WhatsApp 'ਚ ਆਇਆ ਬੇਹੱਦ ਕਮਾਲ ਦਾ ਫੀਚਰ, ਹੁਣ ਫੋਟੋ ਤੋਂ ਕਾਪੀ ਹੋ ਜਾਵੇਗਾ ਟੈਕਸਟ

Monday, Mar 20, 2023 - 05:32 PM (IST)

WhatsApp 'ਚ ਆਇਆ ਬੇਹੱਦ ਕਮਾਲ ਦਾ ਫੀਚਰ, ਹੁਣ ਫੋਟੋ ਤੋਂ ਕਾਪੀ ਹੋ ਜਾਵੇਗਾ ਟੈਕਸਟ

ਗੈਜੇਟ ਡੈਸਕ- ਵਟਸਐਪ ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲਾ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਹੈ। ਭਾਰਤ 'ਚ ਹੀ ਇਸਦੇ ਐਕਟਿਵ ਯੂਜ਼ਰਜ਼ ਦੀ ਗਿਣਤੀ 40 ਕਰੋੜ ਤੋਂ ਪਾਰ ਹੋ ਚੁੱਕੀ ਹੈ। ਕੰਪਨੀ ਯੂਜ਼ਰਜ਼ ਦੇ ਅਨੁਭਵ ਨੂੰ ਬਿਹਤਰ ਕਰਨ ਲਈ ਨਵੇਂ-ਨਵੇਂ ਫੀਚਰਜ਼ ਜੋੜਦੀ ਰਹਿੰਦੀ ਹੈ।

ਇਹ ਵੀ ਪੜ੍ਹੋ– Airtel ਗਾਹਕਾਂ ਦੀ ਬੱਲੇ-ਬੱਲੇ, ਹੁਣ ਫ੍ਰੀ ਮਿਲੇਗਾ ਅਨਲਿਮਟਿਡ 5ਜੀ ਡਾਟਾ, ਇੰਝ ਕਰੋ ਕਲੇਮ

ਹੁਣ ਵਟਸਐਪ ਨੇ iOS ਯੂਜ਼ਰਜ਼ ਯਾਨੀ ਆਈਫੋਨ ਲਈ ਨਵਾਂ ਫੀਚਰ ਜਾਰੀ ਕੀਤਾ ਹੈ। ਕੰਪਨੀ ਨੇ ਐਪ ਦਾ ਨਵਾਂ ਵਰਜ਼ਨ ਰਿਲੀਜ਼ ਕੀਤਾ ਹੈ, ਜਿਸ ਵਿਚ ਤੁਹਾਨੂੰ ਇਕ ਬੇਹੱਦ ਦਿਲਚਸਪ ਫੀਚਰ ਮਿਲੇਗਾ। ਇਸਦੀ ਮਦਦ ਨਾਲ iOS ਯੂਜ਼ਰਜ਼ ਕਿਸੇ ਫੋਟੋ 'ਤੇ ਲਿਖਿਆ ਟੈਕਸਟ ਕਾਪੀ ਕਰ ਸਕਦੇ ਹਨ। ਉਂਝ ਤਾਂ ਇਹ ਫੀਚਰ iOS 'ਚ ਪਹਿਲਾਂ ਵੀ ਮਿਲਦਾ ਸੀ ਪਰ ਵਟਸਐਪ ਨੇ ਇਸਨੂੰ ਆਪਣੇ ਪਲੇਟਫਾਰਮ 'ਤੇ ਜੋੜ ਦਿੱਤਾ ਹੈ। ਇਸ ਨਾਲ ਯੂਜ਼ਰਜ਼ ਡਾਇਰੈਕਟ ਵਟਸਐਪ ਤੋਂ ਹੀ ਟੈਕਸਟ ਕਾਪੀ ਕਰ ਸਕਦੇ ਹਨ।

