WhatsApp ਦੇ ਡਾਰਕ ਮੋਡ ’ਚ ਹੋਵੇਗਾ ਇਹ ਖਾਸ ਬਦਲਾਅ

12/05/2019 11:19:53 AM

ਗੈਜੇਟ ਡੈਸਕ– ਵਟਸਐਪ ਪਿਛਲੇ ਕੁਝ ਸਮੇਂ ਤੋਂ ਆਪਣੇ ਐਂਡਰਾਇਡ ਅਤੇ ਆਈਫੋਨ ਐਪ ਲਈ ਡਾਰਕ ਮੋਡ ’ਤੇ ਕੰਮ ਕਰ ਰਿਹਾ ਹੈ। ਪਰ ਹੁਣ ਵਟਸਐਪ ਐਂਡਰਾਇਡ ਦੇ ਲੇਟੈਸਟ ਬੀਟਾ ਵਰਜ਼ਨ ਤੋਂ ਸੰਕੇਤ ਮਿਲਿਆ ਹੈ ਕਿ ਇਹ ਕੁਝ ਬਦਲਾਵਾਂ ਦੇ ਨਾਲ ਆਏਗਾ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਡਾਰਕ ਮੋਡ ਦੇ ਬੀਟਾ ਅਪਡੇਟ ’ਚ ਨਵੇਂ ਅਵਤਾਰ ਪਲੇਸਹੋਲਡਰ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਡਾਰਕ ਐਲੀਮੈਂਟ ਦੇ ਨਾਲ ਨਵੀਂ VoIP ਸਕਰੀਨ ਦੀ ਵੀ ਝਲਕ ਮਿਲੀ ਹੈ। ਦੱਸ ਦੇਈਏ ਕਿ ਨਵੇਂ ਬਦਲਾਅ ਲੇਟੈਸਟ ਵਟਸਐਪ ਐਂਡਰਾਇਡ ਬੀਟਾ ਵਰਜ਼ਨ ਦਾ ਹਿੱਸਾ ਹਨ। ਹਾਲਾਂਕਿ, ਇਹ ਅਜੇ ਪਬਲਿਕ ਜਾਂ ਕਹਿ ਲਓ ਯੂਜ਼ਰਜ਼ ਨੂੰ ਦਿਖਈ ਨਹੀਂ ਦੇ ਰਿਹਾ। 

PunjabKesari

ਨਵੀਂ ਅਪਡੇਟ ’ਚ ਬ੍ਰਾਡਕਾਸਟ, ਇੰਡੀਵਿਜ਼ੁਅਲ ਪ੍ਰੋਫਾਈਲ ਅਤੇ ਗਰੁੱਪ ਲਈ ਅਵਤਾਰ ਇਮੇਜ (ਪਲੇਸਹੋਲਡਰ ਆਈਕਨ) ਗ੍ਰੇ ਬੈਕਗ੍ਰਾਊਂਡ ਦੇ ਨਾਲ ਨਜ਼ਰ ਆ ਰਹੇ ਹਨ। WABetaInfo ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਡਾਰਕ ਮੋਡ ਅਨੇਬਲ ਹੋਣ ਤੋਂ ਬਾਅਦ ਹੀ ਇਹ ਯੂਜ਼ਰ ਨੂੰ ਦਿਖਾਈ ਦੇਵੇਗਾ। ਡਿਫਾਲਟ ਰੂਪ ਨਾਲ ਵਟਸਐਪ ’ਚ ਅਵਤਾਰ ਇਮੇਜ ਗ੍ਰੀਨ ਬੈਕਗ੍ਰਾਊਂਡ ਦੇ ਨਾਲ ਤਾਂ ਉਥੇ ਹੀ ਉਪਰਲੇ ਹਿੱਸੇ ’ਚ ਮੇਲ ਖਾਂਦਾ ਹੋਇਆ ਡਾਰਕ ਗ੍ਰੀਨ ਰਿਬਨ ਨਜ਼ਰ ਆਉਂਦਾ ਹੈ। ਵਟਸਐਪ ਐਂਡਰਾਇਡ ਦੇ ਲੇਟੈਸਟ ਬੀਟਾ ਵਰਜ਼ਨ ’ਚ ਨਵੇਂ ਅਵਤਾਰ ਇਮੇਜ ਤੋਂ ਇਲਾਵਾ ਡਾਰਕ ਮੋਡ ਸਪੋਰਟ ਦੇ ਨਾਲ ਨਵੀਂ VoIP ਸਕਰੀਨ ਵੀ ਦਿਖਾਈ ਦੇ ਰਹੀ ਹੈ। ਮੌਜੂਦਾ VoIP ਸਕਰੀਨ ਦੀ ਤਰ੍ਹਾਂ ਨਵੀਂ ਸਕਰੀਨ ’ਚ ਵੀ ਗ੍ਰੀਨ ਬੈਕਗ੍ਰਾਊਂਡ ਦੀ ਝਲਕ ਮਿਲੀ ਹੈ ਪਰ ਅੱਖਾਂ ’ਤੇ ਦਬਾਅ ਨਾ ਪਵੇ ਇਸ ਲਈ ਤੁਹਾਨੂੰ ਥੋੜ੍ਹਾ ਡਾਰਕ ਟਿੰਟ ਦੀ ਝਲਕ ਦਿਸੇਗੀ। 

PunjabKesari

ਜਿਵੇਂ ਕਿ ਤੁਹਾਨੂੰ ਦੱਸਿਆ ਕਿ ਨਵੇਂ ਬਦਲਾਅ ਫਿਲਹਾਲ ਯੂਜ਼ਰ ਨੂੰ ਦਿਖਾਈ ਨਹੀਂ ਦੇਣਗੇ। ਤੁਸੀਂ ਆਪਣੇ ਐਂਡਰਾਇਡ ਡਿਵਾਈਸ ਲਈ ਵਟਸਐਪ ਦੇ ਲੇਟੈਸਟ ਬੀਟਾ ਵਰਜ਼ਨ ਨੂੰ ਗੂਗਲ ਪਲੇਅ ਬੀਟਾ ਪ੍ਰੋਗਰਾਮ ਜਾਂ ਫਿਰ ਏ.ਪੀ.ਕੇ. ਮਿਰਰ ’ਤੇ ਜਾ ਕੇ ਏ.ਪੀ.ਕੇ. ਡਾਊਨਲੋਡ ਕਰ ਕੇ ਵੀ ਕਰ ਸਕਦੇ ਹਨ। ਪਿਛਲੇ ਹਫਤੇ ਵਟਸਐਪ ਡਿਲੀਟ ਮੈਸੇਜ ਫੀਚਰ ਦੀ ਝਲਕ ਮਿਲੀ ਸੀ। ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਦੁਆਰਾ ਤੈਅ ਸਮਾਂ ਮਿਆਦ ਤੋਂ ਬਾਅਦ ਮੈਸੇਜ ਆਪਣੇ-ਆਪ ਗਾਇਬ ਹੋ ਜਾਂਦਾ ਹੈ। 


Related News