਵਟਸਐਪ ਅਪਡੇਟਸ ਅਤੇ ਨਵੇਂ ਫੀਚਰਜ਼ ਨੂੰ ਮਾਨੀਟਰ ਕਰਨ ਵਾਲੇ WABetaInfo ਵਲੋਂ ਨਵੇਂ ਫੀਚਰਜ਼ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ। WABetaInfo ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਕੰਪਨੀ ਨਵੇਂ ਐਨੀਮੇਟਿਡ ਸਟਿਕਰਜ਼ ਫੀਚਰ ’ਚ ਸੁਧਾਰ ਕਰ ਰਹੀ ਹੈ ਅਤੇ ਨਵੇਂ ਡਿਲੀਟ ਮੈਸੇਜਿਸ ਫੀਚਰ ’ਤੇ ਵੀ ਕੰਮ ਕਰ ਰਹੀ ਹੈ। 

ਹਾਲ ਹੀ ’ਚ ਵਟਸਐਪ ਵਲੋਂ ਆਈ.ਓ.ਐੱਸ. ਯੂਜ਼ਰਜ਼ ਲਈ ਇਕ ਨਵਾਂ ਫੀਚਰ ਪੇਸ਼ ਕੀਤਾ ਗਿਆ ਹੈ। ਇਸ ਦੀ ਮਦਦ ਨਾਲ ਯੂਜ਼ਰਜ਼ ਕਿਸੇ ਨਵੇਂ ਆਈਫੋਨ ਡਿਵਾਈਸ ’ਚ iCloud Keychain ਇਨੇਬਲ ਹੋਣ ’ਤੇ ਬਿਨਾਂ ਬਾਕੀ ਡੀਟੇਲਸ ਦੱਸੇ ਵੀ ਰਜਿਸਟਰ ਕਰ ਸਕਦੇ ਹਨ। ਨਵੀਂ ਬੀਟਾ ਅਪਡੇਟ ਤੋਂ ਪਤਾ ਲੱਗਾ ਹੈ ਕਿ ਵਟਸਐਪ ਐਂਡਰਾਇਡ ਯੂਜ਼ਰਜ਼ ਲਈ ਵੀ ਅਜਿਹੇ ਹੀ ਫੀਚਰ ’ਤੇ ਕੰਮ ਕਰ ਰਿਹਾ ਹੈ। ਐਂਡਰਾਇਡ ਯੂਜ਼ਰਜ਼ ਲਈ ਨਵੇਂ ਵਟਸਐਪ ਬੀਟਾ ਵਰਜ਼ਨ 2.20.14 ਕਈ ਨਵੇਂ ਅਪਡੇਟਸ ਲੈ ਕੇ ਆਇਆ ਹੈ ਅਤੇ ਕੁਝ ਨਵੇਂ ਫੀਚਰਜ਼ ਵੀ ਟੈਸਟਰਜ਼ ਨੂੰ ਦਿੱਤੇ ਗਏ ਹਨ। 