ਨਵੀਂ ਅਪਡੇਟ ਬੀਟਾ ਵਰਜ਼ਨ ਦਾ ਹਿੱਸਾ ਨਹੀਂ ਹੈ ਸਗੋਂ ਕੰਪਨੀ ਨੇ ਇਸਨੂੰ ਸਟੇਬਲ ਯੂਜ਼ਰਜ਼ ਲਈ ਜਾਰੀ ਕੀਤਾ ਹੈ। ਇਸ ਫੀਚਰ ਦੀ ਡਿਟੇਲਸ WABetaInfo ਨੇ ਸ਼ੇਅਰ ਕੀਤੀ ਹੈ। ਜੇਕਰ ਤੁਸੀਂ ਇਕ ਆਈ.ਓ.ਐੱਸ. ਯੂਜ਼ਰ ਹੋ ਅਤੇ ਤੁਹਾਨੂੰ ਇਹ ਫੀਚਰ ਨਹੀਂ ਮਿਲ ਰਿਹਾ ਤਾਂ ਤੁਹਾਨੂੰ ਐਪ ਸਟੋਰ 'ਚ ਜਾ ਕੇ ਵਟਸਐਪ ਨੂੰ ਅਪਡੇਟ ਕਰਨਾ ਹੋਵੇਗਾ। ਇਸਤੋਂ ਬਾਅਦ ਤੁਹਾਨੂੰ ਨਵਾਂ ਫੀਚਰ ਨਜ਼ਰ ਆਉਣ ਲੱਗੇਗਾ। 

ਇਹ ਵੀ ਪੜ੍ਹੋ– Meta ਨੇ ਫੇਸਬੁੱਕ-ਇੰਸਟਾਗ੍ਰਮ ਲਈ ਸ਼ੁਰੂ ਕੀਤੀ ਬਲਿਊ ਟਿਕ ਦੀ ਪੇਡ ਸਰਵਿਸ, ਦੇਣੇ ਹੋਣਗੇ ਇੰਨੇ ਪੈਸੇ

PunjabKesari

ਇਹ ਵੀ ਪੜ੍ਹੋ– ਸਾਵਧਾਨ! YouTube ਰਾਹੀਂ ਵੀ ਤੁਹਾਡੇ ਫੋਨ 'ਚ ਆ ਸਕਦੈ ਵਾਇਰਸ, ਇਹ ਹੈ ਬਚਣ ਦਾ ਤਰੀਕਾ

ਬਦਲਣ ਵਾਲਾ ਹੈ ਵਟਸਐਪ ਦਾ ਡਿਜ਼ਾਈਨ
WABetaInfo ਦੀ ਰਿਪੋਰਟ ਮੁਤਾਬਕ, ਵਟਸਐਪ ਇਕ ਨਵੀਂ ਅਪਡੇਟ 'ਤੇ ਕੰਮ ਕਰ ਰਿਹਾ ਹੈ ਜਿਸਤੋਂ ਬਾਅਦ ਵਟਸਐਪ ਦੇ ਯੂਜ਼ਰ ਇੰਟਰਫੇਸ 'ਚ ਬਦਲਾਅ ਨਜ਼ਰ ਆਏਗਾ। ਨਵੇਂ ਇੰਟਰਫੇਸ ਤੋਂ ਬਾਅਦ ਅਟੈਚਮੈਂਟ ਮੈਨਿਊ 'ਚ ਕਾਫੀ ਬਦਲਾਅ ਦਿਸੇਗਾ। ਵਟਸਐਪ ਚੈਟ ਅਟੈਚਮੈਂਟ ਮੈਨਿਊ ਲੰਬੇ ਸਮੇਂ ਤੋਂ ਇਕ ਹੀ ਲੁੱਕ 'ਚ ਹੈ। ਨਵੀਂ ਅਪਡੇਟ ਤੋਂ ਬਾਅਦ ਅਟੈਚਮੈਂਟ ਆਈਕਨ ਦਾ ਸਾਈਜ਼ ਬਦਲ ਜਾਵੇਗਾ। ਇਸਤੋਂ ਇਲਾਵਾ ਇਕ ਨਵੇਂ ਬਟਨ ਨੂੰ ਦੀ ਥਾਂ ਮਿਲ ਸਕਦੀ ਹੈ।

ਇਹ ਵੀ ਪੜ੍ਹੋ– ChatGPT ਦੇ ਨਵੇਂ ਵਰਜ਼ਨ GPT-4 ਨੇ ਦੁਨੀਆ ਨੂੰ ਕੀਤਾ ਹੈਰਾਨ, ਜਾਣੋ ਇਸ ਦੀਆਂ ਖੂਬੀਆਂ


author

Rakesh

Content Editor

Related News