WhatsApp ਯੂਜ਼ਰਸ ਲਈ ਵੱਡੀ ਖੁਸ਼ਖਬਰੀ: ਹੁਣ ਗਰੁੱਪ ''ਚ ਸ਼ਾਮਲ ਹੋਣ ਵਾਲੇ ਨਵੇਂ ਮੈਂਬਰ ਨੂੰ ਮਿਲੇਗੀ ਖ਼ਾਸ ਸਹੂਲਤ
Saturday, Jan 24, 2026 - 05:34 PM (IST)
ਗੈਜੇਟ ਡੈਸਕ- ਦੁਨੀਆ ਦੇ ਸਭ ਤੋਂ ਪ੍ਰਸਿੱਧ ਮੈਸੇਜਿੰਗ ਐਪ ਵਟਸਐਪ ਆਪਣੇ ਯੂਜ਼ਰਜ਼ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਨਵੇਂ ਅਪਡੇਟ ਲਿਆ ਰਿਹਾ ਹੈ। ਇਸੇ ਕੜੀ ਦੇ ਤਹਿਤ ਕੰਪਨੀ ਇਕ ਅਜਿਹੇ ਸ਼ਾਨਦਾਰ ਫੀਚਰ ਦੀ ਟੈਸਟਿੰਗ ਕਰ ਰਹੀ ਹੈ, ਜੋ ਗਰੁੱਪ ਚੈਟ ਦੇ ਅਨੁਭਵ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦੇਵੇਗਾ। ਹੁਣ ਗਰੁੱਪ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਮੈਂਬਰਾਂ ਨੂੰ ਵੀ ਪੁਰਾਣੀ ਚੈਟ ਦੇਖਣ ਦੀ ਸਹੂਲਤ ਮਿਲੇਗੀ, ਜਿਸ ਦਾ ਨਾਂ 'Recent History Sharing' ਦੱਸਿਆ ਜਾ ਰਿਹਾ ਹੈ।
ਕੀ ਹੈ ਇਹ 'ਗਰੁੱਪ ਚੈਟ ਹਿਸਟਰੀ' ਫੀਚਰ
ਮੌਜੂਦਾ ਸਮੇਂ 'ਚ ਜਦੋਂ ਤੁਸੀਂ ਕਿਸੇ ਵਟਸਐਪ ਗਰੁੱਪ ਨੂੰ ਜੌਇਨ ਕਰਦੇ ਹੋ ਤਾਂ ਤੁਹਾਨੂੰ ਸਿਰਫ ਓਹੀ ਮੈਜਸ ਦਿਖਾਈ ਦਿੰਦੇ ਹਨ ਜੋ ਤੁਹਾਡੇ ਜੌਇਨ ਕਰਨ ਤੋਂ ਬਾਅਦ ਭੇਜੇ ਗਏ ਹਨ। ਪੁਰਾਣੀ ਚੈਟ ਦਾ ਪਤਾ ਲਗਾਉਣਾ ਮੁਸ਼ਕਿਲ ਹੁੰਦਾ ਹੈ। ਟੈਲੀਗ੍ਰਾਮ ਵਰਗੇ ਹੋਰ ਪਲੇਟਫਾਰਮ 'ਤੇ ਪੁਰਾਣੀ ਚੈਟ ਦੇਖਣ ਦੀ ਸਹੂਲਤ ਪਹਿਲਾਂ ਤੋਂ ਹੀ ਪਰ ਵਟਸਐਪ 'ਤੇ ਇਸਦੀ ਕਮੀ ਸੀ।