ਭੇਜ ਸਕੋਗੇ ਐਨੀਮੇਟਿਡ ਸਟਿਕਰਜ਼
WABetaInfo ਨੇ ਸਾਫ ਕੀਤਾ ਹੈ ਕਿ ਜਲਦ ਹੀ ਵਟਸਐਪ ’ਤੇ ਐਨੀਮੇਟਿਡ ਸਟਿਕਰਜ਼ ਵੀ ਭੇਜੇ ਜਾ ਸਕਣਗੇ ਅਤੇ ਨਵੀਂ ਬੀਟਾ ਅਪਡੇਟ ਤੋਂ ਇਸ ਗੱਲ ਦੀ ਪੁੱਸ਼ਟੀ ਹੋ ਗਈ ਹੈ। ਐਨੀਮੇਟਿਡ ਸਟਿਕਰਜ਼ ਫੀਚਰ ਨੂੰ ਲੈ ਕੇ ਰਿਪੋਰਟ ’ਚ ਕਿਹਾ ਗਿਆ ਹੈ ਕਿ ਵਟਸਐਪ ਨੇ ਐਨੀਮੇਟਿਡ ਸਟਿਕਰਜ਼ ਨੂੰ ਅਲੱਗ ਤੋਂ ਦਿਖਾਉਣ ਲਈ ਇਨ੍ਹਾਂ ’ਤੇ ਛੋਟਾ ਜਿਹਾ ਪਲੇਅ ਸਾਈਨ ਬਣਾ ਦਿੱਤਾ ਹੈ, ਜਿਸ ਤੋਂ ਐਨੀਮੇਟਿਡ ਅਤੇ ਨਾਨ-ਐਨੀਮੇਟਿਡ ਸਟਿਕਰਜ਼ ਨੂੰ ਅਲੱਗ ਤੋਂ ਸਮਝਿਆ ਜਾ ਸਕੇ। ਇਹ ਫੀਚਰ ਫਿਲਹਾਲ ਡਿਵੈੱਲਪਮੈਂਟ ਮੋਡ ’ਚ ਹੈ ਅਤੇ ਅਜੇ ਟੈਸਟਿੰਗ ਲਈ ਉਪਲੱਬਧ ਨਹੀਂ ਹੈ। ਅਜਿਹੇ ’ਚ ਸਾਰੇ ਬੀਟਾ ਟੈਸਟਰਜ਼ ਨੂੰ ਇਹ ਫੀਚਰ ਦਿਸੇ, ਇਹ ਜ਼ਰੂਰੀ ਨਹੀਂ ਹੈ। 

ਨਵਾਂ ਅਕਾਊਂਟ ਟ੍ਰਾਂਸਫਰ ਫੀਚਰ
ਨਾਲ ਹੀ ਡਿਲੀਟ ਮੈਸੇਜਿਸ ਫੀਚਰ ਨੂੰ ਵੀ ਪਹਿਲਾਂ ਨਾਲੋਂ ਇੰਪਰੂਵ ਕੀਤਾ ਗਿਆ ਹੈ। ਇਸ ਵਿਚ ਇਕ ਨਵਾਂ ਆਪਸ਼ਨ ਨਜ਼ਰ ਆਇਆ ਹੈ ਜੋ ਕਿ ਦੱਸਦਾ ਹੈ ਕਿ ਇਹ ਫੀਚਰ ਆਨ ਹੈ ਜਾਂ ਆਫ। ਇਸ ਤੋਂ ਪਹਿਲਾਂ ਸਾਹਮਣੇ ਆਇਆ ਸੀ ਕਿ ਡਿਲੀਟ ਮੈਸੇਜਿਸ ਆਪਸ਼ਨ ਗਰੁੱਪ ਸੈਟਿੰਗਸ ’ਚ ਨਜ਼ਰ ਆਏਗਾ ਅਤੇ ਇਸ ਵਿਚ ਐਡਿਟ ਗਰੁੱਪ ਇੰਫੋ, ਸੈਂਡ ਮੈਸੇਜ ਅਤੇ ਐਡਿਟ ਗਰੁੱਪ ਐਡਮਿਨਸ ਵਰਗੇ ਆਪਸ਼ਨ ਹੋਣਗੇ। ਨਵੇਂ ਫੀਚਰ ’ਚ ਐਡਮਿਨ ਚੁਣ ਸਕਣਗੇ ਕਿ ਕਿਸੇ ਮੈਸੇਜ ਨੂੰ ਕਿੰਨੀ ਦੇਰ ਬਾਅਦ ਆਟੋਮੈਟਿਕਲੀ ਡਿਲੀਟ ਕਰਨਾ ਹੈ। ਵਟਸਐਪ ਤੀਜੇ ਅਕਾਊਂਟ ਟ੍ਰਾਂਸਫਰ ਫੀਚਰ ’ਤੇ ਵੀ ਕੰਮ ਕਰ ਰਿਹਾ ਹੈ, ਜਿਸ ਦੀ ਮਦਦ ਨਾਲ ਨਵੇਂ ਡਿਵਾਈਸ ’ਤੇ ਵਟਸਐਪ ਅਕਾਊਂਟ ਟ੍ਰਾਂਸਫਰ ਕਰਨਾ ਆਸਾਨ ਹੋ ਜਾਵੇਗਾ। 


Related News