ਵਟਸਐਪ ''ਚ ਜਲਦੀ ਹੀ ਆਏਗਾ ਇਹ ਨਵਾਂ ਫੀਚਰ, ਹੁਣ ਨੰਬਰ ਬਦਲਣਾ ਹੋਵੇਗਾ ਪਹਿਲਾਂ ਨਾਲੋਂ ਜ਼ਿਆਦਾ ਆਸਾਨ

04/17/2017 3:18:36 PM

ਜਲੰਧਰ- ਵਟਸਐਪ ''ਤੇ ਇਕ ਅਜਿਹੇ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ ਜਿਸ ਦੀ ਮਦਦ ਨਾਲ ਯੂਜ਼ਰ ਲਈ ਕੰਟੈੱਕਟ ਨੰਬਰ ਬਦਲਣਾ ਪਹਿਲਾਂ ਦੇ ਮੁਕਾਬਲੇ ਘੱਟ ਪਰੇਸ਼ਾਨੀ ਭਰਿਆ ਹੋਵੇਗਾ। ਵਟਸਐਪ ਤੁਹਾਡੇ ਫੋਨ ਨੰਬਰ ਨਾਲ ਜੁੜਿਆ ਹੁੰਦਾ ਹੈ, ਅਜਿਹੇ ''ਚ ਨੰਬਰ ਬਦਲਣ ਬਾਰੇ ਸੋਚਣਾ ਵੀ ਕਈ ਯੂਜ਼ਰਸ ਨੂੰ ਪਰੇਸਾਨ ਕਰ ਦਿੰਦਾ ਹੈ। ਨੰਬਰ ਬਦਲਣ ਤੋਂ ਬਾਅਦ ਆਮਤੌਰ ''ਤੇ ਤੁਸੀਂ ਆਪਣੇ ਸਾਰੇ ਕੰਟੈੱਕਟਸ ਨੂੰ ਇਸ ਬਾਰੇ ਜਾਣਕਾਰੀ ਬ੍ਰਾਡਕਾਸਟ ਰਾਹੀਂ ਦਿੰਦੇ ਹੋ, ਜਾਂ ਲੋੜ ਸਮੇਂ ਪਿੰਗ ਕਰਕੇ ਆਪਣੇ ਦੋਸਤਾਂ ਨੂੰ ਨਵੇਂ ਨੰਬਰ ਬਾਰੇ ਜਾਣੂ ਕਰਾਉਂਦੇ ਹੋ। ਵਟਸਐਪ ਦੀ ਕੋਸ਼ਿਸ ਇਸ ਪ੍ਰਕਿਰਿਆ ਨੂੰ ਹੀ ਆਸਾਨ ਬਣਾਉਣ ਦੀ ਹੈ। ਇਸ ਲਈ ਇਕ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ ਜੋ ਤੁਹਾਡੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਨੰਬਰ ਬਦਲੇ ਜਾਣ ਬਾਰੇ ਜਾਣਕਾਰੀ ਦੇਵੇਗਾ। ਇਸ ਤੋਂ ਇਲਾਵਾ ਹਾਲ ਹੀ ''ਚ ਫੇਸਬੁੱਕ ਅਤੇ ਗੂਗਲ ਦੁਆਰਾ ਪੇਸ਼ ਕੀਤੇ ਗਏ ਲਾਈਵ ਲੋਕੇਸ਼ਨ ਸ਼ੇਅਰਿੰਗ ਫੀਚਰ ਨੂੰ ਵੀ ਵਟਸਐਪ ''ਚ ਥਾਂ ਮਿਲੇਗੀ। 
ਚੇਂਜ ਨੰਬਰ ਫੀਚਰ ਬਾਰੇ ਵਟਸਐਪ ਬੀਟਾ ਟ੍ਰੈਕਰ @WABetaInfo ਨੇ ਜਾਣਕਾਰੀ ਦਿੱਤੀ ਹੈ। ਇਹ ਵਿੰਡੋਜ਼ ਫੋਨ ਜਾਂ ਵਿੰਡੋਜ਼ 10 ਮੋਬਾਇਲ ਯੂਜ਼ਰ ਲਈ 2.17.130 ਬੀਟਾ ਵਰਜ਼ਨ ''ਤੇ ਉਪਲੱਬਧ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਨੰਬਰ ਬਦਲਣ ਦੀ ਜਾਣਕਾਰੀ ਆਪਣੇ ਸਾਰੇ ਕੰਟੈੱਕਟਸ ਨੂੰ ਆਸਾਨ ਨਾਲ ਭੇਜ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਵਟਸਐਪ ਦਾ ਨੰਬਰ ਵੀ ਬਦਲਦੇ ਹੋ ਤਾਂ ਤੁਸੀਂ ਪੁਰਾਣੇ ਨੰਬਰ ਵਾਲੇ ਚੈਟ ਅਤੇ ਗਰੁੱਪ ਡਾਟਾ ਨੂੰ ਨਹੀਂ ਗੁਆਓਗੇ। ਇਸ ਤੋਂ ਇਲਾਵਾ ਤੁਸੀਂ ਬਦਲਾਅ ਬਾਰੇ ਹਰ ਕਿਸੇ ਨੂੰ ਨੋਟੀਫਿਕੇਸ਼ਨ ਭੇਜ ਸਕੋਗੇ। ਇਸ ਫੀਚਰ ''ਚ ਤੁਹਾਡੇ ਕੋਲ ਚੁਣਨ ਲਈ ਤਿੰਨ ਆਪਸ਼ਨ ਹੋਣਗੇ- ਨਵੇਂ ਨੰਬਰ ਨੂੰ ਸਾਰੇ ਕੰਟੈੱਕਟਸ ਦੇ ਨਾਲ ਸਾਂਝਾ ਕਰੋ ਜਾਂ ਉਨ੍ਹਾਂ ਨੰਬਰ ਦੇ ਨਾਲ ਜਿਨ੍ਹਾਂ ਨਾਲ ਤੁਸੀਂ ਚੈਟ ਕਰਦੇ ਹੋ ਜਾਂ ਫਿਰ ਤੁਸੀਂ ਚਾਹੋ ਤਾਂ ਕਿਸੇ ਵੀ ਕੰਟੈੱਕਟ ਦੇ ਨਾਲ ਨਵੇਂ ਨੰਬਰ ਨੂੰ ਨਹੀਂ ਵੀ ਸਾਂਝਾ ਕਰ ਸਕਦੇ। ਇਹ ਫੀਚਰ ਆਪਣੇ ਆਪ ਹੀ ਸਾਰੇ ਗਰੁੱਪ ਨੂੰ ਨੋਟੀਫਿਕੇਸ਼ਨ ਭੇਜ ਦੇਵੇਗਾ, ਚਾਹੇ ਤੁਸੀਂ ਕੋਈ ਵੀ ਵਿਕਲਪ ਚੁਣਿਆ ਹੈ। ਇਸ ਤੋਂ ਇਲਾਵਾ ''Change Number'' ਫੀਚਰ ਪਹਿਲਾਂ ਤੋਂ ਬੰਦ ਹੋਵੇਗਾ, ਤੁਹਾਨੂੰ ਇਸ ਨੂੰ ਨੰਬਰ ਬਦਲਦੇ ਸੇਂ ਐਕਟਿਵ ਕਰਨਾ ਹੋਵੇਗਾ। 
ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਇਸ ਫੀਚਰ ਦੀ ਟੈਸਟਿੰਗ ਅਜੇ ਵਟਸਐਪ ਵਿੰਡੋਜ਼ ਐਪ ''ਤੇ ਚੱਲ ਰਹੀ ਹੈ। ਫੀਚਰ ਦੀ ਪਹਿਲੀ ਝਲਕ ਪਾਉਣ ਲਈ ਤੁਹਾਡੇ ਕੋਲ ਬੀਟਾ ਵਰਜ਼ਨ ਹੋਣਾ ਚਾਹੀਦਾ ਹੈ। ਅਜੇ ਇਸ ਫੀਚਰ ਨੂੰ ਆਮ ਯੂਜ਼ਰਸ ਲਈ ਉਪਲੱਬਧ ਕਰਾਏ ਜਾਣ ਬਾਰੇ ਕੁਝ ਵੀ ਨਹੀਂ ਕਿਹਾ ਗਿਆ ਹੈ। ਪਰ ਟੈਸਟਿੰਗ ਤਾਂ ਹੋ ਰਹੀ ਹੈ, ਅਜਿਹੇ ''ਚ ਜਲਦੀ ਹੀ ਇਹ ਫੀਚਰ ਤੁਹਾਡੇ ਫੋਨ ਦਾ ਵੀ ਹਿੱਸਾ ਹੋ ਸਕਦਾ ਹੈ।

Related News