WhatsApp ਨੇ ਹਾਲ ਹੀ ’ਚ ਲਾਂਚ ਕੀਤੇ ਇਹ 5 ਜ਼ਬਰਦਸਤ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼

11/23/2020 3:31:15 PM

ਗੈਜੇਟ ਡੈਸਕ– ਵਟਸਐਪ ਲੋਕਾਂ ਦੇ ਚੈਟਿੰਗ ਸਟਾਈਲ ਨੂੰ ਬਦਲਣ ਲਈ ਲਗਾਤਾਰ ਕੋਸ਼ਿਸ਼ ਕਰਦਾ ਰਹਿੰਦਾ ਹੈ। ਆਮ ਯੂਜ਼ਰਸ ਦੀ ਚੈਟਿੰਗ ਨੂੰ ਹੋਰ ਆਸਾਨ ਬਣਾਉਣ ਲਈ ਕਈ ਨਵੇਂ ਫੀਚਰਜ਼ ’ਤੇ ਕੰਮ ਕਰ ਰਿਹਾ ਹੈ। ਹਾਲ ਹੀ ’ਚ ਵਟਸਐਪ ਨੇ ਕਈ ਨਵੇਂ ਫੀਚਰਜ਼ ਨੂੰ ਐਪ ’ਚ ਸ਼ਾਮਲ ਕੀਤਾ ਹੈ। ਆਓ ਜਾਣਦੇ ਹਾਂ ਇਨ੍ਹਾਂ ਫੀਚਰਜ਼ ਬਾਰੇ...

ਇਹ ਵੀ ਪੜ੍ਹੋ– SBI ਨੇ 40 ਕਰੋੜ ਗਾਹਕਾਂ ਨੂੰ ਦਿੱਤੀ ਵੱਡੀ ਚਿਤਾਵਨੀ, ਜਾਣੋ ਕੀ ਹੈ ਮਾਮਲਾ

1. ਆਪਣੇ-ਆਪ ਗਾਇਬ ਹੋਣਗੇ ਮੈਸੇਜ
ਹਾਲ ਹੀ ’ਚ ਵਟਸਐਪ ਨੇ ਇਕ ਨਵਾਂ ਡਿਸਅਪੀਅਰਿੰਗ ਮੈਸੇਜ ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਦੀ ਖ਼ਾਸ ਗੱਲ ਇਹ ਹੈ ਕਿ ਤੁਸੀਂ ਕਿਸੇ ਨੂੰ ਇਕ ਅਜਿਹਾ ਮੈਸੇਜ ਭੇਜ ਸਕਦੇ ਹੋ ਜੋ 7 ਦਿਨਾਂ ’ਚ ਆਪਣੇ ਆਪ ਗਾਇਬ ਹੋ ਜਾਂਦਾ ਹੈ। ਇਹ ਫੀਚਰ ਪਰਸਨਲ ਅਤੇ ਗਰੁੱਪ ਮੈਸੇਜ ’ਚ ਕੰਮ ਕਰਦਾ ਹੈ ਪਰ ਗਰੁੱਪ ’ਚ ਸਿਰਫ ਐਡਮਿਨ ਹੀ ਇਸ ਫੀਚਰ ਨੂੰ ਇਨੇਬਲ ਕਰ ਸਕਦਾ ਹੈ। 

ਇਹ ਵੀ ਪੜ੍ਹੋ– Jio ਦਾ ਨਵਾਂ ਧਮਾਕਾ, ਪੇਸ਼ ਕੀਤੇ 3 All-in-One ਪਲਾਨ, 336 ਦਿਨਾਂ ਤਕ ਮਿਲਣਗੇ ਇਹ ਫਾਇਦੇ​​​​​​​

2. ਪੇਮੈਂਟ ਫੀਚਰ
ਵਟਸਐਪ ਨੇ ਹਾਲ ਹੀ ’ਚ ਪੇਮੈਂਟ ਫੀਚਰ ਵੀ ਲਾਂਚ ਕੀਤਾ ਹੈ। ਹੁਣ ਤੁਸੀਂ ਯੂ.ਪੀ.ਆਈ. ਰਾਹੀਂ ਵਟਸਐਪ ਰਾਹੀਂ ਵੀ ਪੇਮੈਂਟ ਕਰ ਸਕਦੇ ਹੋ। ਤੁਹਾਡੇ ਚੈਟਿੰਗ ’ਚ ਪੇਮੈਂਟ ਆਪਸ਼ਨ ਵੀ ਆ ਚੁੱਕਾ ਹੈ। ਤੁਸੀਂ ਕਿਸੇ ਵੀ ਵਿਅਕਤੀ ਨੂੰ ਚੈਟਿੰਗ ਕਰਦੇ ਹੋਏ ਪੈਸੇ ਵੀ ਭੇਜ ਸਕਦੇ ਹੋ। 

