WhatsApp ਯੂਜ਼ਰਜ਼ ਬਣ ਸਕਦੇ ਹਨ ਹੈਕਰਜ਼ ਦਾ ਅਗਲਾ ਸ਼ਿਕਾਰ ,ਇਸ ਮੈਸੇਜ ਤੋਂ ਰਹਿਣ ਸਾਵਧਾਨ!
Saturday, May 14, 2016 - 06:02 PM (IST)

ਜਲੰਧਰ- ਕੁੱਝ ਦਿਨ ਪਹਿਲਾਂ ਮਸ਼ਹੂਰ ਸੋਸ਼ਲ ਸਾਈਟ ਫੇਸਬੁੱਕ ''ਤੇ ਇਕ ਵੀਡੀਓ ਬਗ ਬਾਰੇ ਦੱਸਿਆ ਗਿਆ ਸੀ ਜਿਸ ''ਚ ਇਕ ਮੈਸੇਜ ਦੇ ਨਾਲ ਵੀਡੀਓ ਲਿੰਕ ਭੇਜਿਆ ਜਾਂਦਾ ਸੀ ਅਤੇ ਵੀਡੀਓ ਨੂੰ ਓਪਨ ਕਰਨ ''ਤੇ ਤੁਹਾਡੀ ਫੇਸਬੁੱਕ ਆਈ.ਡੀ. ਹੈਕ ਹੋ ਜਾਂਦੀ ਸੀ। ਹਾਲ ਹੀ ''ਚ ਮਿਲੀ ਜਾਣਕਾਰੀ ਅਨੁਸਾਰ ਹੁਣ ਮਸ਼ਹੂਰ ਆਨਲਾਈਨ ਮੈਸੇਜਿੰਗ ਪਲੈਟਫਾਰਮ ਵਟਸਐਪ ਨੂੰ ਅਫਵਾਹ ਅਤੇ ਬਦਨਾਮ ਹੈਕਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਲ ਹੀ ''ਚ ਇਸ ਦੀ "ਬਿਨਾਂ ਇੰਟਰਨੈੱਟ ਵਟਸਐਪ" ਦੀ ਅਫਵਾਹ ਤੋਂ ਬਾਅਦ ਹੁਣ "ਵਟਸਐਪ ਗੋਲਡ" ਦੀ ਲੇਟੈਸਟ ਅਫਵਾਹ ਸਾਹਮਣੇ ਆਈ ਹੈ।
ਇਸ ''ਚ ਵਟਸਐਪ ਯੂਜ਼ਰਜ਼ ਨੂੰ ਇਕ ਮੈਸੇਜ ਮਿਲਦਾ ਹੈ ਜੋ ਇਕ ਤਰ੍ਹਾਂ ਦਾ ਵਟਸਐਪ ਦੇ ਗੋਲਡ ਵਰਜਨ ਨੂੰ ਅਪਗ੍ਰੇਡ ਕਰਨ ਦਾ ਇਨਵੀਟੇਸ਼ਨ ਹੁੰਦਾ ਹੈ। ਇਸ ਮੈਸੇਜ ਦਾ ਸਕ੍ਰੀਨ ਸ਼ਾਟ ਤੁਸੀਂ ਉੱਪਰ ਦਿੱਤੀ ਤਸਵੀਰ ''ਚ ਦੇਖ ਸਕਦੇ ਹੋ। ਇਸ ਮੈਸੇਜ ''ਚ ਵਟਸਐਪ ਗੋਲਡ ਵਰਜਨ ਦੇ ਫੀਚਰਸ ਬਾਰੇ ਦੱਸਿਆ ਜਾਂਦਾ ਹੈ ਅਤੇ ਇਸ ਨੂੰ ਅਪਗ੍ਰੇਡ ਕਰਨ ਲਈ ਕਿਹਾ ਜਾਂਦਾ ਹੈ। ਯੂਜ਼ਰਜ਼ ਨੂੰ ਇਸ ਮੈਸੇਜ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਇਹ ਇਕ ਤਰ੍ਹਾਂ ਦੀ ਅਫਵਾਹ ਹੈ ਅਤੇ ਇਹ ਵਟਸਐਪ ਦੀ ਕੋਈ ਆਫਿਸ਼ੀਅਲ ਅਪਡੇਟ ਨਹੀਂ ਹੈ। ਇਸ ਮੈਸੇਜ ਦੇ ਲਿੰਕ ''ਤੇ ਕਲਿੱਕ ਕਰਨ ਨਾਲ ਯੂਜ਼ਰਜ਼ ਵੱਲੋਂ ਇਕ ਪੇਜ਼ ਓਪਨ ਹੋਵੇਗਾ ਜਿਸ ''ਚ ਇਕ 404 ਐਰਰ ਦਿਖਾਈ ਦਵੇਗਾ। ਇਹ ਹੈਕਰਜ਼ ਵੱਲੋਂ ਯੂਜ਼ਰਜ਼ ਦੀ ਨਿੱਜ਼ੀ ਜਾਣਕਾਰੀ ਜਾਂ ਡਾਟਾ ਨੂੰ ਹੈਕ ਕਰਨ ਲਈ ਕੋਈ ਟਰੈਪ ਹੋ ਸਕਦਾ ਹੈ। ਇਸ ਲਈ ਯੂਜ਼ਰਜ਼ ਇਸ ਤਰ੍ਹਾਂ ਦੇ ਕਿਸੇ ਵੀ ਮੈਸੇਜ ''ਤੇ ਕਲਿੱਕ ਨਾ ਕਰਨ।