Whatsapp ’ਚ ਆਇਆ ਕਾਲ ਵੇਟਿੰਗ ਫੀਚਰ, ਜਲਦ ਕਰੋ ਅਪਡੇਟ
Saturday, Dec 07, 2019 - 05:34 PM (IST)

ਗੈਜੇਟ ਡੈਸਕ– ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੀ ਜਾਣ ਵਾਲੀ ਇੰਸਟੈਂਟ ਮੈਸੇਜਿੰਗ ਐਪ ਵਟਸਐਪ ’ਚ ਇਕ ਨਵਾਂ ਕਮਾਲ ਦਾ ਕਾਲ ਵੇਟਿੰਗ ਫੀਚਰ ਸ਼ਾਮਲ ਕੀਤਾ ਗਿਆ ਹੈ। ਇਸ ਰਾਹੀਂ ਹੁਣ ਵਟਸਐਪ ’ਤੇ ਕਾਲ ਜਾਰੀ ਹੋਣ ਦੌਰਾਨ ਦੂਜੀ ਕਾਲ ਆਉਣ ’ਤੇ ਯੂਜ਼ਰ ਨੂੰ ਕਾਲ ਵੇਟਿੰਗ ਨੋਟੀਫਿਕੇਸ਼ਨ ਮਿਲਣ ਲੱਗੇਗੀ।
ਦੱਸ ਦੇਈਏ ਕਿ ਵਟਸਐਪ ’ਤੇ ਹੁਣ ਤਕ ਕਾਲ ਦੌਰਾਨ ਆਉਣ ਵਾਲੀ ਦੂਜੀ ਕਾਲ ਦਾ ਕੋਈ ਨੋਟੀਫਿਕੇਸ਼ਨ ਨਹੀਂ ਮਿਲਦਾ ਸੀ ਪਰ ਹੁਣ ਯੂਜ਼ਰ ਚੱਲ ਰਹੀ ਕਾਲ ਦੌਰਾਨ ਆ ਰਹੀ ਦੂਜੀ ਕਾਲ ਨੂੰ ਰਿਸੀਵ ਜਾਂ ਕੱਟ ਸਕੇਗਾ।
ਵਟਸਐਪ ਨੂੰ ਕਰਨਾ ਹੋਵੇਗਾ ਅਪਡੇਟ
ਇਸ ਨਵੇਂ ਕਾਲ ਵੇਟਿੰਗ ਫੀਚਰ ਨੂੰ ਵਟਸਐਪ ’ਤੇ ਇਸਤੇਮਾਲ ਕਰਨ ਲਈ ਯੂਜ਼ਰ ਨੂੰ ਗੂਗਲ ਪਲੇਅ ਸਟੋਰ ’ਤੇ ਜਾ ਕੇ ਵਟਸਐਪ ਨੂੰ ਲੇਟੈਸਟ ਵਰਜ਼ਨ 2.19.357 ’ਚ ਅਪਡੇਟ ਕਰਨਾ ਹੋਵੇਗਾ। ਇਹ ਫੀਚਰ ਆਈ.ਓ.ਐੱਸ. ਲਈ ਪਹਿਲਾਂ ਹੀ ਰੋਲ ਆਊਟ ਕੀਤਾ ਜਾ ਚੁੱਕਾ ਹੈ।