ਫਿਰ ਸਾਹਮਣੇ ਆਈ ਵਟਸਐਪ ਡਾਰਕ ਮੋਡ ਦੀ ਤਸਵੀਰ, ਜਲਦ ਹੋਵੇਗਾ ਲਾਂਚ
Sunday, Nov 10, 2019 - 12:29 AM (IST)

ਗੈਜੇਟ ਡੈਸਕ—ਇੰਸਟੈਂਟ ਮੈਸੇਜਿੰਗ ਐਪ ਵਟਸਐਪ 'ਤੇ ਡਾਰਕ ਮੋਡ ਦੀ ਚਰਚਾ ਕਾਫੀ ਸਮੇਂ ਤੋਂ ਹੋ ਰਹੀ ਹੈ। ਹੁਣ ਡਾਰਕ ਮੋਡ ਜਲਦ ਹੀ ਲਾਂਚ ਕੀਤਾ ਜਾਵੇਗਾ। ਵਟਸਐਪ ਦਾ ਡਾਰਕ ਮੋਡ ਫੀਚਰ ਬੀਟਾ ਵਰਜ਼ਨ 'ਚ ਫਿਰ ਨਜ਼ਰ ਆਇਆ ਹੈ। ਲੇਟੈਸਟ ਅਪਡੇਟ 'ਚ ਕੋਈ ਯੂ.ਆਈ. ਚੇਂਜ ਦੇਖਣ ਨੂੰ ਮਿਲੇਗਾ। ਵਟਸਐਪ ਬੀਟਾ ਵਰਜ਼ਨ 2.19.327 'ਚ ਡਾਰਕ ਮੋਡ ਦੀ ਨਵੀਂ ਇਮੇਜ ਸਾਹਮਣੇ ਆਈ ਹੈ। ਅਜੇ ਇਹ ਡਾਰਕ ਮੋਡ ਪਲਬਿਕ ਬੀਟਾ ਯੂਜ਼ਰਸ ਲਈ ਉਪਲੱਬਧ ਨਹੀਂ ਹੈ।
ਪਹਿਲੇ ਵੀ ਸਾਹਮਣੇ ਆ ਚੁੱਕੀ ਤਸਵੀਰ
ਇਸ ਤੋਂ ਪਹਿਲਾਂ ਵੀ ਵਟਸਐਪ 'ਤੇ ਦੋ ਥੀਮ 'ਚ ਡਾਰਕ ਮੋਡ ਨਜ਼ਰ ਆਇਆ ਸੀ। WABetaInfo ਨੇ ਜਿਨ੍ਹਾਂ ਦੋ ਸ਼ੈਡਸ ਨੂੰ ਸਪਾਟ ਕੀਤਾ ਹੈ ਉਨ੍ਹਾਂ 'ਚ ਥੋੜਾ ਜਿਹਾ ਫਰਕ ਹੈ। ਪਹਿਲੇ ਡਾਰਕ ਮੋਡ ਥੀਮ 'ਚ ਟੇਬਲ ਅਤੇ ਸੇਲ ਬੈਕਗ੍ਰਾਊਂਡ 'ਚ ਡਾਰਕ ਕਲਰਸ ਦਾ ਇਸਤੇਮਾਲ ਕੀਤਾ ਗਿਆ ਹੈ। ਉੱਥੇ ਦੂਜੇ 'ਚ ਸਾਫਟ ਡਾਰਕ ਕਲਰਸ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਥੀਮਸ 'ਚ ਡਾਰਕ ਬਬਲਸ ਲਈ ਇਕ ਹੀ ਕਾਨਫੀਗਰੇਸ਼ਨ ਦਿੱਤਾ ਗਿਆ ਹੈ।
WABetaInfo ਦਾ ਕਹਿਣਾ ਹੈ ਕਿ ਇਹ ਡਾਰਕ ਥੀਮ ਉਸ ਵੇਲੇ ਸਪਾਟ ਕੀਤੇ ਗਏ ਜਦ ਵਟਸਐਪ ਨੇ ਇਨ੍ਹਾਂ ਨੂੰ ਫਿਰ ਤੋਂ ਡਿਵੈੱਲਪ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਵਟਸਐਪ ਇਨ੍ਹਾਂ ਦੋਵਾਂ ਥੀਮਸ ਨੂੰ ਰੋਲਆਊਟ ਕਰੇਗਾ ਜਾਂ ਨਹੀਂ ਇਸ ਦੇ ਬਾਰੇ 'ਚ ਅਜੇ ਕਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਫਿਲਹਾਲ ਇਹ ਦੋਵੇਂ ਥੀਮਸ ਟੈਸਟਿੰਗ ਫੇਜ਼ 'ਚ ਹਨ।