WhatsApp ਗਰੁੱਪ ’ਚ ਹੁਣ ਨਹੀਂ ਚੱਲੇਗੀ ਮੈਂਬਰਾਂ ਦੀ ਮਨ-ਮਰਜ਼ੀ, Admin ਨੂੰ ਜਲਦ ਮਿਲੇਗੀ ਇਹ ਪਾਵਰ

Saturday, Jan 29, 2022 - 04:58 PM (IST)

ਗੈਜੇਟ ਡੈਸਕ– ਵਟਸਐਪ ਯੂਜ਼ਰਸ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਨਵੇਂ-ਨਵੇਂ ਫੀਚਰਜ਼ ਐਡ ਕਰਦਾ ਰਹਿੰਦਾ ਹੈ। ਹੁਣ ਇਹ ਇਕ ਨਵੇਂ ਫੀਚਰ ’ਤੇ ਕੰਮ ਕਰ ਰਿਹਾ ਹੈ। ਵਟਸਐਪ ਦਾ ਇਹ ਨਵਾਂ ਫੀਚਰ ਗਰੁੱਪ ਐਡਮਿਨ ਲਈ ਕਾਫੀ ਉਪਯੋਗੀ ਸਾਬਿਤ ਹੋਣ ਵਾਲਾ ਹੈ।

ਇਕ ਰਿਪੋਰਟ ਮੁਤਾਬਕ, ਵਟਸਐਪ ਦੇ ਇਸ ਫੀਚਰ ਨਾਲ ਗਰੁੱਪ ਐਡਮਿਨ ਗਰੁੱਪ ’ਚ ਕਿਸੇ ਵੀ ਮੈਸੇਜ ਨੂੰ ਸਾਰਿਆਂ ਲਈ ਡਿਲੀਟ ਕਰ ਸਕਦੇ ਹਨ। ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਵਟਸਐਪ ਦੇ ਇਸ ਫੀਚਰ ਨੂੰ ਜਲਦ ਜਾਰੀ ਕੀਤਾ ਜਾ ਸਕਦਾ ਹੈ। ਇਸ ਫੀਚਰ ਦੇ ਆਉਣ ਨਾਲ ਗਰੁੱਪ ਐਡਮਿ ਕੋਲ ਪਹਿਲਾਂ ਨਾਲੋਂ ਜ਼ਿਆਦਾ ਪਵਰ ਹੋਵੇਗੀ। ਉਹ ਅਜਿਹੇ ਮੈਸੇਜ ਨੂੰ ਡਿਲੀਟ ਕਰ ਸਕਣਗੇ ਜੋ ਗਰੁੱਪ ਲਈ ਸਹੀ ਨਹੀਂ ਹੋਵੇਗਾ। ਇਸਨੂੰ ਲੈ ਕੇ ਵਟਸਐਪ ਦੇ ਅਪਕਮਿੰਗ ਫੀਚਰ ’ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਰਿਪੋਰਟ ਕੀਤਾ ਹੈ।

ਇਹ ਵੀ ਪੜ੍ਹੋ– ਵੱਡੀ ਖ਼ੁਸ਼ਖ਼ਬਰੀ! ਹੁਣ 30 ਦਿਨਾਂ ਦੀ ਮਿਆਦ ਨਾਲ ਆਉਣਗੇ ਰੀਚਾਰਜ ਪਲਾਨ

PunjabKesari

ਇਹ ਵੀ ਪੜ੍ਹੋ– ਇਕ ਵਾਰ ਚਾਰਜ ਕਰਕੇ ਪੂਰਾ ਦਿਨ ਚੱਲੇਗੀ ਫੋਨ ਦੀ ਬੈਟਰੀ! ਅੱਜ ਹੀ ਫਾਲੋ ਕਰੋ ਇਹ 5 ਸਟੈੱਪ

ਵਟਸਐਪ ਮੁਤਾਬਕ, ਇਹ ਫੀਚਰ ਜਲਦ ਵਟਸਐਪ ਐਂਡਰਾਇਡ ਯੂਜ਼ਰਸ ਲਈ ਉਪਲੱਬਧ ਹੋਵੇਗਾ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਸ ਫੀਚਰ ਨੂੰ ਅਗਲੇ ਵਟਸਐਪ ਬੀਟਾ ਅਪਡੇਟ ’ਚ ਜਾਰੀ ਕਰ ਦਿੱਤਾ ਜਾਵੇਗਾ। ਇਸਨੂੰ ਲੈ ਕੇ ਸਕਰੀਨਸ਼ਾਟ ਵੀ ਸਾਂਝੇ ਕੀਤੇ ਗਏ ਹਨ। ਸਕਰੀਨਸ਼ਾਟ ’ਚ ਵਿਖਾਇਆ ਗਿਆ ਹੈ ਕਿ ਜੇਕਰ ਕਿਸੇ ਮੈਸੇਜ ਨੂੰ ਕੋਈ ਐਡਮਿਨ ਡਿਲੀਟ ਕਰਦਾ ਹੈ ਤਾਂ ਉਸਦੇ ਹੇਠਾਂ ਇਕ ਨੋਟ ਡਿਸਪਲੇਅ ਹੋਵੇਗਾ ਜਿਸ ਵਿਚ ਲਿਖਿਆ ਹੋਵੇਗਾ ਕਿ ਮੈਸੇਜ ਨੂੰ ਇਕ ਐਡਮਿਨ ਨੇ ਡਿਲੀਟ ਕਰ ਦਿੱਤਾ ਹੈ। ਇਸ ਨਾਲ ਦੂਜੇ ਯੂਜ਼ਰਸ ਨੂੰ ਇਹ ਜਾਣਨ ’ਚ ਆਸਾਨੀ ਹੋਵੇਗੀ ਕਿ ਕਿਸ ਐਡਮਿਨ ਨੇ ਮੈਸੇਜ ਨੂੰ ਡਿਲੀਟ ਕੀਤਾ ਹੈ। 

ਇਸ ਫੀਚਰ ਦੇ ਜਾਰੀ ਹੋਣ ਤੋਂ ਬਾਅਦ ਐਡਮਿਨ ਕੋਲ ਗਰੁੱਪ ਨੂੰ ਲੈ ਕੇ ਪਾਵਰ ਹੋਵੇਗੀ। ਉਹ ਗੈਰ-ਜ਼ਰੂਰੀ ਜਾਂ ਅਫਵਾਹ ਫੈਲਾਉਣ ਵਾਲੇ ਮੈਸੇਜ ਨੂੰ ਡਿਲੀਟ ਕਰ ਸਕਦੇ ਹਨ। ਹਾਲਾਂਕਿ, ਇਸ ਫੀਚਰ ਨੂੰ ਸਾਰਿਆਂ ਲਈ ਰੋਲਆਊਟ ਕਰਨ ’ਚ ਅਜੇ ਸਮਾਂ ਲੱਗ ਸਕਦਾ ਹੈ।

ਇਹ ਵੀ ਪੜ੍ਹੋ– 5,000 ਰੁਪਏ ਸਸਤਾ ਹੋਇਆ ਸੈਮਸੰਗ ਦਾ 32MP ਸੈਲਫੀ ਕੈਮਰੇ ਵਾਲਾ ਇਹ ਸਮਾਟਰਫੋਨ

 


Rakesh

Content Editor

Related News