iPhone ਯੂਜ਼ਰਜ਼ ਲਈ WhatsApp ਲਿਆਇਆ ਕਮਾਲ ਦੇ ਫੀਚਰਜ਼, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ

07/25/2023 7:22:52 PM

ਗੈਜੇਟ ਡੈਸਕ- ਵਟਸਐਪ ਨੇ ਆਈਫੋਨ ਯੂਜ਼ਰਜ਼ ਲ ਇਕ ਨਵੀਂ ਅਪਡੇਟ ਜਾਰੀ ਕੀਤੀ ਹੈ, ਜੋ ਪਲੇਟਫਾਰਮ 'ਤੇ ਲੁੱਕ ਅਤੇ ਸਕਿਓਰਿਟੀ ਨੂੰ ਵਧਾਉਂਦੀ ਹੈ। ਵਟਸਐਪ ਨੇ ਟ੍ਰਾਂਸਫਰ ਚੈਟ ਫੀਚਰ ਦੇ ਨਾਲ-ਨਾਲ ਸਾਈਲੈਂਸ ਅਣਨੋਨ ਕਾਲਰ ਫੀਚਰ ਅਤੇ ਕਈ ਨਵੇਂ ਫੀਚਰ ਅਪਡੇਟ ਨੂੰ ਜਾਰੀ ਕੀਤਾ ਹੈ। ਸੋਸ਼ਲ ਮੀਡੀਆ ਕੰਪਨੀ ਨੇ ਕਿਹਾ ਕਿ ਵਟਸਐਪ ਆਈ.ਓ.ਐੱਸ. 'ਤੇ ਐਪ ਵਰਜ਼ਨ 23.14.79 ਜਾਰੀ ਕਰ ਰਿਹਾ ਹੈ। ਨਵੀਂ ਅਪਡੇਟ 'ਚ ਯੂਜ਼ਰਜ਼ ਐਕਸਪੀਰੀਅੰਸ ਅਤੇ ਸੁਰੱਖਿਆ ਨੂੰ ਵਧਾਉਣ ਲਈ ਮਹੱਤਵਪੂਰਨ ਬਦਲਾਅ ਸ਼ਾਮਲ ਹਨ। ਆਓ ਜਾਣਦੇ ਹਾਂ ਕਿ ਆਈ.ਓ.ਐੱਸ. ਲਈ ਲੇਟੈਸਟ ਵਟਸਐਪ ਅਪਡੇਟ 'ਚ ਕੀ-ਕੀ ਸਹੂਲਤਾਂ ਮਿਲਣ ਵਾਲੀਆਂ ਹਨ।

ਇਹ ਵੀ ਪੜ੍ਹੋ– WhatsApp ਦਾ ਵੱਡਾ ਤੋਹਫ਼ਾ, ਹੁਣ ਇੰਨੇ ਲੋਕਾਂ ਨਾਲ ਸ਼ੁਰੂ ਕਰ ਸਕੋਗੇ ਵੀਡੀਓ ਕਾਲ, ਲਿਮਟ ਨੂੰ ਕੀਤਾ ਡਬਲ

ਟ੍ਰਾਂਸਫਰ ਚੈਟ

ਵਟਸਐਪ ਹੁਣ ਆਈ.ਓ.ਐੱਸ. ਯੂਜ਼ਰਜ਼ ਨੂੰ ਪੁਰਾਣੇ ਆਈਫੋਨ ਤੋਂ ਨਵੇਂ ਆਈਫੋਨ 'ਚ ਮੈਸੇਜ, ਮੀਡੀਆ ਅਤੇ ਸੈਟਿੰਗਸ ਸਣੇ ਚੈਟ ਹਿਸਟਰੀ ਨੂੰ ਟ੍ਰਾਂਸਫਰ ਕਰਨ ਦੀ ਸਹੂਲਤ ਦੇ ਰਿਹਾ ਹੈ। ਇਹ ਸਹੂਲਤ ਆਈ.ਓ.ਐੱਸ. 15 ਅਤੇ ਉਸਤੋਂ ਬਾਅਦ ਦੇ ਵਰਜ਼ਨ 'ਤੇ ਵਟਸਐਪ ਦੇ ਸਾਰੇ ਯੂਜ਼ਰਜ਼ ਲਈ ਉਪਲੱਬਧ ਹੈ।

ਸਟੀਕਰ ਟ੍ਰੇਅ 'ਚ ਹੋਇਆ ਬਦਲਾਅ

ਵਟਸਐਪ ਨੇ ਸਟੀਕਰ ਟ੍ਰੇਅ ਨੂੰ ਵੀ ਨਵੇਂ ਲੇਆਊਟ ਦੇ ਨਾਲ ਮੁੜ ਡਿਜ਼ਾਈਨ ਕੀਤਾ ਹੈ, ਜਿਸ ਨਾਲ ਯੂਜ਼ਰਜ਼ ਲਈ ਸਟੀਕਰ ਲੱਭਣਾ ਅਤੇ ਭੇਜਣਾ ਆਸਾਨ ਹੋ ਜਾਂਦਾ ਹੈ। ਯੂਜ਼ਰਜ਼ ਹੁਣ ਕੀਵਰਡ ਤੋਂ ਵੀ ਸਟੀਕਰ ਸਰਚ ਕਰ ਸਕਦੇ ਹਨ।

