Whatsapp ਨੇ ਬਦਲੀ ਪਾਲਿਸੀ: FB ਨੂੰ ਦੇ ਰਿਹੈ ਯੂਜ਼ਰ ਦੀ ਨਿੱਜੀ ਜਾਣਕਾਰੀ
Friday, Aug 26, 2016 - 01:07 PM (IST)
ਜਲੰਧਰ- ਦੁਨੀਆ ਭਰ ''ਚ ਸਭ ਤੋਂ ਲੋਕਪ੍ਰਿਅ ਸੋਸ਼ਲ ਮੈਸੇਜਿੰਗ ਐਪ ਵਟਸਐਪ ਲਗਾਤਾਰ ਆਪਣੇ ਮੈਸੇਜਿੰਗ ਪਲੈਟਫਾਰਮ ਲਈ ਨਵੇਂ-ਨਵੇਂ ਆਪਡੇਟ ਪੇਸ਼ ਕਰਦੀ ਰਹਿੰਦੀ ਹੈ। ਇਸ ਵਾਰ ਵਟਸਐਪ ਨੇ ਆਪਣੇ ਗਲੋਬਲ ਪ੍ਰਾਈਵੇਸੀ ਪਾਲਿਸੀ ''ਚ ਬਦਲਾਅ ਕੀਤਾ ਹੈ ਜਿਸ ਦੇ ਤਹਿਤ ਉਹ ਹੁਣ ਆਪਣੇ ਯੂਜ਼ਰਸ ਦੇ ਫੋਨ ਨੰਬਰ ਆਪਣੀ ਮਲਕੀਅਤ ਵਾਲੀ ਕੰਪਨੀ ਫੇਸਬੁੱਕ ਨੂੰ ਮੁਹੱਈਆ ਕਰਵਾਏਗੀ। ਇਹ ਜਾਣਕਾਰੀ ਵਟਸਐਪ ਦੇ ਬੁਲਾਰੇ ਨੇ ਦਿੱਤੀ ਹੈ। ਬੁਲਾਰੇ ਨੇ ਕਿਹਾ ਕਿ ਇਸ ਕਦਮ ਨਾਲ ਜਿਥੇ ਫੇਸਬੁੱਕ ਨੂੰ ਆਪਣੇ ਮੰਚ ''ਤੇ ਹੋਰ ਵਿਗਿਆਪਨ ਦੇਣ ''ਚ ਮਦਦ ਮਿਲੇਗੀ ਉਥੇ ਹੀ ਵਟਸਐਪ ''ਵਿਗਿਆਪਨ ਰਹਿਤ'' ਬਣਿਆ ਰਹੇਗਾ।
ਉਨ੍ਹਾਂ ਕਿਹਾ ਕਿ ਫੇਸਬੁੱਕ ਨੇ 2014 ''ਚ ਵਟਸਐਪ ਦਾ ਐਕੁਆਇਰ ਕਰ ਲਿਆ ਸੀ। ਉਸ ਤੋਂ ਬਾਅਦ ਉਸ ਨੇ ਆਪਣੀ ਗੁਪਤ ਨਿਤੀ ''ਚ ਪਹਿਲੀ ਵਾਰ ਬਦਲਾਅ ਕੀਤਾ ਹੈ। ਗੁਪਤ ਅਧਿਕਾਰ ਦੀ ਵਕਾਲਤ ਕਰਨ ਵਾਲੇ ਵਰਕਰਾਂ ਨੇ ਇਸ ਗੱਲ ''ਤੇ ਚਿੰਤਾ ਜਤਾਈ ਹੈ ਕਿ ਫੇਸਬੁੱਕ ਡਾਟਾ ਲਈ ਵਟਸਐਪ ਯੂਜ਼ਰਸ ਦੇ ਅਕਾਊਂਟ ਦੀ ਨਿਗਰਾਨੀ ਕਰੇਗੀ। ਹਾਲਾਂਕਿ ਦੋਵਾਂ ਕੰਪਨੀਆਂ ਦਾ ਕਹਿਣਾ ਹੈ ਕਿ ਵਟਸਐਪ ਇਕ ਅਲੱਗ ਮਤਲਬ ਸੁਤੰਤਰ ਕੰਪਨੀ ਦੇ ਰੂਪ ''ਚ ਸੰਚਾਲਨ ਕਰੇਗੀ ਅਤੇ ਉਸ ਦੇ ਯੂਜ਼ਰਸ ਦੇ ਡਾਟਾ, ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਆਪਸ ''ਚ ਸਾਂਝਾ ਨਹੀਂ ਕੀਤੇ ਜਾਣਗੇ।
ਵਟਸਐਪ ਦੇ ਦੁਨੀਆ ਭਰ ''ਚ ਇਕ ਅਰਬ ਤੋਂ ਜ਼ਿਆਦਾ ਯੂਜ਼ਰਸ ਹਨ ਜਿਨ੍ਹਾਂ ''ਚੋਂ ਇਕ ਵੱਡਾ ਹਿੱਸਾ ਭਾਰਤ ਦਾ ਆਉਂਦਾ ਹੈ। ਬੁਲਾਰੇ ਨੇ ਕਿਹਾ ਕਿ ਵਟਸਐਪ ਆਪਣੇ ਯੂਜ਼ਰਸ ਦੇ ਮੋਬਾਇਲ ਨੰਬਰ ਅਤੇ ਡਿਵਾਈਸ ਮਤਲਬ ਮੋਬਾਇਲ ਆਦਿ ਦੀ ਜਾਣਕਾਰੀ ਫੇਸਬੁੱਕ ਦੇ ਨਾਲ ਸਾਂਝੀ ਕਰੇਗੀ।
