WhatsApp ’ਚ ਆਈ ਵੱਡੀ ਅਪਡੇਟ, ਹੁਣ ਗਰੁੱਪ ’ਚ ਜੋੜ ਸਕੋਗੇ 500 ਤੋਂ ਵੱਧ ਮੈਂਬਰ

06/14/2022 5:01:07 PM

ਗੈਜੇਟ ਡੈਸਕ– ਵਟਸਐਪ ਯੂਜ਼ਰਸ ਦੇ ਅਨੁਭਵ ਨੂੰ ਵਧਾਉਣ ਲਈ ਨਵੇਂ-ਨਵੇਂ ਫੀਚਰ ਜਾਰੀ ਕਰਦਾ ਰਹਿੰਦਾ ਹੈ। ਇਕ ਵਾਰ ਫਿਰ ਕੰਪਨੀ ਨੇ ਨਵਾਂ ਫੀਚਰ ਜਾਰੀ ਕੀਤਾ ਹੈ। ਇਸ ਨਾਲ ਵਟਸਐਪ ਗਰੁੱਪ ਮੈਂਬਰਾਂ ਦੀ ਲਿਮਟ ਵੱਧ ਗਈ ਹੈ। ਇਸਤੋਂ ਇਲਾਵਾ ਵੀ ਕਈ ਬਦਲਾਅ ਜਲਦ ਤੁਹਾਨੂੰ ਵੇਖਣ ਨੂੰ ਮਿਲਣਗੇ। ਗਰੁੱਪ ਸਾਈਜ਼ ਵਧਾਉਣ ਨੂੰ ਲੈ ਕੇ ਮੇਟਾ ਨੇ ਪਿਛਲੇ ਮਹੀਨੇ ਹੀ ਐਲਾਨ ਕੀਤਾ ਸੀ। ਵਟਸਐਪ ਦੇ ਇਸ ਆਪਸ਼ਨ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਡਿਵਾਈਸਿਜ਼ ਲਈ ਜਾਰੀ ਕਰ ਦਿੱਤਾ ਗਿਆ ਹੈ। ਇਹ ਵਟਸਐਪ ਦੇ ਸਟੇਬਲ ਵਰਜ਼ਨ ਲਈ ਉਪਲੱਬਧ ਹੈ।

ਇਹ ਵੀ ਪੜ੍ਹੋ– WhatsApp ’ਤੇ ਮਿਲ ਰਿਹੈ 105 ਰੁਪਏ ਦਾ ਕੈਸ਼ਬੈਕ, ਇਹ ਹੈ ਲੈਣ ਦਾ ਤਰੀਕਾ

ਇਸ ਅਪਡੇਟ ਬਾਰੇ ਸਭ ਤੋਂ ਪਹਿਲਾਂ WAbetainfo ਨੇ ਜਾਣਕਾਰੀ ਸਾਂਝੀ ਕੀਤੀ ਸੀ। ਰਿਪੋਰਟ ’ਚ ਦੱਸਿਆ ਗਿਆ ਸੀ ਕਿ ਗਰੁੱਪ ਐਡਮਿਨ ਹੁਣ ਇਕ ਗਰੁੱਪ ’ਚ 512 ਮੈਂਬਰਾਂ ਨੂੰ ਜੋੜ ਸਕਦੇ ਹਨ। ਇਸਤੋਂ ਪਹਿਲਾਂ ਵਟਸਐਪ ਗਰੁੱਪ ’ਚ 256 ਮੈਂਬਰਾਂ ਨੂੰ ਜੋੜਿਆ ਜਾ ਸਕਦਾ ਸੀ। ਯਾਨੀ ਹੁਣ ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਵਟਸਐਪ ਗਰੁੱਪ ’ਚ ਪਹਿਲਾਂ ਨਾਲੋਂ ਦੁਗਣੇ ਯੂਜ਼ਰਸ ਨੂੰ ਐਡ ਕਰ ਸਕਦੇ ਹਨ। ਇਹ ਅਪਡੇਟ ਸਾਰੇ ਯੂਜ਼ਰਸ ਲਈ ਉਪਲੱਬਦ ਹੈ। ਹਾਲਾਂਕਿ, ਜਿਨ੍ਹਾਂ ਯੂਜ਼ਰਸ ਨੂੰ ਇਹ ਅਪਡੇਟ ਅਜੇ ਨਹੀਂ ਮਿਲੀ ਉਨ੍ਹਾਂ ਨੂੰ ਕੁਝ ਦਿਨਾਂ ਦਾ ਇੰਤਜ਼ਾਰ ਕਰਨਾ ਪਵੇਗਾ।

ਇਹ ਵੀ ਪੜ੍ਹੋ– Apple ਯੂਜ਼ਰਸ ਨੂੰ ਝਟਕਾ! ਇਨ੍ਹਾਂ iPhones ਨੂੰ ਨਹੀਂ ਮਿਲੇਗੀ iOS 16 ਦੀ ਅਪਡੇਟ

ਵਟਸਐਪ ਗਰੁੱਪ ’ਚ 512 ਮੈਂਬਰਾਂ ਨੂੰ ਜੋੜਨ ਦਾ ਪ੍ਰੋਸੈੱਸ ਪਹਿਲਾਂ ਵਰਗਾ ਹੀ ਹੈ। ਇਨ੍ਹਾਂ ਫੀਚਰਜ਼ ਦੇ ਬਾਵਜੂਦ ਕੰਪਨੀ ਟੈਲੀਗ੍ਰਾਮ ਅਤੇ ਦੂਜੇ ਮੈਸੇਜਿੰਗ ਐਪ ਤੋਂ ਕਾਫੀ ਪਿੱਛੇ ਹੈ। ਟੈਲੀਗ੍ਰਾਮ ’ਤੇ ਯੂਜ਼ਰਸ ਇਕ ਗਰੁੱਪ ’ਚ 2 ਲੱਖ ਮੈਂਬਰਾਂ ਨੂੰ ਜੋੜ ਸਕਦੇ ਹਨ। ਇਸਤੋਂ ਇਲਾਵਾ ਟੈਲੀਗ੍ਰਾਮ ’ਤੇ ਲਾਰਜ਼ ਸਾਈਜ਼ ਫਾਈਲ ਟ੍ਰਾਂਸਫਰ ਦਾ ਵੀ ਆਪਸ਼ਨ ਦਿੱਤਾ ਗਿਆ ਹੈ। ਵਟਸਐਪ ’ਤੇ ਇਹ ਫੀਚਰ 2 ਜੀ.ਬੀ. ਫਾਈਲ ਟ੍ਰਾਂਸਫਰ ਸਪੋਰਟ ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸਤੋਂ ਇਲਾਵਾ ਵਟਸਐਪ ਨੇ ਸਿੰਗਲ ਗਰੁੱਪ ਵੀਡੀਓ ਕਾਲ ’ਚ 32 ਮੈਂਬਰਾਂ ਤਕ ਨੂੰ ਐਡ ਕਰਨ ਦਾ ਫੀਚਰ ਜੋੜਿਆ ਹੈ। 

ਇਹ ਵੀ ਪੜ੍ਹੋ– Airtel ਗਾਹਕਾਂ ਨੂੰ ਝਟਕਾ, ਇਨ੍ਹਾਂ ਪਲਾਨਜ਼ ਨਾਲ ਹੁਣ ਨਹੀਂ ਮਿਲੇਗੀ ਐਮਾਜ਼ੋਨ ਪ੍ਰਾਈਮ ਵੀਡੀਓ ਦੀ ਸਰਵਿਸ


Rakesh

Content Editor

Related News