WhatsApp ’ਚ ਜਲਦ ਆ ਰਿਹੈ ਨਵਾਂ ਫੀਚਰ, ਆਪਣੇ ਆਪ ਡਿਲੀਟ ਹੋ ਜਾਣਗੇ ਪੁਰਾਣੇ ਮੈਸੇਜ

Thursday, Jul 30, 2020 - 04:37 PM (IST)

WhatsApp ’ਚ ਜਲਦ ਆ ਰਿਹੈ ਨਵਾਂ ਫੀਚਰ, ਆਪਣੇ ਆਪ ਡਿਲੀਟ ਹੋ ਜਾਣਗੇ ਪੁਰਾਣੇ ਮੈਸੇਜ

ਗੈਜੇਟ ਡੈਸਕ– ਮੈਸੇਜਿੰਗ ਐਪਵਟਸਐਪ ਆਪਣੇ ਯੂਜ਼ਰਸ ਦੀ ਸੁਵਿਧਾ ਲਈ ਜਲਦ ਹੀ ਨਵਾਂ ਫੀਚਰ ਪੇਸ਼ ਕਰਨ ਵਾਲੀ ਹੈ। ਇਸ ਫੀਚਰ ਰਾਹੀਂ ਯੂਜ਼ਰਸ ਆਪਣੇ ਭੇਜੇ ਗਏ ਮੈਸੇਜ ਨੂੰ ਡਿਲੀਟ ਕਰਨ ਲਈ ਸਮਾਂ ਤੈਅ ਕਰ ਸਕਣਗੇ ਅਤੇ ਤੈਅ ਸਮੇਂ ਬਾਅਦ ਭੇਜਿਆ ਗਿਆ ਮੈਸੇਜ ਆਪਣੇ ਆਪ ਡਿਲੀਟ ਹੋ ਜਾਵੇਗਾ। ਇਸ ਫੀਚਰ ਦੀ ਜਾਣਕਾਰੀ WABetaInfo ਦੇ ਅਧਿਕਾਰਤ ਟਵਿਟਰ ਅਕਾਊਂਟ ਤੋਂ ਮਿਲੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਤਕ ਇਸ ਆਉਣ ਵਾਲੇ ਫੀਚਰ ਦੀ ਲਾਂਚਿੰਗ ਨੂੰ ਲੈ ਕੇ ਕੋਈ ਸੰਕੇਤ ਨਹੀਂ ਦਿੱਤਾ। 

ਐਂਡਰਾਇਡ ਬੀਟਾ ਵਰਜ਼ਨ ’ਤੇ ਹੋਇਆ ਸਪਾਟ
WABetaInfo ਮੁਤਾਬਕ, ਵਟਸਐਪ ਦੇ ਇਸ ਫੀਚਰ ਦਾ ਨਾਂ ‘Expiring Messages’ ਹੈ। ਇਸ ਫੀਚਰ ਨੂੰ ਵਟਸਐਪ ਐਂਡਰਾਇਡ ਬੀਟਾ ਵਰਜ਼ਨ 2.20.197.4 ’ਤੇ ਸਪਾਟ ਕੀਤਾ ਗਿਆ ਹੈ। ਯੂਜ਼ਰਸ ਇਸ ਫੀਚਰ ਰਾਹੀਂ 7 ਦਿਨਾਂ ਬਾਅਦ ਵੀ ਭੇਜੇ ਗਏ ਮੈਸੇਜ ਨੂੰ ਆਟੋ-ਡਿਲੀਟ ਕਰ ਸਕਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਫੀਚਰ ਨੂੰ ਡਿਲੀਟ ਮੈਸੇਜ ਨਾਂ ਨਾਲ ਐਂਡਰਾਇਡ ਬੀਟਾ ਪਲੇਟਫਾਰਮ ’ਤੇ ਸਪਾਟ ਕੀਤਾ ਗਿਆ ਸੀ। 

 

ਮੀਡੀਆ ਰਿਪੋਰਟ ਮੁਤਾਬਕ, ਵਟਸਐਪ ਦੇ ਯੂਜ਼ਰਸ ਨੂੰ ਨਵੇਂ ਫੀਚਰ ’ਚ ਇਕ ਘੰਟਾ, ਇਕ ਦਿਨ, ਇਕ ਹਫ਼ਤਾ, ਇਕ ਮਹੀਨਾ ਅਤੇ ਇਕ ਸਾਲ ਬਾਅਦ ਵੀ ਚੈਟ ਆਟੋ-ਡਿਲੀਟ ਕਰਨ ਦੀ ਸੁਵਿਧਾ ਮਿਲੇਗੀ। ਉਥੇ ਹੀ ਵਟਸਐਪ ਦਾ ਕਹਿਣਾ ਹੈ ਕਿ ਇਸ ਫੀਚਰ ਨਾਲ ਯੂਜ਼ਰਸ ਨੂੰ ਬਹੁਤ ਫਾਇਦਾ ਹੋਵੇਗਾ। 


author

Rakesh

Content Editor

Related News