ਅਵਤਾਰ ਸਟੀਕਰ ਦਾ ਵੱਡਾ ਸੈੱਟ

ਵਟਸਐਪ ਨੇ ਨਵੇਂ ਅਵਤਾਰ ਸਟੀਕਰ ਦਾ ਇਕ ਵੱਡਾ ਸੈੱਟ ਵੀ ਜੋੜਿਆ ਹੈ, ਜਿਸ ਵਿਚ ਨਵੇਂ ਐਕਸਪ੍ਰੈਸ਼ਨ ਅਤੇ ਪੋਜ਼ ਸ਼ਾਮਲ ਹਨ। ਯੂਜ਼ਰਜ਼ ਸਟੀਕਰ ਟ੍ਰੇਅ 'ਚ '+' ਬਟਨ 'ਤੇ ਟੈਪ ਕਰਕੇ ਆਪਣਾ ਖੁਦ ਦਾ ਅਵਤਾਰ ਸਟੀਕਰ ਬਣਾ ਸਕਦੇ ਹਨ। ਯੂਜ਼ਰਜ਼ ਸੈਲਫੀ ਕਲਿੱਕ ਕਰਕੇ ਅਤੇ ਉਸ ਸੈਲਫੀ ਨੂੰ ਸਟੀਕਰ 'ਚ ਬਦਲ ਕੇ ਆਪਣਾ ਕਸਟਮਾਈਜ਼ ਅਵਤਾਰ ਵੀ ਬਣਾ ਸਕਦੇ ਹਨ।

ਇਹ ਵੀ ਪੜ੍ਹੋ– Netflix ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਝਟਕਾ, ਗਲੋਬਲੀ ਨੁਕਸਾਨ ਦੇ ਚੱਲਦਿਆਂ ਲਿਆ ਵੱਡਾ ਫ਼ੈਸਲਾ

ਲੈਂਡਸਕੇਪ ਮੋਡ 'ਚ ਵੀਡੀਓ ਕਾਲ

ਵਟਸਐਪ 'ਤੇ ਹੁਣ ਯੂਜ਼ਰਜ਼ ਲੈਂਡਸਕੇਪ ਮੋਡ 'ਚ ਵਟਸਐਪ ਵੀਡੀਓ ਕਾਲ ਕਰ ਸਕਣਗੇ। ਇਹ ਫੀਚਰ ਉਨ੍ਹਾਂ ਯੂਜ਼ਰਜ਼ ਲਈ ਮਦਦਗਾਰ ਹੋ ਸਕਦਾ ਹੈ ਜੋ ਪਰਿਵਾਰ ਦੇ ਨਾਲ ਵੀਡੀਓ ਕਾਲ ਕਰਦੇ ਹਨ ਅਤੇ ਇਕ ਹੀ ਫਰੇਮ 'ਚ ਕਈ ਲੋਕਾਂ ਨਾਲ ਇਕੱਠੇ ਗੱਲ ਕਰਨਾ ਚਾਹੁੰਦੇ ਹਨ।

ਸਾਈਲੈਂਸ ਅਣਨੋਨ  ਕਾਲਰ ਫੀਚਰ

ਵਟਸਐਪ ਆਈ.ਓ.ਐੱਸ. ਯੂਜ਼ਰਜ਼ ਹੁਣ ਅਣਜਾਣ ਕਾਲ ਨੂੰ ਸਾਈਲੈਂਟ ਕਰ ਸਕਦੇ ਹਨ। ਇਸ ਫੀਚਰ ਨੂੰ ਹਾਲ ਹੀ 'ਚ ਐਂਡਰਾਇਡ ਯੂਜ਼ਰਜ਼ ਲਈ ਜਾਰੀ ਕੀਤਾ ਗਿਆ ਸੀ। ਹੁਣ ਆਈਫੋਨ ਯੂਜ਼ਰਜ਼ ਵੀ ਇਸ ਫੀਚਰ ਦਾ ਲਾਭ ਲੈ ਸਕਦੇ ਹਨ। ਇਹ ਸਹੂਲਤ ਖਾਸਤੌਰ 'ਤੇ ਸਕੈਮ ਕਾਲਸ ਨੂੰ ਨਜ਼ਰਅੰਦਾਜ਼ ਕਰਨ 'ਚ ਮਦਦਗਾਰ ਹੈ, ਖਾਸਕਰਕੇ ਜਦੋਂ ਭਾਰਤ 'ਚ ਆਨਲਾਈਨ ਸਕੈਮ ਦੇ ਮਾਮਲੇ ਵੱਧ ਰਹੇ ਹਨ। ਵਟਸਐਪ 'ਤੇ ਸਾਈਲੈਂਸ ਅਣਨੋਨ ਕਾਲਰ ਫੀਚਰ ਨੂੰ ਐਕਟਿਵੇਟ ਕਰਨ ਲਈ ਯੂਜ਼ਰਜ਼ ਸੈਟਿੰਗ> ਪ੍ਰਾਈਵੇਸੀ> ਕਾਲ 'ਤੇ ਜਾ ਸਕਦੇ ਹਨ ਅਤੇ ਸਾਈਲੈਂਸ ਅਣਨੋਨ ਕਾਲਰ ਨੂੰ ਆਕਟਿਵੇਟ ਕਰ ਸਕਦੇ ਹਨ।

ਇਹ ਵੀ ਪੜ੍ਹੋ– ਆਖ਼ਿਰਕਾਰ ਆ ਗਿਆ ChatGPT ਦਾ ਐਂਡਰਾਇਡ ਐਪ, ਪਲੇਅ ਸਟੋਰ 'ਤੇ ਹੋਇਆ ਉਪਲੱਬਧ


Rakesh

Content Editor

Related News