ਲੋਕਾਂ ’ਚ ਵੱਧ ਰਹੀ ਨਾਰਾਜ਼ਗੀ ਨੂੰ ਵੇਖ਼ਦਿਆਂ WhatsApp ਨੇ ਪਹਿਲੀ ਵਾਰ ਖ਼ੁਦ ਦਾ ਸਟੇਟਸ ਲਗਾ ਕੇ ਦਿੱਤੀ ਸਫ਼ਾਈ
Sunday, Jan 17, 2021 - 02:07 PM (IST)

ਨਵੀਂ ਦਿੱਲੀ : ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਲੋਕਾਂ ਵਿਚ ਵੱਧ ਰਹੀ ਨਾਰਾਜ਼ਗੀ ਨੂੰ ਵੇਖਦੇ ਹੋਏ ਵਟਸਐਪ ਨੇ ਬੀਤੇ ਦਿਨ ਘੋਸ਼ਣਾ ਕੀਤੀ ਸੀ ਕਿ ਉਹ ਫਿਲਹਾਲ ਆਪਣੀ ਨਵੀਂ ਪਾਲਿਸੀ ਨੂੰ ਮੁਲਤਵੀ ਕਰ ਰਿਹਾ ਹੈ ਅਤੇ 8 ਫਰਵਰੀ ਨੂੰ ਕਿਸੇ ਦਾ ਵੀ ਖਾਤਾ ਸਸਪੈਂਡ ਜਾਂ ਡਿਲੀਟ ਨਹੀਂ ਹੋਵੇਗਾ। ਲੋਕਾਂ ਦੇ ਨੈਗੇਟਿਵ ਕੁਮੈਂਟ ਦੇਖਦੇ ਹੋਏ ਵਟਸਐਪ ਲਗਾਤਾਰ ਸਫ਼ਾਈ ਦੇ ਰਿਹਾ ਹੈ। ਹੁਣ ਵਟਸਐਪ ਨੇ ਖ਼ੁਦ ਆਪਣਾ ਸਟੇਟਸ ਲਗਾ ਕੇ ਸਫ਼ਾਈ ਦਿੱਤੀ ਹੈ।
ਇਹ ਵੀ ਪੜ੍ਹੋ: ਧੀ ਦੇ ਜਨਮ ਤੋਂ ਬਾਅਦ ਵਿਰਾਟ ਨੇ ਹਾਸਲ ਕੀਤਾ ਇਹ ਖ਼ਾਸ ਮੁਕਾਮ, ਅਜਿਹਾ ਕਰਣ ਵਾਲੇ ਬਣੇ ਪਹਿਲੇ ਭਾਰਤੀ
ਵਟਸਐਪ ਨੇ ਆਪਣੇ ਸਟੇਟ ਵਿਚ ਕਾਲਿੰਗ, ਪ੍ਰਾਈਵੇਸੀ ਮੈਸੇਜ, ਲੋਕੇਸ਼ਨ ਅਤੇ ਕੰਟੈਕਟ ਵਰਗੀਆਂ ਗੱਲਾਂ ’ਤੇ ਸਫ਼ਾਈ ਦਿੱਤੀ ਹੈ। ਵਟਸਐਪ ਨੇ ਕੁੱਲ 4 ਸਟੇਟਸ ਲਗਾਏ ਹਨ। ਪਹਿਲੇ ਵਿਚ ਲਿਖਿਆ ਹੈ ਕਿ ਵਟਸਐਪ ਯੂਜ਼ਰਸ ਦੀ ਪ੍ਰਾਈਵੇਸੀ ਲਈ ਵਚਨਬੱਧ ਹੈ। ਦੂਜੇ ਸਟੇਟਸ ਵਿਚ ਦੱਸਿਆ ਗਿਆ ਹੈ ਕਿ ਵਟਸਐਪ ਲੋਕਾਂ ਦੀ ਨਿੱਜੀ ਚੈਟ ਦਾ ਰਿਕਾਰਡ ਨਹੀਂ ਰੱਖਦਾ ਹੈ। ਇਹ ਯੂਜ਼ਰ ਦੀਆਂ ਗੱਲਾਂ ਨੂੰ ਨਹੀਂ ਸੁਣਦਾ, ਕਿਉਂਕਿ ਇਹ ਐਂਡ-ਟੂ-ਐਂਡ ਇਨਕ੍ਰਿਪਟਡ ਹੁੰਦਾ ਹੈ। ਇਸ ਦੇ ਇਲਾਵਾ ਤੀਜੇ ਸਟੇਟਸ ਵਿਚ ਦੱਸਿਆ ਗਿਆ ਹੈ ਕਿ ਵਟਸਐਪ ਯੂਜ਼ਰਸ ਦੀ ਸਾਂਝੀ ਕੀਤੀ ਗਈ ਲੋਕੇਸ਼ਨ ਨੂੰ ਨਹੀਂ ਵੇਖ ਸਕਦਾ ਹੈ। ਆਖਰੀ ਸਟੇਟਸ ਵਿਚ ਕੰਪਨੀ ਨੇ ਕਿਹਾ ਹੈ ਕਿ ਵਟਸਐਪ ਆਪਣੇ ਯੂਜ਼ਰਸ ਦੇ ਕੰਟੈਕਟਸ ਨੂੰ ਫੇਸਬੁੱਕ ਨਾਲ ਸਾਂਝਾ ਨਹੀਂ ਕਰਦਾ ਹੈ।
ਇਹ ਵੀ ਪੜ੍ਹੋ: ਪਾਕਿ ’ਚ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਲੱਗੀ ਅੱਗ, ਪੈਟਰੋਲ ਮਿਲ ਰਿਹੈ 109.2 ਰੁਪਏ ਪ੍ਰਤੀ ਲਿਟਰ
ਦੱਸ ਦੇਈਏ ਕਿ ਨਵੀਂ ਪ੍ਰਾਈਵੇਸੀ ਪਾਲਿਸੀ ਦੇ ਬਾਅਦ ਕੰਪਨੀ ਨੂੰ ਦੁਨੀਆਭਰ ਵਿਚ ਆਲੋਚਨਾ ਝੱਲਣੀ ਪਈ। ਨਵੀਂ ਪ੍ਰਾਈਵੇਸੀ ਪਾਲਿਸੀ ਅਪਡੇਟ ਨਾ ਕਰਨ ’ਤੇ ਵਟਸਐਪ ਨੇ ਯੂਜ਼ਰਸ ਦੇ ਅਕਾਊਂਟ ਨੂੰ 8 ਫਰਵਰੀ ਦੇ ਬਾਅਦ ਡਿਲੀਟ ਕਰਣ ਦੀ ਗੱਲ ਕਹੀ ਸੀ। ਹਾਲਾਂਕਿ ਹੁਣ ਕੰਪਨੀ ਨੇ ਐਲਾਨ ਕੀਤਾ ਹੈ ਕਿ ਨਵੀਂ ਪਾਲਿਸੀ ਨੂੰ ਫਿਲਹਾਲ ਮੁਲਤਵੀ ਕਰ ਰਿਹਾ ਹੈ। ਨਵੀਂ ਪ੍ਰਾਈਵੇਸੀ ਪਾਲਿਸੀ ਦੇ ਬਾਅਦ ਯੂਜ਼ਰਸ ਨੇ ਆਪਣੀ ਪ੍ਰਾਈਵੇਸੀ ਦੇ ਚਲਦੇ ਦੂਜੇ ਐਪਸ ਜਿਵੇਂ ਸਿਗਨਲ ਅਤੇ ਟੈਲੀਗ੍ਰਾਮ ’ਤੇ ਸਵਿਚ ਕਰ ਲਿਆ।
ਇਹ ਵੀ ਪੜ੍ਹੋ: 3 ਮਹੀਨੇ ’ਚ 20 ਫ਼ੀਸਦੀ ਮਹਿੰਗਾ ਹੋਇਆ ਅਖਬਾਰੀ ਕਾਗਜ਼, ਪ੍ਰਕਾਸ਼ਕਾਂ ਨੇ ਕਸਟਮ ਡਿਊਟੀ ਹਟਾਉਣ ਦੀ ਕੀਤੀ ਮੰਗ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।