WhatsApp ’ਚ ਆ ਰਹੀ ਇਕ ਹੋਰ ਨਵੀਂ ਅਪਡੇਟ, ਮਿਲਣਗੇ ਕਈ ਸ਼ਾਨਦਾਰ ਫੀਚਰ
Friday, Dec 10, 2021 - 06:19 PM (IST)
ਗੈਜੇਟ ਡੈਸਕ– ਵਟਸਐਪ ’ਚ ਹੁਣ ਇਕ ਹੋਰ ਨਵੀਂ ਅਪਡੇਟ ਆ ਰਹੀ ਹੈ। ਨਵੇਂ ਫੀਚਰ ਦੀ ਟੈਸਟਿੰਗ ਬੀਟਾ ਵਰਜ਼ਨ ’ਤੇ ਹੋ ਰਹੀ ਹੈ। ਨਵੀਂ ਅਪਡੇਟ ਤੋਂ ਬਾਅਦ ਵਟਸਐਪ ਦੇ ਯੂਜ਼ਰਸ ਨੂੰ ਮੀਡੀਆ ਫਾਈਲ ਭੇਜਣ ਤੋਂ ਪਹਿਲਾਂ ਰਿਸੀਪਿਐਂਟ (ਪ੍ਰਾਪਤ ਕਰਨ ਵਾਲਾ) ਨੂੰ ਐਡਿਟ ਕਰ ਸਕਣਗੇ। ਇਸਤੋਂ ਪਹਿਲਾਂ ਇਸ ਹਫਤੇ ਦੀ ਸ਼ੁਰੂਆਤ ’ਚ ਵਟਸਐਪ ਨੇ Novi ਡਿਜੀਟਲ ਵਾਲੇਟ ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਤੋਂ ਬਾਅਦ ਯੂਜ਼ਰਸ ਨੂੰ ਐਪ ’ਚ ਹੀ ਪੈਸੇ ਭੇਜਣ ਅਤੇ ਪ੍ਰਾਪਤ ਕਰਨ ਦੀ ਸੁਵਿਧਾ ਮਿਲੀ ਹੈ, ਹਾਲਾਂਕਿ, ਇਹ ਫਿਲਹਾਲ ਅਮਰੀਕਾ ਲਈ ਹੀ ਹੈ। ਵਾਲੇਟ ਰਾਹੀਂ ਕ੍ਰਿਪਟੋਕਰੰਸੀ ’ਚ ਵੀ ਪੇਮੈਂਟ ਦੀ ਸੁਵਿਧਾ ਮਿਲੀ ਹੈ।
ਇਹ ਵੀ ਪੜ੍ਹੋ– WhatsApp ਦੇ ਇਸ ਫੀਚਰ ’ਚ ਹੋਇਆ ਬਦਲਾਅ, ਹੁਣ ਹੋਰ ਵੀ ਸੁਰੱਖਿਅਤ ਹੋਵੇਗੀ ਚੈਟ
📝 WhatsApp beta for Android 2.21.25.19: what’s new?
— WABetaInfo (@WABetaInfo) December 9, 2021
WhatsApp is working on the ability to edit recipients in the drawing editor, before sending your media.https://t.co/R7rnS39TIV
ਇਹ ਵੀ ਪੜ੍ਹੋ– Poco ਦੇ ਫੋਨ 'ਚ ਧਮਾਕਾ ਹੋਣ ਕਰਕੇ ਉੱਡੇ ਚਿੱਥੜੇ, ਚੀਨੀ ਕੰਪਨੀ ਨੇ ਦਿੱਤੀ ਇਹ ਪ੍ਰਤੀਕਿਰਿਆ
ਇਸ ਤੋਂ ਪਹਿਲਾਂ WABetaInfo ਨੇ ਵਟਸਐਪ ਦੇ ਨਵੇਂ ਲੇਆਊਟ ਨੂੰ ਲੈ ਕੇ ਜਾਣਕਾਰੀ ਦਿੱਤੀ ਸੀ। ਨਵੇਂ ਲੇਆਊਟ ਨੂੰ ਐਂਡਰਾਇਡ ਦੇ ਬੀਟਾ ਵਰਜ਼ਨ 2.21.25.6 ’ਤੇ ਵੇਖਿਆ ਗਿਆ ਹੈ। ਹਾਲਾਂਕਿ, ਇਹ ਅਪਡੇਟ ਵੀ ਸਾਰਿਆਂ ਲਈ ਕਦੋਂ ਜਾਰੀ ਹੋਵੇਗੀ, ਇਸਦੀ ਕੋਈ ਜਾਣਕਾਰੀ ਨਹੀਂ ਹੈ।
ਵਟਸਐਪ ਇਕ ਹੋਰ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਜਿਸ ਦੇ ਰਿਲੀਜ਼ ਹੋਣ ਤੋਂ ਬਾਅਦ ਸਟੇਟਸ ਨੂੰ ਵਾਪਸ ਲੈਣ ਦਾ ਮੌਕਾ ਮਿਲੇਗਾ। ਦਰਅਸਲ, ਵਟਸਐਪ ਅੰਡੂ ਫੀਚਰ ਲਿਆ ਰਿਹਾ ਹੈ ਜੋ ਕਿ ਸਟੇਟਸ ਲਈ ਹੋਵੇਗਾ। ਵਟਸਐਪ ਦੇ ਅੰਡੂ ਫੀਚਰ ਦੀ ਟੈਸਟਿੰਗ ਐਂਡਰਾਇਡ ਦੇ ਬੀਟਾ ਐਪ ’ਤੇ ਹੋ ਰਹੀ ਹੈ ਜਿਸਦਾ ਵਰਜ਼ਨ 2.21.22.5 ਹੈ। ਅੰਡੂ ਫੀਚਰ ਦੀ ਮਦਦ ਨਾਲ ਯੂਜ਼ਰਸ ਗਲਤੀ ਨਾਲ ਡਿਲੀਟ ਹੋਏ ਸਟੇਟਸ ਨੂੰ ਵਾਪਸ ਲਿਆ ਸਕਣਗੇ, ਹਾਲਾਂਕਿ ਇਸ ਲਈ ਕੁਝ ਹੀ ਸਕਿੰਟਾਂ ਦਾ ਸਮਾਂ ਮਿਲੇਗਾ।
ਇਹ ਵੀ ਪੜ੍ਹੋ– WhatsApp ’ਚ ਜਲਦ ਆ ਰਹੇ 5 ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