WABetaInfo ਦੀ ਰਿਪੋਰਟ ਅਨੁਸਾਰ, ਇਹ ਫੀਚਰ ਨਵੇਂ ਮੈਂਬਰਾਂ ਨੂੰ ਗਰੁੱਪ ਦਾ ਉਦੇਸ਼ ਅਤੇ ਪੁਰਾਣੀ ਚੈਟ ਪੜ੍ਹਨ 'ਚ ਮਦਦ ਕਰੇਗਾ। ਇਸ ਤਹਿਤ ਪਿਛਲੇ 14 ਦਿਨਾਂ 'ਚ ਭੇਜੇ ਗਏ 100 ਮੈਸੇਜ ਤਕ ਸ਼ੇਅਰ ਕੀਤੇ ਜਾ ਸਕਣਗੇ। ਸ਼ੇਅਰ ਕੀਤੇ ਗਏ ਇਹ ਪੁਰਾਣੇ ਮੈਸੇਜ ਇਕ ਅਲੱਗ ਰੰਗ 'ਚ ਹਾਈਲਾਈਟ ਹੋਣਗੇ, ਤਾਂ ਜੋ ਨਵੇਂ ਅਤੇ ਪੁਰਾਣੇ ਮੈਸੇਜ 'ਚ ਫਰਕ ਸਾਫ ਪਤਾ ਚੱਲੇ।
ਕਿਵੇਂ ਕੰਮ ਕਰੇਗਾ ਇਹ ਫੀਚਰ
ਇਹ ਫੀਚਰ ਪੂਰੀ ਤਰ੍ਹਾਂ ਆਟੋਮੈਟਿਕ ਨਹੀਂ ਹੋਵੇਗਾ ਸਗੋਂ ਯੂਜ਼ਰਜ਼ ਦੇ ਕੰਟਰੋਲ 'ਚ ਰਹੇਗਾ। ਇਹ ਫੀਚਰ 'ਆਫ ਬਾਈ ਡਿਫਾਲਟ' ਰਹੇਗਾ। ਯਾਨੀ ਵਟਸਐਪ ਆਪਣੇ ਆਪ ਪੁਰਾਣੀ ਚੈਟ ਨਹੀਂ ਭੇਜੇਗਾ। ਜਦੋਂ ਕੋਈ ਮੌਜੂਦਾ ਮੈਂਬਰ 'ਐਡ ਮੈਂਬਰ' ਆਪਸ਼ਨ ਚੁਣ ਕੇ ਕਿਸੇ ਨਵੇਂ ਵਿਅਕਤੀ ਨੂੰ ਜੋੜੇਗਾ, ਤਾਂ ਸਕਰੀਨ ਦੇ ਹੇਠਾਂ 'ਹਾਲੀਆ ਮੈਸੇਜ ਸ਼ੇਅਰ ਕਰੋ' ਦਾ ਆਪਸ਼ਨ ਦਿਖਾਈ ਦੇਵੇਗਾ। ਜਦੋਂ ਪੁਰਾਣੀ ਚੈਟ ਸ਼ੇਅਰ ਕੀਤੀ ਜਾਵੇਗੀ ਤਾਂ ਗਰੁੱਪ 'ਚ ਇਕ ਸਿਸਟਮ ਮੈਸੇਜ ਆਏਗਾ ਜਿਸ ਵਿਚ ਉਸ ਯੂਜ਼ਰ ਦਾ ਨਾਂ ਹੋਵੇਗਾ ਜਿਸਨੇ ਨਵੇਂ ਮੈਂਬਰ ਦੇ ਨਾਲ ਚੈਟ ਸ਼ੇਅਰ ਕੀਤੀ ਹੈ।
ਫਿਲਹਾਲ ਇਹ ਫੀਚਰ ਆਈ.ਓ.ਐੱਸ. ਯੂਜ਼ਰਜ਼ ਲਈ ਟੈਸਟਲਾਈਫਟ ਬੀਟਾ ਪ੍ਰੋਗਰਾਮ ਰਾਹੀਂ ਉਪਲੱਬਧ ਹੈ। ਇਸਨੂੰ ਪਹਿਲਾਂ ਐਂਡਰਾਇਡ ਲਈ ਵੀ ਟੀਜ਼ ਕੀਤਾ ਗਿਆ ਸੀ ਪਰ ਅਜਿਹਾ ਲਗਦਾ ਹੈ ਕਿ ਕੰਪਨੀ ਇਸਨੂੰ ਆਈ.ਓ.ਐੱਸ. ਰਾਹੀਂ ਵਿਆਪਕ ਰੂਪ ਨਾਲ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਹ ਅਜੇ ਚੈਟਸਿੰਟਗ ਫੇਜ਼ 'ਚ ਹੈ ਅਤੇ ਇਸਦਾ ਰੋਲਆਊਟ ਹੌਲੀ-ਹੌਲੀ ਹੋ ਰਿਹਾ ਹੈ। ਇਸ ਲਈ ਆਮ ਯੂਜ਼ਰਜ਼ ਲਈ ਇਸਦੇ ਰਿਲੀਜ਼ ਹੋਣ ਦੀ ਕੋਈ ਤੈਅ ਤਾਰੀਖ ਅਜੇ ਸਾਹਮਣੇ ਨਹੀਂ ਆਈ।