ਇਹ ਵੀ ਪੜ੍ਹੋ– iPhone ਦੇ ਬੈਕ ਪੈਨਲ ’ਚ ਲੁਕਿਆ ਹੈ ਕਮਾਲ ਦਾ ਬਟਨ, ਇੰਝ ਕਰੋ ਇਸਤੇਮਾਲ

3. ਸ਼ਾਪਿੰਗ ਫੀਚਰ
ਬੇਹੱਦ ਘੱਟ ਲੋਕਾਂ ਨੂੰ ਪਤਾ ਹੈ ਕਿ ਵਟਸਐਪ ਰਾਹੀਂ ਹੁਣ ਸ਼ਾਪਿੰਗ ਵੀ ਹੋ ਸਕਦੀ ਹੈ। ਵਟਸਐਪ ਨੇ ਹਾਲ ਹੀ ’ਚ ਇਹ ਫੀਚਰ ਲਾਂਚ ਕੀਤਾ ਹੈ। ਹੁਣ ਤੁਸੀਂ ਆਪਣੇ ਨਜ਼ਦੀਕੀ ਏਰੀਆ ’ਚ ਮੌਜੂਦ ਸ਼ਾਪਿੰਗ ਆਊਟਲੇਟ ਅਤੇ ਬਿਜ਼ਨੈੱਸ ਨੂੰ ਸਰਚ ਕਰ ਸਕਦੇ ਹੋ। ਇਨ੍ਹਾਂ ਤੋਂ ਤੁਸੀਂ ਆਸਾਨੀ ਨਾਲ ਖ਼ਰੀਦਦਾਰੀ ਵੀ ਕਰ ਸਕਦੇ ਹੋ।

ਇਹ ਵੀ ਪੜ੍ਹੋ– ਫੇਸਬੁੱਕ ’ਤੇ ਭੁੱਲ ਕੇ ਵੀ ਨਾ ਸ਼ੇਅਰ ਕਰੋ ਇਹ ਚੀਜ਼ਾਂ, ਨਹੀਂ ਤਾਂ ਹਮੇਸ਼ਾ ਲਈ ਬਲਾਕ ਹੋ ਸਕਦੈ ਤੁਹਾਡਾ ਅਕਾਊਂਟ​​​​​​​

4. ਮਿਊਟ ਆਪਸ਼ਨ ਵੀ ਹੈ ਵਟਸਐਪ ’ਚ
ਜੀ ਹਾਂ, ਜੇਕਰ ਤੁਸੀਂ ਕਿਸੇ ਗਰੁੱਪ ਜਾਂ ਕਿਸੇ ਵਿਅਕਤੇ ਮੈਸੇਜਾਂ ਤੋਂ ਪਰੇਸ਼ਾਨ ਹੋ ਗਏ ਹੋ ਤਾਂ ਹੁਣ ਇਨ੍ਹਾਂ ਨੂੰ ਹਮੇਸ਼ਾ ਲਈ ਮਿਊਟ ਕਰ ਕਦੇ ਹੋ ਯਾਨੀ ਤੁਹਾਨੂੰ ਕਿਸੇ ਵਿਅਕਤੀ ਨੂੰ ਬਲਾਕ ਕਰਨ ਜਾਂ ਕਿਸੇ ਗਰੁੱਪ ’ਚੋਂ ਕੱਢਣ ਦੀ ਲੋੜ ਨਹੀਂ ਹੈ। ਤੁਸੀਂ ਬੜੀ ਆਸਾਨੀ ਨਾਲ ਇਨ੍ਹਾਂ ਨੂੰ ਹਮੇਸ਼ਾ ਲਈ ਮਿਊਟ ਕਰ ਸਕਦੇ ਹੋ। 

ਇਹ ਵੀ ਪੜ੍ਹੋ– BSNL ਦਾ ਧਮਾਕੇਦਾਰ ਪਲਾਨ, 250 ਰੁਪਏ ਤੋਂ ਵੀ ਘੱਟ ’ਚ ਰੋਜ਼ਾਨਾ ਮਿਲੇਗਾ 3GB ਡਾਟਾ​​​​​​​

5. ਇਕੱਠੇ ਢੇਰਾਂ ਮੈਸੇਜ ਕਰੋ ਡਿਲੀਟ
ਵਟਸਐਪ ’ਚ ਰੋਜ਼ਾਨ ਸੈਂਕੜੇ ਮੈਸੇਜ ਆਉਂਦੇ ਹਨ ਪਰ ਕਈ ਵਾਰ ਸਾਰੀਆਂ ਵੀਡੀਓ ਅਤੇ ਤਸਵੀਰਾਂ ਨੂੰ ਡਿਲੀਟ ਕਰਨਾ ਮੁਸ਼ਕਲ ਕੰਮ ਹੈ ਪਰ ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਹੁਣ ਤੁਸੀਂ ਵਟਸਐਪ ਦੀ ਮਦਦ ਨਾਲ ਇਕ ਵਾਰ ’ਚ Bulk ਮੈਸੇਜ ਡਿਲੀਟ ਕਰ ਸਕਦੇ ਹੋ। 


Rakesh

Content Editor

Related News