Whatsapp ਜਲਦੀ ਹੀ ਪੇਸ਼ ਕਰ ਸਕਦੈ ਪਿਨ ਚੈਟ ਫੀਚਰ

05/01/2017 4:18:18 PM

ਜਲੰਧਰ- ਵਟਸਐਪ ''ਚ ਹਾਲਹੀ ''ਚ ''ਚੇਂਜ ਨੰਬਰ'' ਅਤੇ ''ਲਾਈਵ ਲੋਕੇਸ਼ਨ'' ਵਰਗੇ ਨਵੇਂ ਫੀਚਰ ਆਉਣ ਦੀਆਂ ਖਬਰਾਂ ਆਈਆਂ ਸਨ। ਹੁਣ ਕੰਪਨੀ ਇਕ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੀ ਹੈ ਜਿਸ ਨਾਲ ਯੂਜ਼ਰ ਆਪਣੀ ਪਸੰਦੀਦਾ ਚੈਟ ਨੂੰ ਸਭ ਤੋਂ ਉੱਪਰ ਰੱਖ ਸਕਣਗੇ। ਅਜੇ ਇਸ ਫੀਚਰ ਨੂੰ ਐਂਡਰਾਇਡ ''ਤੇ ਟੈਸਟ ਕੀਤਾ ਜਾ ਰਿਹਾ ਹੈ ਪਰ ਸੰਕੇਤ ਮਿਲਦੇ ਹਨ ਕਿ ਆਉਣ ਵਾਲੇ ਸਮੇਂ ''ਚ ਇਸ ਫੀਚਰ ਨੂੰ ਆਮ ਯੂਜ਼ਰਸ ਲਈ ਵੀ ਜਾਰੀ ਕੀਤੇ ਜਾਣ ਦੀ ਤਿਆਰੀ ਹੈ। 
ਐਂਡਰਾਇਡ ਪੁਲਸ ਨੇ ਇਸ ਫੀਚਰ ਦੀ ਜਾਣਕਾਰੀ ਸਭ ਤੋਂ ਪਹਿਲਾਂ ਦਿੱਤੀ ਅਤੇ ਜੇਕਰ ਤੁਹਾਡੇ ਕੋਲ ਵਟਸਐਪ ਐਂਡਰਾਇ ਬੀਟਾ ਵਰਜ਼ਨ 2.17.162 ਜਾਂ 2.17.163 ਹੈ ਤਾਂ ਤੁਸੀਂ ਇਸ ਫੀਚਰ ਨੂੰ ਇਸਤੇਮਾਲ ਕਰ ਸਕੋਗੇ। ਜਿਸ ਵਿਚ ਗਰੁੱਪ ਜਾਂ ਇੰਡੀਵਿਜ਼ੁਅਲ ਚੈਟ ਨੂੰ ਤੁਸੀਂ ਸਭ ਤੋਂ ਉੱਪਰ ਰੱਖਣਾ ਚਾਹੁੰਦੇ ਹੋ, ਉਸ ਨੂੰ ਦੇਰ ਤੱਕ ਦਬਾਓ ਅਤੇ ਫਿਰ ਟਾਪ ਬਾਰ ''ਚ ਦਿਸ ਰਹੇ ਪਿਨ ਦੇ ਨਿਸ਼ਾਨ ਦੀ ਚੋਣ ਕਰੋ। ਪਿਨ ਦੇ ਨਾਲ ਦੂਜੇ ਵਿਕਲਪ ਡਿਲੀਟ, ਮਿਊਟ ਅਤੇ ਆਰਕਾਈਵ ਵੀ ਹਨ। ਇਕ ਵਾਰ ਚੈਟ ਪਿਨ ਕਰਨ ਤੋਂ ਬਾਅਦ ਇਹ ਤੁਹਾਡੀ ਚੈਟ ਲਿਸਟ ''ਚ ਸਭ ਤੋਂ ਉੱਪਰ ਦਿਸੇਗੀ। ਚਾਹੋ ਜਿੰਨੇ ਵੀ ਗਰੁੱਪ ਜਾਂ ਯੂਜ਼ਰ ਦੇ ਨਾਲ ਤੁਹਾਡੀ ਗੱਲਬਾਤ ਹੋਵੇ, ਉਹ ਸਭ ਪਿਨ ਕੀਤੀ ਗਈ ਚੈਟ ਤੋਂ ਬਾਅਦ ਹੀ ਦਿਸੇਗੀ। ਵਟਸਐਪ ਨੇ ਯੂਜ਼ਰ ਨੂੰ ਜ਼ਿਆਦਾ ਤੋਂ ਜ਼ਿਆਦਾ ਤਿੰਨ ਚੈਟ ਨੂੰ ਪਿਨ ਕਰਨ ਦੀ ਸੁਵਿਧਾ ਦਿੱਤੀ ਹੈ। ਇਸ ਤੋਂ ਬਾਅਦ ਤੁਹਾਨੂੰ ਨੋਟੀਫਿਕੇਸ਼ਨ ਮਿਲੇਗਾ ਕਿ ਤੁਸੀਂ ਸਿਰਫ ਤਿੰਨ ਚੈਟ ਨੂੰ ਹੀ ਪਿਨ ਕਰ ਸਕਦੇ ਹੋ। 
ਇਸ ਤੋਂ ਇਲਾਵਾ ਤੁਸੀਂ ਜਦੋਂ ਵੀ ਚਾਹੋ ਉਦੋਂ ਚੈਟ ਨੂੰ ਅਨਪਿਨ ਵੀ ਕਰ ਸਕਦੇ ਹੋ। ਇਸ ਲਈ ਤੁਹਾਨੂੰ ਚੈਟ ''ਤੇ ਦੇਰ ਤੱਕ ਪ੍ਰੈੱਸ ਕਰਕੇ ਪਿਨ ਬਟਨ ਨੂੰ ਡਿਸੇਬਲ ਕਰਨਾ ਹੋਵੇਗਾ। ਜਿਵੇਂ ਕਿ ਅਸੀਂ ਦੱਸਿਆ ਹੈ ਕਿ ਇਹ ਫੀਚਰ ਅਜੇ ਬੀਟਾ ਯੂਜ਼ਰ ਲਈ ਹੀ ਹੈ ਅਤੇ ਇਸ ਨੂੰ ਆਮ ਯੂਜ਼ਰ ਲਈ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਜੇਕਰ ਤੁਸੀਂ ਇਸ ਫੀਚਰ ਨੂੰ ਅਜੇ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਗੂਗਲ ਪਲੇ ਤੋਂ ਆਪਣੇ ਐਂਡਰਾਇਡ ਫੋਨ ''ਤੇ ਬੀਟਾ ਵਰਜ਼ਨ ਡਾਊਨਲੋਡ ਕਰਕੇ ਸਾਈਨ-ਅਪ ਕਰੋ। ਇਸ ਤੋਂ ਇਲਾਵਾ ਤੁਸੀਂ ਇਥੋਂ ਏ.ਪੀ.ਕੇ. ਮਿਰਰ ਵੀ ਡਾਊਨਲੋਡ ਕਰ ਸਕਦੇ ਹੋ।

Related News