WhatsApp ’ਚ ਜੁੜੇ QR Code ਤੇ ਐਨੀਮੇਟਿਡ ਸਟੀਕਰਸ, ਇੰਝ ਕਰੋ ਇਸਤੇਮਾਲ

07/24/2020 4:01:02 PM

ਗੈਜੇਟ ਡੈਸਕ– ਵਟਸਐਪ ਨੇ ਆਖ਼ਿਰਕਾਰ ਨਵੀਂ ਆਈ.ਓ.ਐੱਸ. ਅਪਡੇਟ ਨਾਲ ਐਨੀਮੇਟਿਡ ਸਟੀਕਰਸ ਅਤੇ QR ਕੋਡ ਸਮੇਤ ਕਈ ਫੀਚਰਜ਼ ਜਾਰੀ ਕੀਤੇ ਹਨ। ਫੇਸਬੁੱਕ ਦੀ ਮਲਕੀਅਤ ਵਾਲੇ ਵਟਸਐਪ ਨੇ ਐਨੀਮੇਟਿਡ ਸਟੀਕਰਸ ਦੇ ਨਾਲ ਹੀ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ QR Code ਫੀਚਰ ਨੂੰ ਵੀ ਜਾਰੀ ਕਰ ਦਿੱਤਾ ਹੈ। ਇਨ੍ਹਾਂ ਨਵੇਂ ਫੀਚਰਜ਼ ਨੂੰ ਪਾਉਣ ਲਈ ਆਈਫੋਨ ਯੂਜ਼ਰਸ ਨੂੰ ਐਪ ਸਟੋਰ ਤੋਂ ਵਟਸਐਪ ਨੂੰ ਨਵੇਂ ਵਰਜ਼ਨ ’ਚ ਅਪਡੇਟ ਕਰਨਾ ਹੋਵੇਗਾ। 

ਡਾਊਨਲੋਡ ਕਰੋ ਸਟੀਕਰ ਪੈਕਸ
ਐਨੀਮੇਟਿਡ ਸਟੀਕਰਸ ਚੈਟਬਾਕਸ ’ਚ ਉਪਲੱਬਧ ਹਨ, ਜਿਥੇ ਤੁਸੀਂ ਆਪਣਾ ਮੈਸੇਜ ਟਾਈਪ ਕਰਦੇ ਹੋ। ਵਟਸਐਪ ਨੇ ਕੁਝ ਸਟੀਕਰ ਪੈਕਸ ਜਿਵੇਂ ਕਿ Chummy Chum Chums, Rico’s Sweet Life, Rilakkumma, Playful Piyomaru, Playful Piyomaru, Bright Days ਵੀ ਰਿਲੀਜ਼ ਕੀਤੇ ਹਨ। ਯੂਜ਼ਰਸ ਇਨ੍ਹਾਂ ਸਟੀਕਰ ਪੈਕਸ ਨੂੰ ਡਾਊਨਲੋਡ ਕਰਕੇ ਆਪਣੀ ਲਿਸਟ ’ਚ ਸ਼ਾਮਲ ਕਰ ਸਕਦੇ ਹਨ। 

ਇੰਝ ਕਰੋ ਇਸਤੇਮਾਲ
1. ਇਨ੍ਹਾਂ ਨਵੇਂ ਐਨੀਮੇਟਿਡ ਸਟੀਕਰਸ ਨੂੰ ਇਸਤੇਮਾਲ ਕਰਨ ਲਈ ਕਿਸੇ ਵੀ ਚੈਟ ਨੂੰ ਓਪਨ ਕਰਕੇ ਇਮੋਜੀ ਆਈਕਨ ’ਤੇ ਕਲਿੱਕ ਕਰੋ।
2. ਇਸ ਤੋਂ ਬਾਅਦ (+) ਆਈਕਨ ’ਤੇ ਟੈਪ ਕਰੋ ਅਤੇ ਸਟੀਕਰ ਸਟੋਰ ਤੁਹਾਡੇ ਸਾਹਮਣੇ ਖੁਲ੍ਹ ਜਾਵੇਗਾ। 
3. ਇਥੇ ਤੁਸੀਂ ਐਨੀਮੇਟਿਡ ਸਟੀਕਰ ਪੈਕ ਡਾਊਨਲੋਡ ਕਰਕੇ ਇਸਤੇਮਾਲ ਕਰ ਸਕਦੇ ਹੋ। 
4. ਇਨ੍ਹਾਂ ਨੂੰ ਡੈਸਕਟਾਪ ਵਰਜ਼ਨ ’ਤੇ ਡਾਊਨਲੋਡ ਨਹੀਂ ਕੀਤਾ ਜਾ ਸਕਦਾ ਪਰ ਇਨ੍ਹਾਂ ਨੂੰ ਫੋਨ ’ਚ ਡਾਊਨਲੋਡ ਕਰਕੇ ਤੁਸੀਂ ਡੈਸਕਟਾਪ ’ਤੇ ਇਸਤੇਮਾਲ ਕਰ ਸਕੋਗੇ। 

ਇਨ੍ਹਾਂ ਤੋਂ ਇਲਾਵਾ ਵਟਸਐਪ ’ਚ QR ਕੋਡ ਦੀ ਸੁਪੋਰਟ ਨੂੰ ਵੀ ਆਈ.ਓ.ਐੱਸ. ਯੂਜ਼ਰਸ ਲਈ ਜਾਰੀ ਕੀਤਾ ਹੈ। ਇਸ ਫੀਚਰ ਰਾਹੀਂ ਯੂਜ਼ਰਸ ਆਪਣੇ ਫੋਨ ਨੰਬਰ ਦੀ ਥਾਂ QR ਕੋਡ ਸ਼ੇਅਰ ਕਰ ਸਕਦੇ ਹਨ। ਨੰਬਰ ਟਾਈਪ ਕਰਨ ਦੀ ਬਜਾਏ ਯੂਜ਼ਰਸ QR ਕੋਡ ਨੂੰ ਸਕੈਨ ਕਰੇਕ ਆਪਣਾ QR ਕੋਡ ਐਕਸੈਸ ਕਰ ਸਕਦੇ ਹਨ। ਸੈਟਿੰਗਸ ਮੈਨਿਊ ਨੂੰ ਓਪਨ ਕਰਨ ’ਤੇ ਆਪਣੀ ਪ੍ਰੋਫਾਇਲ ਦੇ ਉਪਰ ਅਤੇ ਸਟੇਟਸ ਦੇ ਨਾਲ QR ਕੋਡ ਆਈਕਨ ਵਿਖਾਈ ਦੇਵੇਗਾ। ਇਸ ’ਤੇ ਕਲਿੱਕ ਕਰਕੇ ਤੁਸੀਂ ਇਕ ਨਵੀਂ ਵਿੰਡੋ ’ਤੇ ਰੀਡਾਇਰੈਕਟ ਹੋ ਜਾਓਗੇ ਜਿਥੇ ਤੁਸੀਂ ਕਾਨਟੈਕਟ ਕੋਡ ਐਕਸੈਸ ਕਰ ਸਕੋਗੇ। 


Rakesh

Content Editor

Related News