ਵਟਸਐਪ ਲਿਆ ਰਿਹੈ ਨਵਾਂ ਫੀਚਰ, ਬਿਨਾਂ ਰੁਕਾਵਟ ਲੈ ਸਕੋਗੇ ਛੁੱਟੀਆਂ ਦਾ ਮਜ਼ਾ

10/18/2018 1:43:59 PM

ਗੈਜੇਟ ਡੈਸਕ– ਫੇਸਬੁੱਕ ਦੀ ਮਲਕੀਅਤ ਵਾਲਾ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਸ ਲਈ ਆਏ ਦਿਨ ਹੀ ਨਵੇਂ-ਨਵੇਂ ਫੀਚਰਸ ਪੇਸ਼ ਕਰਦਾ ਰਿਹੰਦਾ ਹੈ। ਖਬਰ ਮਿਲੀ ਹੈ ਕਿ ਵਟਸਐਪ ਫਿਰ ਨਵੇਂ ਫੀਚਰਸ ਦੀ ਟੈਸਟਿੰਗ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵਟਸਐਪ ਸਾਈਲੈਂਟ ਅਤੇ ਵਕੇਸ਼ਨ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਹਾਲ ਹੀ ’ਚ ਵਟਸਐਪ ਯੂਜ਼ਰਸ ਦੀ ਚੈਟ ਨੂੰ ਦਿਲਚਸਪ ਬਣਾਉਣ ਲਈ ਸਟੀਕਰਸ ਫੀਚਰ ਲਿਆਇਆ ਸੀ। ਇਸ ਤੋਂ ਇਲਾਵਾ ਵਟਸਐਪ ਨੇ ‘ਡਿਲੀਟ ਫਾਰ ਐਵਰੀਵਨ’ ਦੇ ਕੁਝ ਫੀਚਰਸ ’ਚ ਬਦਲਾਅ ਵੀ ਕੀਤਾ ਹੈ। ਵਟਸਐਪ ਨੇ ਇਸ ਫੀਚਰ ’ਚ ਪਿਕਚਰ-ਇੰਨ-ਪਿਕਚਰ ਮੋੜ ਜੋੜਿਆ ਹੈ। ਹੁਣ ਕੰਪਨੀ ਨਵਾਂ ਫੀਚਰ ਲਿਆ ਰਹੀ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਯੂਜ਼ਰਸ ਨੂੰ ਬਿਨਾਂ ਕਿਵੇ ਰੁਕਾਵਟ ਦੇ ਛੁੱਟੀਆਂ ਦਾ ਮਜ਼ਾ ਲੈਣ ’ਚ ਮਦਦ ਕਰੇਗਾ। ਇਹ ਫੀਚਰ ਵਕੇਸ਼ਨ ਮੋਡ ਦੇ ਨਾਂ ਨਾਲ ਆਏਗਾ। ਜਦੋਂ ਤੁਸੀਂ ਛੁੱਟੀ ’ਤੇ ਹੋਵੋਗੇ ਤਾਂ ਇਹ ਫੀਚਰ ਤੁਹਾਡੀ ਚੈਟ ਅਤੇ ਨੋਟੀਫਿਕੇਸ਼ਨ ਨੂੰ ਮਿਊਟ ਕਰ ਦੇਵੇਗਾ। ਇਸ ਨਾਲ ਤੁਸੀਂ ਆਪਣੀਆਂ ਛੁੱਟੀਆਂ ਦਾ ਬਿਨਾਂ ਕਿਸੇ ਰੁਕਾਵਟ ਦੇ ਮਜ਼ਾ ਲੈ ਸਕੋਗੇ। 

ਇਹ ਫੀਚਰ ਤੁਹਾਡੇ ਫੇਸਬੁੱਕ ’ਤੇ ਐਕਟਿਵੇਟ ਰਿਹਣ ਦੌਰਾਨ ਹੀ ਤੁਹਾਡੀ ਚੈਟ ਨੂੰ ਮਿਊਟ ਕਰ ਦੇਵੇਗਾ ਅਤੇ ਉਹ ਆਰਕਾਈਵ ’ਚ ਚਲੇ ਜਾਣਗੇ। ਯਾਨੀ ਨਵਾਂ ਮੈਸੇਜ ਆਉਣ ’ਤੇ ਪੁਰਾਣਾ ਮੈਸੇਜ ਆਰਕਾਈਵ ’ਚ ਚਲਾ ਜਾਵੇਗਾ। ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਕੌਣ ਤੁਹਾਨੂੰ ਮੈਸੇਜ ਕਰ ਰਿਹਾ ਹੈ ਤਾਂ ਇਸ ਲਈ ਪ੍ਰਿਵਿਊ ਮੈਸੇਜ ਨੋਟੀਫਿਕੇਸ਼ਨ ਆਪਸ਼ਨ ਆਏਗਾ। ਇਸ ਰਾਹੀਂ ਤੁਸੀਂ ਮੈਸੇਜ ਭੇਜਣ ਵਾਲੇ ਬਾਰੇ ਜਾਣ ਸਕਦੇ ਹੋ। 


Related News