WhatsApp ਨੇ ਭਾਰਤੀ ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, 74 ਲੱਖ ਤੋਂ ਵੱਧ ਅਕਾਊਂਟਸ ਕੀਤੇ ਬੈਨ
Tuesday, Oct 03, 2023 - 08:33 PM (IST)

ਗੈਜੇਟ ਡੈਸਕ– ਮੇਟਾ ਦੀ ਮਲਕੀਅਤ ਵਾਲੀ ਵਟਸਐਪ ਨੇ ਸੂਚਨਾ ਤਕਨਾਲੋਜੀ (ਆਈ. ਟੀ.) ਨਿਯਮਾਂ ਦੇ ਤਹਿਤ ਅਗਸਤ ’ਚ 74 ਲੱਖ ਤੋਂ ਵੱਧ ਖਾਤਿਆਂ ’ਤੇ ਰੋਕ ਲਾਈ ਹੈ। ਸੰਦੇਸ਼ ਮੰਚ ਦੀ ਭਾਰਤ ’ਤੇ ਜਾਰੀ ਤਾਜ਼ਾ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ। ਵਟਸਐਪ ਨੇ ਸੋਮਵਾਰ ਨੂੰ ਕਿਹਾ ਕਿ ਇਨ੍ਹਾਂ ’ਚੋਂ 35 ਲੱਖ ਖਾਤਿਆਂ ਨੇ ਉਸ ਨੇ ਖੁਦ ਪਹਿਲ ਕਰਦੇ ਹੋਏ ਪਾਬੰਦੀ ਲਾਈ ਹੈ। ਇਨ੍ਹਾਂ ਖਾਤਿਆਂ ’ਤੇ ਯੂਜ਼ਰਸ ਵਲੋਂ ਕੋਈ ਸ਼ਿਕਾਇਤ ਮਿਲਣ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਭੂਚਾਲ ਆਉਣ ਤੋਂ ਪਹਿਲਾਂ ਹੀ ਅਲਰਟ ਕਰੇਗਾ ਸਮਾਰਟਫੋਨ, ਇੰਝ ਕਰੋ ਸੈਟਿੰਗ
ਵਟਸਐਪ ਦੀ ਯੂਜ਼ਰ ਸੁਰੱਖਿਆ ਰਿਪੋਰਟ ਵਿਚ ਲੋਕਾਂ ਵਲੋਂ ਮਿਲੀਆਂ ਸ਼ਿਕਾਇਤਾਂ ਅਤੇ ਉਨ੍ਹਾਂ ’ਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਦਿੱਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਇਕ ਅਗਸਤ ਤੋਂ 31 ਅਗਸਤ ਦੌਰਾਨ ਕੁੱਲ 74,20,748 ਵਟਸਐਪ ਖਾਤਿਆਂ ’ਤੇ ਰੋਕ ਲਾਈ। ਇਨ੍ਹਾਂ ’ਚੋਂ 35,06,905 ਖਾਤਿਆਂ ’ਤੇ ਰੋਕ ਯੂਜ਼ਰਸ ਵਲੋਂ ਕੋਈ ਸ਼ਿਕਾਇਤ ਮਿਲਣ ਤੋਂ ਪਹਿਲਾਂ ਲਗਾਈ ਗਈ। ਵਟਸਐਪ ’ਤੇ ਭਾਰਤੀ ਖਾਤੇ ਦੀ ਪਛਾਣ +91 ਫੋਨ ਨੰਬਰ ਤੋਂ ਹੁੰਦੀ ਹੈ।
ਇਹ ਵੀ ਪੜ੍ਹੋ- ਐਪਲ ਸਟੋਰ 'ਚ ਵੜੀ ਬੇਕਾਬੂ ਭੀੜ, ਜਿਸਦੇ ਹੱਥ ਜੋ ਆਇਆ ਲੈ ਕੇ ਦੌੜ ਗਿਆ, ਵਾਇਰਲ ਹੋਈ ਵੀਡੀਓ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8