ਬਦਲਣ ਵਾਲਾ ਹੈ ਵਟਸਐਪ ਦਾ ਡਿਜ਼ਾਈਨ, ਬੀਟਾ ਯੂਜ਼ਰਜ਼ ਨੂੰ ਮਿਲਣ ਲੱਗੀ ਅਪਡੇਟ

Monday, Mar 20, 2023 - 12:46 PM (IST)

ਬਦਲਣ ਵਾਲਾ ਹੈ ਵਟਸਐਪ ਦਾ ਡਿਜ਼ਾਈਨ, ਬੀਟਾ ਯੂਜ਼ਰਜ਼ ਨੂੰ ਮਿਲਣ ਲੱਗੀ ਅਪਡੇਟ

ਗੈਜੇਟ ਡੈਸਕ- ਜੇਕਰ ਤੁਸੀਂ ਵੀ ਵਟਸਐਪ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਵਟਸਐਪ ਦਾ ਇੰਟਰਫੇਸ ਜਾਂ ਇੰਝ ਕਹਿ ਲਓ ਕਿ ਡਿਜ਼ਾਈਨ ਬਦਲਣ ਜਾ ਰਿਹਾ ਹੈ। ਆਮਤੌਰ 'ਤੇ ਤਮਾਮ ਕੰਪਨੀਆਂ ਨਵੇਂ-ਨਵੇਂ ਫੀਚਰਜ਼ 'ਤੇ ਕੰਮ ਕਰਦੀਆਂ ਰਹਿੰਦੀਆਂ ਹਨ ਅਤੇ ਇੰਟਰਫੇਸ ਨੂੰ ਭੁੱਲ ਜਾਂਦੀਆਂ ਹਨ। ਹੁਣ ਮੇਟਾ ਨੇ ਲੰਬੇ ਸਮੇਂ ਬਾਅਦ ਵਟਸਐਪ ਦੇ ਇੰਟਰਫੇਸ ਨੂੰ ਲੈ ਕੇ ਕੰਮ ਕਰਨਾ ਸ਼ੁਰੂ ਕੀਤਾ ਹੈ। 

ਇਹ ਵੀ ਪੜ੍ਹੋ– Airtel ਗਾਹਕਾਂ ਦੀ ਬੱਲੇ-ਬੱਲੇ, ਹੁਣ ਫ੍ਰੀ ਮਿਲੇਗਾ ਅਨਲਿਮਟਿਡ 5ਜੀ ਡਾਟਾ, ਇੰਝ ਕਰੋ ਕਲੇਮ

WABetaInfo ਦੀ ਰਿਪੋਰਟ ਮੁਤਾਬਕ, ਵਟਸਐਪ ਇਕ ਨਵੀਂ ਅਪਡੇਟ 'ਤੇ ਕੰਮ ਕਰ ਰਿਹਾ ਹੈ ਜਿਸਤੋਂ ਬਾਅਦ ਵਟਸਐਪ ਦੇ ਯੂਜ਼ਰ ਇੰਟਰਫੇਸ 'ਚ ਬਦਲਾਅ ਨਜ਼ਰ ਆਏਗਾ। ਨਵੇਂ ਇੰਟਰਫੇਸ ਤੋਂ ਬਾਅਦ ਅਟੈਚਮੈਂਟ ਮੈਨਿਊ 'ਚ ਕਾਫੀ ਬਦਲਾਅ ਦਿਸੇਗਾ। ਵਟਸਐਪ ਚੈਟ ਅਟੈਚਮੈਂਟ ਮੈਨਿਊ ਲੰਬੇ ਸਮੇਂ ਤੋਂ ਇਕ ਹੀ ਲੁੱਕ 'ਚ ਹੈ। ਨਵੀਂ ਅਪਡੇਟ ਤੋਂ ਬਾਅਦ ਅਟੈਚਮੈਂਟ ਆਈਕਨ ਦਾ ਸਾਈਜ਼ ਬਦਲ ਜਾਵੇਗਾ। ਇਸਤੋਂ ਇਲਾਵਾ ਇਕ ਨਵੇਂ ਬਟਨ ਨੂੰ ਦੀ ਥਾਂ ਮਿਲ ਸਕਦੀ ਹੈ।

ਨਵੇਂ ਡਿਜ਼ਾਈਨ ਨੂੰ ਤੁਸੀਂ ਇਸ ਹੇਠਾਂ ਦਿੱਤੇ ਸਕਰੀਨਸ਼ਾਟ 'ਚ ਵੀ ਦੇਖ ਸਕਦੇ ਹੋ। ਵਟਸਐਪ ਦੇ ਨਵੇਂ ਡਿਜ਼ਾਈਨ ਦੇ ਨਾਲ ਕਲਰ ਨੂੰ ਲੈ ਕੇ ਵੀ ਬਦਲਾਅ ਦੇਖਣ ਨੂੰ ਮਿਲੇਗਾ। ਫਿਲਹਾਲ ਵਟਸਐਪ ਦੀ ਨਵੀਂ ਲੁੱਕ ਬੀਟਾ ਯੂਜ਼ਰਜ਼ ਲਈ ਹੈ। ਛੇਤੀ ਹੀ ਇਸਨੂੰ ਸਾਰਿਆਂ ਲਈ ਜਾਰੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ– Meta ਨੇ ਫੇਸਬੁੱਕ-ਇੰਸਟਾਗ੍ਰਮ ਲਈ ਸ਼ੁਰੂ ਕੀਤੀ ਬਲਿਊ ਟਿਕ ਦੀ ਪੇਡ ਸਰਵਿਸ, ਦੇਣੇ ਹੋਣਗੇ ਇੰਨੇ ਪੈਸੇ

PunjabKesari

ਦੱਸ ਦੇਈਏ ਕਿ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਹਾਲ ਹੀ 'ਚ ਵੌਇਸ ਸਟੇਟਸ ਦੀ ਸੁਵਿਧਾ ਨੂੰ ਜਾਰੀ ਕਰ ਦਿੱਤਾ ਹੈ। ਇਸ ਫੀਚਰ ਨੂੰ ਆਈ.ਓ.ਐੱਸ. ਯੂਜ਼ਰਜ਼ ਲਈ ਰੋਲ ਆਊਟ ਕੀਤਾ ਗਿਆ ਹੈ। ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਜ਼ 30 ਸਕਿੰਟਾਂ ਤਕ ਵੌਇਸ ਮੈਸੇਜ ਨੂੰ ਰਿਕਾਰਡ ਕਰਕੇ ਸ਼ੇਅਰ ਕਰ ਸਕਣਗੇ। 

ਇਹ ਵੀ ਪੜ੍ਹੋ– ਸਾਵਧਾਨ! YouTube ਰਾਹੀਂ ਵੀ ਤੁਹਾਡੇ ਫੋਨ 'ਚ ਆ ਸਕਦੈ ਵਾਇਰਸ, ਇਹ ਹੈ ਬਚਣ ਦਾ ਤਰੀਕਾ


author

Rakesh

Content Editor

Related News