WhatsApp ਦੀ ਭਾਰਤ 'ਚ ਵੱਡੀ ਕਾਰਵਾਈ, ਬੈਨ ਕੀਤੇ 71 ਲੱਖ ਤੋਂ ਵੱਧ ਅਕਾਊਂਟ, ਜਾਣੋ ਵਜ੍ਹਾ

Tuesday, Jan 02, 2024 - 02:48 PM (IST)

ਗੈਜੇਟ ਡੈਸਕ- ਇੰਸਟੈਂਟ ਮਲਟੀਮੀਡੀਆ ਮੈਸੇਜਿੰਗ ਐਪ ਵਟਸਐਪ ਨੇ ਭਾਰਤ 'ਚ ਇਕ ਮਹੀਨੇ 'ਚ 71 ਲੱਖ ਤੋਂ ਵੱਧ ਅਕਾਊਂਟ ਬੈਨ ਕੀਤੇ ਹਨ। ਵਟਸਐਪ ਦੇ ਇਹ ਅਕਾਊਂਟ ਪਾਲਿਸੀ ਦੀ ਉਲੰਘਣਾ ਨੂੰ ਲੈ ਕੇ ਬੈਨ ਹੋਏ ਹਨ। 

ਵਟਸਐਪ ਨੇ ਇਹ ਅਕਾਊਂਟ ਨਵੰਬਰ 2023 'ਚ ਬੈਨ ਕੀਤੇ ਹਨ। ਹਰ ਮਹੀਨੇ ਆਈ.ਟੀ. ਨਿਯਮ 2021 ਤਹਿਤ ਸੋਸ਼ਲ ਮੀਡੀਆ ਕੰਪਨੀਆਂ ਆਪਣੀ ਰਿਪੋਰਟ ਜਾਰੀ ਕਰਦੀਆਂ ਹਨ। ਵਟਸਐਪ ਨੇ ਇਹ ਕਾਰਵਾਈ 1-30 ਨਵੰਬਰ 2023 ਦੇ ਵਿਚਕਾਰ ਕੀਤੀ ਹੈ। 

ਇਹ ਵੀ ਪੜ੍ਹੋ- ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 13 ਖ਼ਤਰਨਾਕ ਐਪਸ, ਫੋਨ 'ਚੋਂ ਵੀ ਤੁਰੰਤ ਕਰੋ ਡਿਲੀਟ

ਵਟਸਐਪ ਨੇ ਕੁੱਲ 71,96,000 ਅਕਾਊਂਟ ਬੈਨ ਕੀਤੇ ਹਨ। ਇਨ੍ਹਾਂ 'ਚੋਂ 19,54,000 ਅਕਾਊਂਟ ਸ਼ਿਕਾਇਤ ਮਿਲਣ ਤੋਂ ਪਹਿਲਾਂ ਹੀ ਬੈਨ ਕੀਤੇ ਗਏ ਹਨ। ਜਿੰਨੇ ਵੀ ਅਕਾਊਂਟ ਬੈਨ ਹੋਏ ਹਨ ਉਹ +91 ਵਾਲੇ ਹਨ। ਨਵੰਬਰ 2023 'ਚ ਵਟਸਐਪ ਨੂੰ 8,841 ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ 'ਚੋਂ 6 'ਤੇ ਉਸਨੇ ਕਾਰਵਾਈ ਕੀਤੀ। 

ਇਹ ਵੀ ਪੜ੍ਹੋ- ਬੰਦ ਹੋਣ ਜਾ ਰਿਹੈ ਗੂਗਲ ਮੈਪਸ ਦਾ ਇਹ ਅਹਿਮ ਫੀਚਰ, ਫਰਵਰੀ 2024 ਤੋਂ ਬਾਅਦ ਨਹੀਂ ਕਰ ਸਕੋਗੇ ਇਸਤੇਮਾਲ

ਵਟਸਐਪ ਨੂੰ ਗ੍ਰਿਵਾਂਸ ਐਪੀਲੇਟ ਕਮੇਟੀ (ਜੀ.ਏ.ਸੀ.) ਵੱਲੋਂ ਵੀ 8 ਸ਼ਿਕਾਇਤਾਂ ਮਿਲੀਆਂ ਸਨ ਜਿਸਦਾ ਕੰਪਨੀ ਨੇ ਹੱਲ ਕੀਤਾ ਹੈ। ਦੱਸ ਦੇਈਏ ਕਿ ਜੀ.ਏ.ਸੀ. ਨੂੰ ਭਾਰਤ ਸਰਕਾਰ ਨੇ ਬਣਾਇਆ ਹੈ। ਜੀ.ਏ.ਸੀ. ਕਮੇਟੀ ਤਮਾਮ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਖਿਲਾਫ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਦੇਖਦੀ ਹੈ। 

ਦੱਸ ਦੇਈਏ ਕਿ ਵਟਸਐਪ ਲਗਾਤਾਰ ਪ੍ਰਾਈਵੇਸੀ ਅਤੇ ਸਕਿਓਰਿਟੀ 'ਤੇ ਧਿਆਨ ਦੇ ਰਿਹਾ ਹੈ। ਪਿਛਲੇ ਸਾਲ ਕੰਪਨੀ ਨੇ ਕਈ ਪ੍ਰਾਈਵੇਸੀ ਫੀਚਰਜ਼ ਪੇਸ਼ ਕੀਤੇ ਹਨ ਜਿਨ੍ਹਾਂ ਵਿਚ Mute Unknown Number, ਚੈਟ ਲਾਕ ਅਤੇ ਪਰਸਨਲ ਚੈਟ ਲਾਕ ਆਦਿ ਫੀਚਰ ਸ਼ਾਮਲ ਹਨ। 

ਇਹ ਵੀ ਪੜ੍ਹੋ- ਐਂਡਰਾਇਡ 'ਚ ਆਇਆ ਇਹ ਖ਼ਤਰਨਾਕ ਮਾਲਵੇਅਰ, ਫੇਸਲੌਕ-ਫਿੰਗਰਪ੍ਰਿੰਟ ਆਪਣੇ-ਆਪ ਹੋ ਰਹੇ ਬਲਾਕ


Rakesh

Content Editor

Related News